ਬੂਟਾਂ ''ਚ ਕੈਮਰਾ ਲੱਗਾ ਲੜਕੀਆਂ ਦੀ ਬਣਾਉਂਦਾ ਸੀ ਅਸ਼ਲੀਲ ਵੀਡੀਓ ਅਤੇ ਫਿਰ...

Monday, Sep 28, 2015 - 10:58 AM (IST)

ਬੂਟਾਂ ''ਚ ਕੈਮਰਾ ਲੱਗਾ ਲੜਕੀਆਂ ਦੀ ਬਣਾਉਂਦਾ ਸੀ ਅਸ਼ਲੀਲ ਵੀਡੀਓ ਅਤੇ ਫਿਰ...

ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਇਕ ਪ੍ਰਮੁੱਖ ਮਾਲ ''ਚ ਆਪਣੇ ਬੂਟਾਂ ''ਚ ਖੁਫੀਆ ਕੈਮਰਾ ਫਿਟ ਕਰ ਕੇ ਕਥਿਤ ਤੌਰ ''ਤੇ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਲੈਣ ਵਾਲੇ 34 ਸਾਲਾ ਕਾਰਪੋਰੇਟ ਵਕੀਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ''ਚ ਉਪਭੋਗਤਾ ਮੰਚ ਦੇ ਇਕ ਸਾਬਕਾ ਚੇਅਰਮੈਨ ਦੇ ਬੇਟੇ ਇਸ ਵਕੀਲ ਨੂੰ ਸ਼ਨੀਵਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਇਕ ਦੁਕਾਨ ਦੇ ਪ੍ਰਬੰਧਕ ਨੇ ਔਰਤਾਂ ਦੇ ਨੇੜੇ ਖੜੇ ਇਸ ਵਿਅਕਤੀ ਦਾ ਅਜੀਬ ਵਤੀਰਾ ਦੇਖਿਆ। ਜਦੋਂ ਪ੍ਰਬੰਧਕ ਉਸ ਤੋਂ ਪੁੱਛ-ਗਿੱਛ ਕਰਨ ਲੱਗਾ ਤਾਂ ਉਸ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ''ਚ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ।
ਸੁਰੱਖਿਆ ਕਰਮਚਾਰੀਆਂ ਨੇ ਦੇਖਿਆ ਕਿ ਉਸ ਦੇ ਬੂਟਾਂ ''ਚ ਖੁਫੀਆ ਕੈਮਰਾ ਫਿਟ ਹੈ। ਪੁਲਸ ਡੀਸੀਪੀ ਪ੍ਰੇਮ ਨਾਥ ਨੇ ਦੱਸਿਆ ਕਿ ਉਸ ਦੇ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਉਸ ਦੇ ਮੋਬਾਈਲ ਅਤੇ ਲੈਪਟਾਪ ਨੂੰ ਜ਼ਬਤ ਕਰ ਲਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ''ਚੋਂ 12 ਅਸ਼ਲੀਲ ਕਲਿੱਪ ਬਰਾਮਦ ਕੀਤੇ ਹਨ ਪਰ ਅਜੇ ਇਹ ਪਤਾ ਲਗਾਇਆ ਜਾਣਾ ਬਾਕੀ ਹੈ ਕਿ ਉਸ ਨੇ ਇਹ ਕਲਿੱਪ ਆਪਣੇ ਨਿੱਜੀ ਇਸਤੇਮਾਲ ਲਈ ਸੁਰੱਖਿਅਤ ਰੱਖਿਆ ਸੀ ਜਾਂ ਇੰਟਰਨੈੱਟ ਸਾਈਟਾਂ ''ਤੇ ਅਪਲੋਡ ਕਰ ਦਿੱਤਾ ਸੀ। ਪੁੱਛ-ਗਿੱਛ ''ਚ ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਲੋਕਪ੍ਰਿਯ ਸਾਈਟਾਂ ਤੋਂ ਇਹ ਆਈਡੀਆ ਆਇਆ ਅਤੇ ਬਾਅਦ ''ਚ ਉਸ ਨੇ ਆਨਲਾਈਨ ਪੋਰਟਲ ਤੋਂ ਸਪਾਈ ਕੈਮਰਾ ਖਰੀਦਿਆ। ਪੁਲਸ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Disha

News Editor

Related News