ਸ਼ਰਾਬ ਦੀ ਉਡੀਕ ’ਚ ਲਾਈਨ ’ਚ ਖੜ੍ਹੇ ਬਜ਼ੁਰਗ ਦੀ ਮੌਤ
Wednesday, Apr 08, 2020 - 10:39 PM (IST)
ਵਿੱਲੂਪੁਰਮ (ਤਾਮਿਲਨਾਡੂ)– ਸ਼ਰਾਬ ਦੀ ਇਕ ਬੋਤਲ ਲੈਣ ਦੀ ਕੋਸ਼ਿਸ਼ ’ਚ 65 ਸਾਲਾ ਇਕ ਵਿਅਕਤੀ ਲਾਈਨ ’ਚ ਖੜ੍ਹੇ ਰਹਿਣ ਦੌਰਾਨ ਬੇਹੋਸ਼ ਹੋ ਗਿਆ ਅਤੇ ਬਾਅਦ ’ਚ ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਿਅਕਤੀ ਨੇ ਜਦੋਂ ਇਹ ਸੁਣਿਆ ਕਿ ਸ਼ਰਾਬ ਦੀਆਂ 4 ਦੁਕਾਨਾਂ ’ਚ ਰੱਖੀ ਸ਼ਰਾਬ ਨੂੰ ਕਿਸੇ ਗੋਦਾਮ ’ਚ ਭੇਜਿਆ ਜਾ ਰਿਹਾ ਹੈ ਤਾਂ ਉਹ ਜਾਨਕੀਪੁਰਮ ’ਚ ਇਕ ਦੁਕਾਨ ਦੇ ਸਾਹਮਣੇ ਲੱਗੀ ਲਾਈਨ ’ਚ ਖੜ੍ਹਾ ਹੋ ਗਿਆ। ਪੁਲਸ ਦੀ ਮੌਜੂਦਗੀ ਅਤੇ ਅਧਿਕਾਰੀਆਂ ਵਲੋਂ ਬੰਦ ਦੌਰਾਨ ਸ਼ਰਾਬ ਦੀ ਵਿੱਕਰੀ ਨਾ ਹੋਣ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਲੋਕ ਕਤਾਰਾਂ ’ਚ ਇਸ ਉਮੀਦ ਨਾਲ ਖੜ੍ਹੇ ਸਨ ਕਿ ਅਧਿਕਾਰੀ ਬਾਅਦ ’ਚ ਮੰਨ ਜਾਣਗੇ।
3 ਦੁਕਾਨਾਂ ’ਚ ਸ਼ਰਾਬ ਪੀਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਵਿਅਕਤੀ ਨੇ ਚੌਥੀ ਦੁਕਾਨ ’ਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਪਰ ਲਾਈਨ ’ਚ ਹੀ ਉਹ ਬੇਹੋਸ਼ ਹੋ ਗਿਆ। ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਇਕ ਸਰਕਾਰੀ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।