IND v NZ : ਭਾਰਤੀ ਟੀਮ ਦੀ ਹਾਰ 'ਤੇ ਕਸ਼ਮੀਰ 'ਚ ਚੱਲੇ ਪਟਾਕੇ, ਗਿਲਾਨੀ ਨੇ ਸ਼ੇਅਰ ਕੀਤੀ ਵੀਡੀਓ

Wednesday, Jul 10, 2019 - 10:02 PM (IST)

IND v NZ : ਭਾਰਤੀ ਟੀਮ ਦੀ ਹਾਰ 'ਤੇ ਕਸ਼ਮੀਰ 'ਚ ਚੱਲੇ ਪਟਾਕੇ, ਗਿਲਾਨੀ ਨੇ ਸ਼ੇਅਰ ਕੀਤੀ ਵੀਡੀਓ

ਜਲੰਧਰ— ਕ੍ਰਿਕਟ ਵਿਸ਼ਵ ਕੱਪ 'ਚ ਜਦੋਂ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਸੈਮੀਫਾਈਨਲ ਮੁਕਾਬਲਾ ਹਾਰੀ ਤਾਂ ਕਸ਼ਮੀਰ 'ਚ ਪਟਾਕੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਤਹਰੀਕ ਏ ਹੁਰੀਅਤ ਤੇ ਏ. ਪੀ. ਐੱਚ. ਸੀ. ਦੇ ਚੈਅਰਮੈਨ ਸਿਆਦ ਅਲੀ ਗਿਲਾਨੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਕੁਝ ਲੋਕ ਪਟਾਕੇ ਚਲਾਉਂਦੇ ਨਜ਼ਰ ਆ ਰਹੇ ਹਨ। ਗਿਲਾਨੀ ਨੇ ਇਸ ਵੀਡੀਓ ਆਪਣੇ ਟਵਿਟਰ ਅਕਾਊਂਟ 'ਤੇ ਰਾਤ 9:28 ਮਿੰਟ 'ਤੇ ਸ਼ੇਅਰ ਕੀਤੀ ਜਿਸ ਨੂੰ ਦੇਖ ਸੋਸ਼ਲ ਮੀਡੀਆ 'ਤੇ ਲੋਕਾਂ 'ਚ ਵਿਵਾਦ ਵੀ ਹੋਇਆ। ਹਾਲਾਂਕਿ ਕਈ ਯੂਜਰਸ ਨੇ ਇਸ ਨੂੰ ਫੇਂਕ ਵੀ ਦੱਸਿਆ।

PunjabKesari


author

Gurdeep Singh

Content Editor

Related News