ਸੋਨਾ ਫਿਰ ਤੋਂ ਬਣਿਆ ਨਿਵੇਸ਼ਕਾਂ ਦੀ ਪਸੰਦ, ਜਾਣੋ ਕਿਸ ਹੱਦ ਤੱਕ ਜਾਵੇਗੀ ਸੋਨੇ ਦੀ ਕੀਮਤ
Thursday, Feb 06, 2025 - 02:35 PM (IST)
ਨਵੀਂ ਦਿੱਲੀ (ਭਾਸ਼ਾ) - ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਇਕ ਪਾਸੇ ਦਿੱਲੀ ਦੇ ਹਾਜ਼ਰ ਬਾਜ਼ਾਰ ’ਚ ਸੋਨੇ ਦੇ ਮੁੱਲ ਪਹਿਲਾਂ ਹੀ 85,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਚੁੱਕੇ ਹਨ। ਹੁਣ ਵਾਅਦਾ ਬਾਜ਼ਾਰ ’ਚ ਵੀ ਸੋਨਾ 85,000 ਰੁਪਏ ਦੇ ਪੱਧਰ ਨੂੰ ਪਾਰ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ Gold ਦੀ ਕੀਮਤ
ਡਾਲਰ ’ਚ ਗਿਰਾਵਟ ਦੀ ਵਜ੍ਹਾ ਨਾਲ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਸੋਨੇ ਦੀ ਕੀਮਤ 84,000 ਰੁਪਏ ਦੇ ਪੱਧਰ ਨੂੰ ਪਾਰ ਕਰਦੇ ਹੋਏ ਨਵੇਂ ਰਿਕਾਰਡ ’ਤੇ ਪਹੁੰਚ ਗਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਅਜਿਹਾ ਹੀ ਰਿਹਾ ਤਾਂ ਸੋਨੇ ਦੀ ਕੀਮਤ ਫਰਵਰੀ ਦੇ ਮਹੀਨੇ ’ਚ ਹੀ 85,000 ਦੇ ਪੱਧਰ ਨੂੰ ਪਾਰ ਕਰ ਜਾਵੇਗੀ।
ਜਾਣਕਾਰਾਂ ਮੁਤਾਬਕ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ’ਤੇ ਟੈਰਿਫ ਨੂੰ ਇਕ ਮਹੀਨੇ ਲਈ ਟਾਲ ਦਿੱਤਾ ਹੈ, ਜਿਸ ਕਾਰਨ ਡਾਲਰ ਦੇ ਮੁੱਲ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹੀ ਕਾਰਨ ਹੈ ਕਿ ਸੋਨੇ ਦੀ ਕੀਮਤ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ ਅਮਰੀਕਾ ਦੀ ਟ੍ਰੇਡ ਵਾਰ ਚੀਨ ਦੇ ਖਿਲਾਫ ਸ਼ੁਰੂ ਹੋ ਗਈ ਹੈ। ਚੀਨ ਨੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਭੂ-ਸਿਆਸੀ ਮਾਹੌਲ ਕਾਫ਼ੀ ਬਦਲਿਆ ਹੋਇਆ ਹੈ, ਜਿਸ ਕਾਰਨ ਨਿਵੇਸ਼ਕ ਸੋਨੇ ਵਰਗੇ ਸੇਫ ਹੈਵਨ ਵੱਲ ਜਾ ਰਹੇ ਹਨ।
ਇਹ ਵੀ ਪੜ੍ਹੋ : Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ
ਸੋਨੇ ਦੀਆਂ ਕੀਮਤਾਂ ’ਚ ਉਛਾਲ
ਮਜ਼ਬੂਤ ਹਾਜ਼ਰ ਮੰਗ ਦਰਮਿਆਨ ਵਾਅਦਾ ਕਾਰੋਬਾਰ ’ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 84,594 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਕੁੱਲ-ਵਕਤੀ ਉੱਚੇ ਪੱਧਰ ਨੂੰ ਛੂਹ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਅਪ੍ਰੈਲ ਸਪਲਾਈ ਵਾਲੇ ਸੋਨੇ ਦੇ ਕਰਾਰ ਦਾ ਭਾਅ ਸ਼ੁਰੂਆਤੀ ਕਾਰੋਬਾਰ ’ਚ 84,594 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ। ਬਾਅਦ ’ਚ ਇਸ ਕਰਾਰ ਦਾ ਭਾਅ ਕੁਝ ਘੱਟ ਹੋ ਗਿਆ ਅਤੇ ਖਬਰ ਲਿਖੇ ਜਾਣ ਤੱਕ ਇਹ 755 ਰੁਪਏ ਜਾਂ 0.9 ਫ਼ੀਸਦੀ ਵਧ ਕੇ 84,552 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ।
