ਭਾਜਪਾ ਨੇਤਾ ਨੇ ਪਿੱਛਾ ਕਰਕੇ ਰੋਕੀ ਐਂਬੂਲੈਂਸ, ਗਈ ਮਰੀਜ਼ ਦੀ ਜਾਨ

Tuesday, Aug 08, 2017 - 10:59 AM (IST)

ਭਾਜਪਾ ਨੇਤਾ ਨੇ ਪਿੱਛਾ ਕਰਕੇ ਰੋਕੀ ਐਂਬੂਲੈਂਸ, ਗਈ ਮਰੀਜ਼ ਦੀ ਜਾਨ

ਫਤਿਹਾਬਾਦ - ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਲੋਂ ਛੇੜਛਾੜ ਦੀ ਘਟਨਾ ਜਿਥੇ ਅਜੇ ਮੀਡੀਆ ਦੀ ਸੁਰਖੀ ਬਣੀ ਹੋਈ ਹੈ, ਉਥੇ ਹੁਣ ਭਾਜਪਾ ਦੇ ਹੀ ਇਕ ਹੋਰ ਨੇਤਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਕੰਮ ਕੀਤਾ ਹੈ। 
ਫਤਿਹਾਬਾਦ ਦੇ ਇਕ ਸੀਨੀਅਰ ਭਾਜਪਾ ਨੇਤਾ ਨੇ ਮਾਮੂਲੀ ਟੱਕਰ ਲੱਗਣ 'ਤੇ ਇਕ ਐਂਬੂਲੈਂਸ ਨੂੰ ਅੱਧੇ ਘੰਟੇ ਤਕ ਰੋਕਿਆ ਰੱਖਿਆ, ਜਿਸ ਕਾਰਨ ਉਸ ਅੰਦਰ ਮੌਜੂਦ ਇਕ ਮਰੀਜ਼ ਦੀ ਜਾਨ ਚਲੀ ਗਈ।
ਖਬਰਾਂ ਮੁਤਾਬਿਕ ਫਤਿਹਾਬਾਦ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀਅਰ ਭਾਜਪਾ ਨੇਤਾ ਦਰਸ਼ਨ ਨਾਗਪਾਲ ਜਦੋਂ ਆਪਣੀ ਮੋਟਰ ਗੱਡੀ 'ਚ ਜਾ ਰਹੇ ਸਨ ਤਾਂ ਇਕ ਐਂਬੂਲੈਂਸ ਨਾਲ ਉਨ੍ਹਾਂ ਦੀ ਮੋਟਰ ਗੱਡੀ ਦੀ ਮਾਮੂਲੀ ਟੱਕਰ ਹੋ ਗਈ। ਇਸ 'ਤੇ ਸੱਤਾ ਦੇ ਨਸ਼ੇ 'ਚ ਚੂਰ ਦਰਸ਼ਨ ਨਾਗਪਾਲ ਨੇ ਐਂਬੂਲੈਂਸ ਦਾ ਪਿੱਛਾ ਕਰਕੇ ਉਸ ਨੂੰ ਰੋਕ ਲਿਆ। ਨਾਗਪਾਲ ਨੇ ਘੱਟੋ-ਘੱਟ ਅੱਧੇ ਘੰਟੇ ਤਕ ਐਂਬੂਲੈਂਸ ਨੂੰ ਰੋਕੀ ਰੱਖਿਆ। ਅਖੀਰ ਜਦੋਂ ਉਸ ਨੇ ਐਂਬੂਲੈਂਸ ਨੂੰ ਜਾਣ ਦਿੱਤਾ ਤਾਂ ਉਦੋਂ ਤਕ ਬਹੁਤ ਦੇਰੀ ਹੋ ਚੁੱਕੀ ਸੀ। ਐਂਬੂਲੈਂਸ ਅੰਦਰ ਮਰੀਜ਼ ਨੇ ਉਸ ਸਮੇਂ ਤਕ ਦਮ ਤੋੜ ਦਿੱਤਾ ਸੀ।

 

 

ਘਟਨਾ ਮੁਤਾਬਕ 42 ਸਾਲ ਦੇ ਨਵੀਨ ਕੁਮਾਰ ਦੀ ਦੁਕਾਨ 'ਚ ਬੈਠੇ ਇਕਦਮ ਤਬੀਅਤ ਖਰਾਬ ਹੋ ਗਈ। ਪਰਿਵਾਰ ਵਾਲੇ ਉਸਨੂੰ ਨਿੱਜੀ ਹਸਪਤਾਲ ਲੈ ਗਏ। ਡਾਕਟਰ ਦੇ ਦਿਲ ਦੀ ਤਕਲੀਫ ਦੱਸਦੇ ਹੋਏ ਨਵੀਨ ਨੂੰ ਰੈਫਰ ਕਰ ਦਿੱਤਾ। ਪਰਿਵਾਰ ਵਾਲੇ ਪ੍ਰਾਇਵੇਟ ਐਂਬੁਲੈਸ 'ਚ ਉਸਨੂੰ ਦੂਸਰੇ ਹਸਪਤਾਲ ਲੈ ਕੇ ਜਾ ਰਹੇ ਸਨ। ਅਚਾਨਕ ਲਾਲ ਬੱਤੀ ਚੌਂਕ ਤੋਂ ਨਿਕਲਦੇ ਸਮੇਂ ਭਾਜਪਾ ਨੇਤਾ ਦਰਸ਼ਨ ਨਾਗਪਾਲ ਦੀ ਗੱਡੀ ਨਾਲ ਐਂਬੁਲੈਂਸ ਦੀ ਟੱਕਰ ਹੋ ਗਈ।
ਚਾਲਕ ਸੋਨੂੰ ਦੇ ਮੁਤਾਬਕ ਪ੍ਰਧਾਨ ਨੇ ਟੱਕਰ ਨੂੰ ਲੈ ਕੇ ਉਸਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਧਮਕਾਉਣ ਲੱਗਾ। ਗੱਡੀ ਦੇ ਨੁਕਸਾਨ ਨੂੰ ਭਰਨ ਲਈ ਕਿਹਾ ਅਤੇ ਐਂਬੁਲੈਂਸ ਦੀ ਚਾਬੀ ਵੀ ਲੈ ਲਈ। ਇਸ 'ਤੇ ਮਰੀਜ ਦੇ ਪਰਿਵਾਰ ਵਾਲਿਆਂ ਅਤੇ ਡਰਾਈਵਰ ਨੇ ਵਾਰ-ਵਾਰ ਤਰਲੇ ਕੀਤੇ ਅਤੇ ਹਸਪਤਾਲ ਪਹੁੰਚਣ ਤੱਕ ਦਾ ਸਮਾਂ ਮੰਗਿਆ। ਇਸੇ ਝਗੜੇ 'