ਵਿਆਹ ਦੀ ਖ਼ੁਸ਼ੀ ''ਚ ਲਾੜੀ ਨੇ ਕੀਤੀ ਫਾਇਰਿੰਗ, ਵੀਡੀਓ ਵਾਇਰਲ ਹੋਣ ''ਤੇ ਦਰਜ ਹੋਇਆ ਕੇਸ

Tuesday, Jun 01, 2021 - 01:35 PM (IST)

ਵਿਆਹ ਦੀ ਖ਼ੁਸ਼ੀ ''ਚ ਲਾੜੀ ਨੇ ਕੀਤੀ ਫਾਇਰਿੰਗ, ਵੀਡੀਓ ਵਾਇਰਲ ਹੋਣ ''ਤੇ ਦਰਜ ਹੋਇਆ ਕੇਸ

ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ 'ਚ ਨਵੀਂ ਵਿਆਹੀ ਲਾੜੀ ਨੇ ਸਟੇਜ 'ਤੇ ਆਪਣੇ ਵਿਆਹ 'ਚ ਜੀਵਨਸਾਥੀ ਦਾ ਹੱਥ ਫੜ ਕੇ ਫਾਇਰਿੰਗ ਕੀਤੀ, ਜਿਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਲਾੜੀ ਰੂਪਾ ਪਾਂਡੇ ਨੇ ਆਪਣੇ ਚਾਚਾ ਦੀ ਲਾਇਸੈਂਸ ਰਿਵਾਲਵਰ ਨਾਲ ਫਾਇਰਿੰਗ ਕੀਤੀ। ਫਾਇਰਿੰਗ ਕਰਨ ਵਾਲੀ ਲਾੜੀ ਵਿਰੁੱਧ ਜੇਠਵਾਰਾ ਥਾਣੇ ਦੀ ਪੁਲਸ ਨੇ ਖ਼ੁਦ ਨੋਟਿਸ ਲੈਂਦੇ ਹੋਏ ਗੰਭੀਰ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਹੈ। ਪੁਲਸ ਸੁਪਰਡੈਂਟ ਦਫ਼ਤਰ ਤੋਂ ਮੰਗਲਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਕੁੜੀ ਵਲੋਂ ਆਪਣੇ ਹੀ ਵਿਆਹ 'ਚ ਫਾਇਰਿੰਗ ਕੀਤੀ ਜਾ ਰਹੀ ਹੈ। 

PunjabKesari

ਵਾਇਰਲ ਵੀਡੀਓ ਦਾ ਨੋਟਿਸ ਲੈਂਦੇ ਹੋਏ ਜੇਠਵਾਰਾ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੋਮਵਾਰ ਪਿੰਡ ਲਕਸ਼ਮਣ ਕਾ ਪੁਰਵਾ 'ਚ ਰਾਮਨਾਰਾਇਣ ਪਾਂਡੇ ਦੀ ਧੀ ਰੂਪਾ ਪਾਂਡੇ ਨੇ ਆਪਣੇ ਵਿਆਹ 'ਚ ਚਾਚਾ ਰਾਮਵਾਸ ਪਾਂਡੇ ਦੀ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ ਸੀ। ਘਟਨਾ ਦੇ ਸੰਬੰਧ 'ਚ ਧਾਰਾ 286, 188, 269, 270 ਆਈ.ਪੀ.ਸੀ., 51 ਆਫ਼ਤ ਪ੍ਰਬੰਧਨ ਐਕਟ ਅਤੇ 30 ਅਸਲਾ ਐਕਟ ਦਾ ਮਾਮਲਾ ਰਜਿਸਟਰਡ ਕੀਤਾ ਗਿਆ ਹੈ।


author

DIsha

Content Editor

Related News