ਇਸ ਦਰਮਿਆਨ 17,516 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕਾਰੋਬਾਰੀਆਂ ਦੇ ਤਾਜ਼ਾ ਸੌਦਿਆਂ ਦੀ ਲਿਵਾਲੀ ਕਰਨ ਨਾਲ ਸੋਨਾ ਵਾਅਦਾ ਕੀਮਤਾਂ ’ਚ ਤੇਜ਼ੀ ਆਈ। ਗਲੋਬਲ ਪੱਧਰ ’ਤੇ ਨਿਊਯਾਰਕ ’ਚ ਸੋਨੇ ਦਾ ਭਾਅ 0.70 ਫ਼ੀਸਦੀ ਦੇ ਵਾਧੇ ਨਾਲ ਰਿਕਾਰਡ 2,895.91 ਡਾਲਰ ਪ੍ਰਤੀ ਔਂਸ ਹੋ ਗਿਆ। ਕੋਟਕ ਸਕਿਓਰਿਟੀਜ਼ ਦੀ ‘ਕਮੋਡਿਟੀ ਰਿਸਰਚ’ ਦੀ ਸਹਾਇਕ ਉਪ-ਪ੍ਰਧਾਨ ਕਾਇਨਾਤ ਚੈਨਵਾਲਾ ਨੇ ਕਿਹਾ, ‘‘2 ਸਭ ਤੋਂ ਵੱਡੀਅ ਅਰਥਵਿਵਸਥਾਵਾਂ ਵਿਚਾਲੇ ਵਧਦੇ ਵਪਾਰਕ ਤਣਾਅ ਅਤੇ ਗਾਜ਼ਾ ’ਚ ਭੂ-ਸਿਆਸੀ ਚਿੰਤਾਵਾਂ ਨੇ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਅਤੇ ਸੋਨੇ ਨੂੰ ਹੋਰ ਉਤਸ਼ਾਹ ਦਿੱਤਾ।’’
ਇਹ ਵੀ ਪੜ੍ਹੋ : ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...
ਦੇਸ਼ ’ਚ ਸੋਨੇ ਦੀ ਮੰਗ 2024 ’ਚ 802.8 ਟਨ ਰਹੀ, 2025 ’ਚ 700-800 ਟਨ ਰਹਿਣ ਦਾ ਅੰਦਾਜ਼ਾ : ਡਬਲਿਊ. ਜੀ. ਸੀ.
ਦੇਸ਼ ’ਚ ਸੋਨੇ ਦੀ ਮੰਗ ਇੰਪੋਰਟ ਡਿਊਟੀ ’ਚ ਕਮੀ ਅਤੇ ਵਿਆਹ ਅਤੇ ਤਿਉਹਾਰਾਂ ਨਾਲ ਸਬੰਧਤ ਖਰੀਦਦਾਰੀ ਨਾਲ 2024 ’ਚ ਸਾਲਾਨਾ ਆਧਾਰ ’ਤੇ 5 ਫ਼ੀਸਦੀ ਵਧ ਕੇ 802.8 ਟਨ ਹੋ ਗਈ। 2025 ’ਚ ਇਸ ਦੇ 700 ਤੋਂ 800 ਟਨ ਦੇ ਦਰਮਿਆਨ ਰਹਿਣ ਦਾ ਅੰਦਾਜ਼ਾ ਹੈ। ਵਿਸ਼ਵ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਜਾਰੀ ਰਿਪੋਰਟ ਅਨੁਸਾਰ ਦੇਸ਼ ’ਚ 2024 ’ਚ ਸੋਨੇ ਦੀ ਮੰਗ 802.8 ਟਨ ਰਹੀ, ਜਦੋਂ ਕਿ 2023 ’ਚ ਇਹ 761 ਟਨ ਸੀ। ਸੋਨੇ ਦੀ ਮੰਗ ਦਾ ਕੁੱਲ ਮੁੱਲ 2024 ’ਚ 31 ਫ਼ੀਸਦੀ ਵਧ ਕੇ 5,15,390 ਕਰੋਡ਼ ਰੁਪਏ ਹੋ ਗਿਆ। 2023 ’ਚ ਇਹ 3,92,000 ਕਰੋਡ਼ ਰੁਪਏ ਸੀ।
ਡਬਲਿਊ. ਜੀ. ਸੀ. ਦੇ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ) ਸਚਿਨ ਜੈਨ ਨੇ ਕਿਹਾ, ‘‘2025 ਲਈ ਸਾਡਾ ਅੰਦਾਜ਼ਾ ਹੈ ਕਿ ਸੋਨੇ ਦੀ ਮੰਗ 700 ਤੋਂ 800 ਟਨ ਦੇ ਦਰਮਿਆਨ ਰਹੇਗੀ। ਉਮੀਦ ਹੈ ਕਿ ਵਿਆਹਾਂ ਨਾਲ ਜੁਡ਼ੀ ਖਰੀਦਦਾਰੀ ਨਾਲ ਸੋਨੇ ਦੇ ਗਹਿਣੇ ਦੀ ਮੰਗ ’ਚ ਸੁਧਾਰ ਹੋਵੇਗਾ, ਬਸ਼ਰਤੇ ਕੀਮਤਾਂ ’ਚ ਕੁਝ ਹੱਦ ਤੱਕ ਸਥਿਰਤਾ ਆਏ।
ਇਹ ਵੀ ਪੜ੍ਹੋ : ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8