ਅਦਾਲਤ ਨੇ ਤਬਲੀਗੀ ਜਮਾਤ ਦੇ ਦੋਸ਼ੀ 57 ਵਿਦੇਸ਼ੀ ਮੈਂਬਰਾਂ ਨੂੰ ਰਿਹਾ ਕਰਨ ਦਾ ਦਿੱਤਾ ਆਦੇਸ਼
Sunday, Jun 14, 2020 - 11:25 PM (IST)
ਮੁਜ਼ੱਫਰਨਗਰ- ਉੱਤਰ ਭਾਰਤ 'ਚ ਸਹਾਰਨਪੁਰ ਦੀ ਇਕ ਅਦਾਲਤ ਨੇ ਤਬਲੀਗੀ ਜਮਾਤ ਦੇ 57 ਵਿਦੇਸ਼ੀ ਮੈਂਬਰਾਂ ਨੂੰ ਸਰਕਾਰੀ ਅਧਿਕਾਰੀ ਦੇ ਆਦੇਸ਼ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ। ਨਾਲ ਹੀ ਸੁਣਵਾਈ ਦੇ ਦੌਰਾਨ ਜੇਲ 'ਚ ਰਹਿਣ ਦੀ ਸਜ਼ਾ ਖਤਮ ਕਰ ਉਨ੍ਹਾਂ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ। ਤਬਲੀਗੀ ਜਮਾਤ ਦੇ 57 ਵਿਦੇਸ਼ੀ ਮੈਂਬਰਾਂ 'ਚ 21 ਕਿਰਗਿਸਤਾਨ, ਪੰਜ ਥਾਈਲੈਂਡ ਦੇ, ਚਾਰ ਇੰਡੋਨੇਸ਼ੀਆ ਦੇ, 2 ਮਲੇਸ਼ੀਆ ਦੇ ਹਨ। ਬਾਕੀ ਲੋਕ ਦੂਜੇ ਹੋਰ ਦੇਸ਼ਾਂ ਤੋਂ ਹਨ। ਸਹਾਰਨਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀ. ਜੇ. ਐੱਮ.) ਅਨਿਲ ਕੁਮਾਰ ਨੇ ਸ਼ਨੀਵਾਰ ਨੂੰ ਤਬਲੀਗੀ ਜਮਾਤ ਦੇ 57 ਮੈਂਬਰਾਂ ਨੂੰ ਮਹਾਮਾਰੀ ਐਕਟ-1897 ਦੀ ਧਾਰਾ ਤਿੰਨ ਦੇ ਤਹਿਤ ਜਾਰੀ ਆਦੇਸ਼ ਦੇ ਨਜ਼ਰਅੰਦਾਜ਼ ਕਰਨ 'ਤੇ ਇੰਡੀਅਨ ਪੀਨਲ ਕੋਡ ਦੀ ਧਾਰਾ-188 (ਸਰਕਾਰੀ ਅਧਿਕਾਰੀ ਦੇ ਆਦੇਸ਼ ਦੀ ਅਣਦੇਖੀ) ਦੇ ਤਹਿਤ ਦੋਸ਼ੀ ਠਹਿਰਾਇਆ।
ਸੀ. ਜੇ. ਐੱਮ. ਨੇ ਹਾਲਾਂਕਿ ਵਕੀਲ ਪਾਸਿਓ ਸੀ. ਜੇ. ਐੱਮ. ਦੀ ਧਾਰਾ 269 ਤੇ 271 (ਕ੍ਰਮਵਾਰ : ਖਤਰਨਾਕ ਬੀਮਾਰੀ ਫੈਲਣ ਵਰਗੀ ਲਾਪਰਵਾਹੀ ਵਾਲੇ ਐਕਟ ਤੇ ਇਕਾਂਤਵਾਸ ਨਿਯਮਾਂ ਦੀ ਉਲੰਘਣਾ) ਦੇ ਤਹਿਤ ਲਗਾਏ ਗਏ ਦੋਸ਼ਾਂ ਨੂੰ ਖਾਰਜ਼ ਕਰ ਦਿੱਤਾ। ਵੀਡੀਓ ਕਾਨਫਰੰਸ ਦੇ ਜਰੀਏ ਹੋਈ ਸੁਣਵਾਈ ਦੇ ਦੌਰਾਨ ਦੋਸ਼ੀਆਂ ਨੂੰ ਵਿਦੇਸ਼ੀ ਐਕਟ ਦੀ ਧਾਰਾ-14 ਦੇ ਤਹਿਤ ਇਜਾਜ਼ਤ ਤੋਂ ਵੱਧ ਸਮੇਂ ਤੱਕ ਰਹਿਣ ਦੇ ਦੋਸ਼ ਨਾਲ ਵੀ ਬਰੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਤਬਲੀਗੀ ਜਮਾਤ ਦੇ ਸਾਰੇ 57 ਮੈਂਬਰਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਸਹਾਰਨਪੁਰ ਦੇ ਇਕ ਰਿਜੋਰਟ ਵਿਚ ਰੱਖਿਆ ਗਿਆ ਹੈ।