7th Pay Commission: ਹੋਲੀ ਤੋਂ ਪਹਿਲਾਂ ਤਨਖ਼ਾਹ ''ਚ ਹੋਵੇਗਾ ਬੰਪਰ ਵਾਧਾ, ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਚਾਂਦੀ
Sunday, Mar 09, 2025 - 12:31 AM (IST)

ਨੈਸ਼ਨਲ ਡੈਸਕ : ਕੇਂਦਰ ਸਰਕਾਰ ਜਲਦ ਹੀ ਆਪਣੇ ਕਰਮਚਾਰੀਆਂ ਲਈ ਖੁਸ਼ਖਬਰੀ ਦੇ ਸਕਦੀ ਹੈ। ਰਿਪੋਰਟਾਂ ਅਨੁਸਾਰ, ਸਰਕਾਰ ਹੋਲੀ ਤੋਂ ਪਹਿਲਾਂ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ 2% ਵਾਧੇ ਦਾ ਐਲਾਨ ਕਰ ਸਕਦੀ ਹੈ। ਇਹ ਵਾਧਾ ਜਨਵਰੀ-ਜੂਨ 2025 ਲਈ ਲਾਗੂ ਹੋਵੇਗਾ।
ਕੈਬਨਿਟ ਬੈਠਕ 'ਚ ਹੋਵੇਗਾ ਆਖ਼ਰੀ ਫ਼ੈਸਲਾ
ਮਹਿੰਗਾਈ ਭੱਤੇ ਵਿੱਚ ਹਰ ਸਾਲ ਦੋ ਵਾਰ ਵਾਧਾ ਕੀਤਾ ਜਾਂਦਾ ਹੈ- ਜਨਵਰੀ ਅਤੇ ਜੁਲਾਈ ਵਿੱਚ। ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਮਹਿੰਗਾਈ ਦੇ ਹਿਸਾਬ ਨਾਲ ਵਧਾਉਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਡੀਏ 53% ਤੋਂ ਵੱਧ ਕੇ 55% ਹੋ ਜਾਵੇਗਾ। ਹਾਲਾਂਕਿ ਇਸ 'ਤੇ ਅੰਤਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਲਿਆ ਜਾਵੇਗਾ।
ਕਿੰਨੀ ਵਧੇਗੀ ਤਨਖ਼ਾਹ?
DA ਵਿੱਚ ਪਿਛਲੀ ਵਾਰ ਅਕਤੂਬਰ 2024 ਵਿੱਚ 3% ਦਾ ਵਾਧਾ ਕੀਤਾ ਗਿਆ ਸੀ, ਇਸ ਨੂੰ 50% ਤੋਂ ਵਧਾ ਕੇ 53% ਕੀਤਾ ਗਿਆ ਸੀ। ਹੁਣ 2 ਫੀਸਦੀ ਦੇ ਹੋਰ ਵਾਧੇ ਨਾਲ ਜਿਨ੍ਹਾਂ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ 18,000 ਰੁਪਏ ਹੈ, ਉਨ੍ਹਾਂ ਦੀ ਤਨਖਾਹ 360 ਰੁਪਏ ਪ੍ਰਤੀ ਮਹੀਨਾ ਵੱਧ ਜਾਵੇਗੀ। ਜੇਕਰ ਕਿਸੇ ਦੀ ਮੁੱਢਲੀ ਤਨਖਾਹ 30,000 ਰੁਪਏ ਹੈ, ਤਾਂ ਉਸ ਨੂੰ ਹੁਣ 9,900 ਰੁਪਏ ਮਹਿੰਗਾਈ ਭੱਤੇ ਵਜੋਂ ਮਿਲਣਗੇ, ਜੋ ਪਹਿਲਾਂ 9,540 ਰੁਪਏ ਸੀ। ਜੇਕਰ ਡੀਏ 3% ਵਧਦਾ ਹੈ ਤਾਂ ਇਹ 10,080 ਰੁਪਏ ਹੋ ਜਾਵੇਗਾ, ਭਾਵ ਤਨਖਾਹ 540 ਰੁਪਏ ਪ੍ਰਤੀ ਮਹੀਨਾ ਵੱਧ ਜਾਵੇਗੀ।