ਪ੍ਰੇਮੀ ਜੋੜੇ ਨੇ ਘਰ ਵਾਲਿਆਂ ਦੀ ਮਰਜ਼ੀ ਦੇ ਬਿਨ੍ਹਾਂ ਕੀਤੀ ''ਲਵ ਮੈਰਿਜ'', ਮਿਲੀ ਇਹ ਸਜ਼ਾ

07/17/2017 7:58:57 AM

ਹਿਸਾਰ — ਹਰਿਆਣੇ ਦੇ ਹਿਸਾਰ ਜ਼ਿਲੇ ਵਿੱਚ ਇਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹਿਸਾਰ ਦੇ ਬੈਂਕ ਕਾਲੋਨੀ 'ਚ ਲਵ ਮੈਰਿਜ ਕਰਵਾਉਣ ਵਾਲੇ ਲੜਕਾ-ਲੜਕੀ 'ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਚਾਕੂਆਂ ਨਾਲ ਕਾਤਿਲਾਨਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲੜਕੀ ਦੇ ਪੈਰ 'ਤੇ ਵੀ ਚਾਕੂਆਂ ਨਾਲ ਹਮਲੇ ਕੀਤੇ ਗਏ। ਲੜਕਾ-ਲੜਕੀ ਦੋਵਾਂ ਨੂੰ ਇਲਾਜ ਲਈ ਹਿਸਾਰ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਲੜਕਾ ਸ਼ਯਾਮ ਨਿੱਜੀ ਹਸਪਤਾਲ ਦੇ ਵਿਚ ਜੀਵਨ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ, ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

PunjabKesari
ਜ਼ਖਮੀ ਲੜਕਾ ਸ਼ਯਾਮ ਦੀ ਮਾਂ ਚੰਚਲ ਦਾ ਕਹਿਣਾ ਹੈ ਕਿ ਉਸਦਾ ਬੇਟਾ ਹਿਸਾਰ ਦੇ ਡਾਬਡਾ ਚੌਂਕ ਦੇ ਕੋਲ ਹੋਟਲ ਚਲਾਉਂਦਾ ਹੈ ਅਤੇ ਉਹ ਉਸਦੇ ਹੋਟਲ ਆ ਗਈ ਸੀ। ਉਸਦਾ ਬੇਟਾ ਸ਼ਯਾਮ ਨੂੰਹ ਸਪਨਾ ਦੇ ਕੋਲ ਘਰ ਚਲਾ ਗਿਆ ਸੀ। ਉਸਨੇ ਦੱਸਿਆ ਕਿ ਇਸੇ ਦੌਰਾਨ ਸਾਹਿਲ, ਪਵਨ ਅਤੇ ਹੋਰ ਲੋਕ ਹਥਿਆਰ ਲੈ ਕੇ ਘਰ ਪਹੁੰਚ ਗਏ ਅਤੇ ਸ਼ਿਯਾਮ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲਾ ਕਰਦੇ ਸਮੇਂ ਸਪਨਾ ਨੇ ਰੌਲਾ ਪਾ ਦਿੱਤਾ ਤਾਂ ਹਮਲਾਵਰ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸ਼ਿਯਾਮ ਨੂੰ ਫੜ ਕੇ ਚਾਕੂਆਂ ਨਾਲ ਪੰਜ-ਛੇ ਵਾਰ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਚੰਚਲ ਨੇ ਦੱਸਿਆ ਕਿ ਹਮਲਾਵਰ ਨਸ਼ੇੜੀ ਲੱਗ ਰਹੇ ਸਨ ਅਤੇ ਉਸਦੀ ਨੂੰਹ ਸਪਨਾ ਦੇ ਰਿਸ਼ਤੇਦਾਰ ਸਨ।

PunjabKesari
ਸਪਨਾ ਨੇ ਦੱਸਿਆ ਕਿ ਉਸਦੇ ਭਰਾ ਸਾਹਿਲ ਸਮੇਤ ਮਾਮਾ ਪਵਨ ਅਤੇ ਹੋਰ ਘਰ ਆਏ ਸਨ। ਉਨ੍ਹਾਂ ਨੇ ਸ਼ਿਯਾਮ ਨੂੰ ਫੜ ਲਿਆ ਅਤੇ ਉਸ ਉੱਪਰ ਕਈ ਵਾਰ ਚਾਕੂਆਂ ਨਾਲ ਹਮਲਾ ਕਰਕੇ ਫਰਾਰ ਹੋ ਗਏ। ਸਪਨਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਪਨਾ ਉੱਤੇ ਵੀ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਕੋਲ ਚਾਕੂ ਅਤੇ ਬੰਦੂਕਾਂ ਵੀ ਸਨ। ਸਪਨਾ ਦੇ ਮਾਮੇ ਨੇ ਬੰਦੂਕ ਚਲਾਈ ਪਰ ਨਹੀਂ ਚੱਲੀ। ਬੰਦੂਕ ਨਾ ਚੱਲਣ ਦੇ ਕਾਰਨ ਉਨ੍ਹਾਂ ਨੇ ਚਾਕੂਆਂ ਨਾਲ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਤੋਂ ਪਹਿਲਾਂ ਹੀ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

PunjabKesari
ਡਾਕਟਰ ਦਾ ਕਹਿਣਾ ਹੈ ਕਿ ਲੜਕੇ ਦੀ ਛਾਤੀ 'ਤੇ 5-6 ਵਾਰ ਚਾਕੂਆਂ ਨਾਲ ਹਮਲਾ ਹੋਇਆ ਹੈ । ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਪਰ ਹਾਲਤ ਅਜੇ ਵੀ ਗੰਭੀਰ ਹੈ।

PunjabKesari
ਅਰਬਨ ਸਟੇਟ ਚੌਕੀ ਦੇ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਸਪਨਾ ਅਤੇ ਸ਼ਿਯਾਮ ਨਾਮਕ ਨੌਜਵਾਨ ਨੇ 31 ਜਨਵਰੀ 2017 'ਚ ਲਵ ਮੈਰਿਜ ਕੀਤੀ ਸੀ। ਦੋਵੇਂ ਕਮਰਾ ਲੈ ਕੇ ਵੱਖ ਰਹਿ ਰਹੇ ਸਨ। ਪਰਿਵਾਰ 'ਚ ਵੀ ਇਸ ਵਿਆਹ ਨੂੰ ਲੈ ਕੇ ਗੁੱਸਾ ਸੀ ਅਤੇ ਲੜਕੀ ਦੇ ਪਰਿਵਾਰ ਵਾਲੇ ਵੀ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਪਾ ਕੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਟੀਮ ਗ੍ਰਿਫਤਾਰੀ ਦੇ ਲਈ ਛਾਪਾ ਮਾਰ ਰਹੀ ਹੈ। ਪਵਨ ਕੁਮਾਰ ਨੇ ਲੜਕੀ ਵਲੋਂ ਪਹਿਲਾਂ ਸ਼ਿਕਾਇਤ ਦੇਣ ਦੇ ਬਾਰੇ ਕਿਹਾ ਕਿ , ' ਕਿ ਇਹ ਦੋਵੇਂ ਦੋ ਮਹੀਨੇ ਪਹਿਲਾਂ ਚੌਂਕੀ ਆਏ ਸਨ ਉਨ੍ਹਾਂ ਨੂੰ ਲੜਕੀ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ '


Related News