ਨਰਾਤਿਆਂ ’ਚ ਮੀਟ ਬੈਨ ’ਤੇ ਭੜਕੀ TMC ਸੰਸਦ ਮੈਂਬਰ, ਕਿਹਾ- ਸੰਵਿਧਾਨ ਮੈਨੂੰ ਮਾਸ ਖਾਣ ਦੀ ਇਜਾਜ਼ਤ ਦਿੰਦਾ ਹੈ

Wednesday, Apr 06, 2022 - 03:38 PM (IST)

ਨਰਾਤਿਆਂ ’ਚ ਮੀਟ ਬੈਨ ’ਤੇ ਭੜਕੀ TMC ਸੰਸਦ ਮੈਂਬਰ, ਕਿਹਾ- ਸੰਵਿਧਾਨ ਮੈਨੂੰ ਮਾਸ ਖਾਣ ਦੀ ਇਜਾਜ਼ਤ ਦਿੰਦਾ ਹੈ

ਨਵੀਂ ਦਿੱਲੀ–  ਦੇਵੀ ਮਾਂ ਦੇ ਨਰਾਤੇ ਚੱਲ ਰਹੇ ਅਤੇ ਇਸ ਦੌਰਾਨ ਦਿੱਲੀ ’ਚ ਮੀਟ ਦੀਆਂ ਦੁਕਾਨਾਂ ’ਤੇ ਬੈਨ ਲਾਉਣ ਮਗਰੋਂ ਤ੍ਰਿਣਮੂਲ ਕਾਂਗਰਸ (TMC) ਸੰਸਦ ਮੈਂਬਰ ਮਹੂਆ ਮੋਇਤਰਾ ਨੇ ਬੁੱਧਵਾਰ ਨੂੰ ਇਸ ਦੀ ਆਲੋਚਨਾ ਕੀਤੀ। ਮੋਇਤਰਾ ਨੇ ਟਵੀਟ ਕਰ ਕੇ ਲਿਖਿਆ ਕਿ ਮੈਂ ਦੱਖਣੀ ਦਿੱਲੀ ’ਚ ਰਹਿੰਦੀ ਹੈ। ਸੰਵਿਧਾਨ ਮੈਨੂੰ ਇਜਾਜ਼ਤ ਦਿੰਦਾ ਹੈ ਕਿ ਮੈਂ ਜਦੋਂ ਚਾਹਾਂ ਮਾਸ ਖਾ ਸਕਦੀ ਹਾਂ ਅਤੇ ਦੁਕਾਨਦਾਰ ਨੂੰ ਆਪਣਾ ਕਾਰੋਬਾਰ ਚਲਾਉਣ ਦੀ ਆਜ਼ਾਦੀ ਦਿੰਦਾ ਹੈ। 

PunjabKesari

ਦੱਸ ਦੇਈਏ ਕਿ ਸੋਮਵਾਰ ਨੂੰ ਦੱਖਣੀ ਦਿੱਲੀ ਦੇ ਮੇਅਰ ਮੁਕੇਸ਼ ਸੂਰਈਅਨ ਨੇ ਐਲਾਨ ਕੀਤਾ ਸੀ ਕਿ ਦੇਵੀ ਦੁਰਗਾ ਨੂੰ ਸਮਰਪਿਤ ਨਰਾਤੇ ਦੇ ਸ਼ੁੱਭ ਮੌਕੇ ਦੌਰਾਨ ਉਨ੍ਹਾਂ ਦੇ ਨਾਗਰਿਕ ਬਾਡੀਜ਼ ਤਹਿਤ ਮਾਸ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਤ ਇਨ੍ਹਾਂ 9 ਦਿਨਾਂ ਦੌਰਾਨ ਮਾਸ, ਪਿਆਜ਼ ਅਤੇ ਲਸਣ ਖਾਣ ਤੋਂ ਬਚਦੇ ਹਨ।

ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਅਤੇ ਇਹ ਕਿਸੇ ਦੀ ਆਜ਼ਾਦੀ ਦਾ ਉਲੰਘਣ ਨਹੀਂ ਕਰਦਾ ਹੈ। ਦੱਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਨੇ ਕਿਹਾ ਕਿ ਅਸੀਂ ਸਾਰੀਆਂ ਮਾਸ ਦੀਆਂ ਦੁਕਾਨਾਂ ਨੂੰ ਸਖ਼ਤੀ ਨਾਲ ਬੰਦ ਕਰ ਦੇਵਾਂਗੇ। ਜਦੋਂ ਮਾਸ ਨਹੀਂ ਵੇਚਿਆ ਜਾਵੇਗਾ, ਤਾਂ ਲੋਕ ਇਸ ਨੂੰ ਨਹੀਂ ਖਾਣਗੇ। ਅਸੀਂ ਦਿੱਲੀ ਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਹੈ।


author

Tanu

Content Editor

Related News