ਖੁਸ਼ਖ਼ਬਰੀ! UPI Lite ਨੇ ਵਧਾਈ Transactions ਦੀ ਸੀਮਾ, ਮਿਲਣਗੇ ਇਹ ਲਾਭ

Tuesday, Mar 04, 2025 - 04:48 PM (IST)

ਖੁਸ਼ਖ਼ਬਰੀ! UPI Lite ਨੇ ਵਧਾਈ Transactions ਦੀ ਸੀਮਾ, ਮਿਲਣਗੇ ਇਹ ਲਾਭ

ਨਵੀਂ ਦਿੱਲੀ - ਪਿਛਲੇ ਸਾਲ RBI ਦੁਆਰਾ ਐਲਾਨ ਅਨੁਸਾਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI LITE ਲਈ ਨਵੀ ਲਿਮਟ ਪੇਸ਼ ਕੀਤੀ ਹੈ। RBI ਨੋਟੀਫਿਕੇਸ਼ਨ ਅਨੁਸਾਰ UPI ਲਾਈਟ ਦੀ ਪ੍ਰਤੀ ਲੈਣ-ਦੇਣ ਸੀਮਾ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੁੱਲ ਸੀਮਾ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ। ਸਿਰਫ਼ ਇੰਨਾ ਹੀ ਨਹੀਂ UPI ਲਾਈਟ ਵਾਲੇਟ (UPI Lite Wallet) ਤਹਿਤ ਹੁਣ ਵਾਧੂ ਸੁਰੱਖਿਆ (AFA) ਨਾਲ ਔਨਲਾਈਨ ਮੋਡ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :    3 ਮਹੀਨਿਆਂ 'ਚ ਸੋਨੇ ਦੀ ਕੀਮਤ 'ਚ ਆਈ ਸਭ ਤੋਂ ਵੱਡੀ ਗਿਰਾਵਟ, ਜਾਣੋ ਕਿੰਨੀ ਚੜ੍ਹੇਗੀ ਕੀਮਤ

ਮਿਲਣਗੀਆਂ ਇਹ ਸਹੂਲਤਾਂ

UPI ਲਾਈਟ ਤਹਿਤ ਆਟੋ ਟੌਪ-ਅੱਪ ਦੀ ਨਵੀਂ ਵਿਸ਼ੇਸ਼ਤਾ ਦੇ ਨਾਲ, ਹੁਣ ਬੈਂਕ ਖਾਤੇ ਤੋਂ UPI ਲਾਈਟ ਖਾਤੇ ਵਿੱਚ ਵਾਰ-ਵਾਰ ਪੈਸੇ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਰਹੇਗੀ। ਇਕ ਵਾਰ ਟੌਪ-ਅੱਪ ਦੀ ਇੱਕ ਸੀਮਾ ਨਿਰਧਾਰਤ ਕਰਨੀ ਪਵੇਗੀ। ਉਦਾਹਰਣ ਲਈ ਜਿਵੇਂ ਕਿ ਤੁਸੀਂ 2000 ਰੁਪਏ ਦੀ ਸੀਮਾ ਨਿਰਧਾਰਤ ਕੀਤੀ ਹੈ। ਤਾਂ ਤੁਹਾਡੇ UPI ਵਾਲੇਟ ਵਿੱਚ ਰਾਸ਼ੀ ਖਤਮ ਹੋਣ ਦੀ ਸਥਿਤੀ ਵਿਚ ਤੁਹਾਡੇ ਬੈਂਕ ਖਾਤੇ ਵਿੱਚੋਂ 1000 ਰੁਪਏ ਕੱਟੇ ਜਾਣਗੇ ਅਤੇ ਸਿੱਧੇ ਤੁਹਾਡੇ UPI ਖਾਤੇ ਵਿੱਚ ਟ੍ਰਾਂਸਫਰ ਹੋ ਜਾਣਗੇ। ਇਸ ਨਾਲ UPI ਰਾਹੀਂ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਇੱਕ ਪਾਸੇ ਲੈਣ-ਦੇਣ ਦੀ ਸੀਮਾ 500 ਤੋਂ ਵਧਾ ਕੇ 1000 ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੁੱਲ ਸੀਮਾ 2,000 ਰੁਪਏ ਤੋਂ ਵਧਾ ਕੇ 5,000 ਰੁਪਏ ਕੀਤੀ ਜਾ ਰਹੀ ਹੈ। ਪਹਿਲਾਂ, UPI ਵਾਲੇਟ ਵਿੱਚ ਵੱਧ ਤੋਂ ਵੱਧ ਬਕਾਇਆ 2000 ਰੁਪਏ ਸੀ, ਜਦੋਂ ਕਿ ਹੁਣ ਇਸਨੂੰ 3000 ਰੁਪਏ ਵਧਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :     ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ

ਕਦੋਂ ਲਾਗੂ ਹੋਵੇਗਾ ਨਵਾਂ ਨਿਯਮ?

27 ਫਰਵਰੀ ਨੂੰ ਜਾਰੀ ਕੀਤੇ ਗਏ ਸਰਕੂਲਰ ਵਿੱਚ, NPCI ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਜਲਦੀ ਹੀ ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ, ਜਿਸ ਵਿੱਚ ਸੀਮਾ ਵਧਾਉਣਾ ਵੀ ਸ਼ਾਮਲ ਹੈ। ਸਭ ਤੋਂ ਪਹਿਲਾਂ, ਬੈਂਕ ਉਨ੍ਹਾਂ ਸਾਰੇ UPI LITE ਖਾਤਿਆਂ ਦੀ ਪਛਾਣ ਕਰੇਗਾ ਜਿਨ੍ਹਾਂ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਇਹਨਾਂ ਅਕਿਰਿਆਸ਼ੀਲ LITE ਖਾਤਿਆਂ ਵਿੱਚ ਬਾਕੀ ਬਚੀ ਰਕਮ ਬੈਂਕ ਖਾਤੇ ਵਿੱਚ ਵਾਪਸ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਬੈਂਕ ਵੱਲੋਂ ਹੋਰ ਸਾਰੇ ਬਦਲਾਅ 30 ਜੂਨ, 2025 ਤੱਕ ਲਾਗੂ ਕੀਤੇ ਜਾਣਗੇ।

ਇਹ ਵੀ ਪੜ੍ਹੋ :      ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ

UPI LITE ਕੀ ਹੈ?

UPI ਵਾਲਿਟ ਇੱਕ ਔਨਲਾਈਨ ਵਾਲਿਟ ਹੈ। ਇਸ ਰਾਹੀਂ, ਤੁਸੀਂ ਪਿੰਨ ਦਰਜ ਕੀਤੇ ਬਿਨਾਂ ਤੁਰੰਤ ਭੁਗਤਾਨ ਕਰ ਸਕਦੇ ਹੋ। ਇਹ ਸੀਮਾ ਹੁਣ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਗੂਗਲ ਪੇ (GooglePay), ਫੋਨਪੇ (PhonePe), ਭੀਮ (BHIM), ਪੇਟੀਐਮ (Paytm) ਵਰਗੇ 50 ਤੋਂ ਵੱਧ ਯੂਪੀਆਈ ਭੁਗਤਾਨ ਐਪ ਇਸਦਾ ਸਮਰਥਨ ਕਰਦੇ ਹਨ।

ਇਹ ਵੀ ਪੜ੍ਹੋ :     ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਡਰ, 2500 ਅੰਕ ਹੋਰ ਡਿੱਗ ਸਕਦੈ ਨਿਫਟੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News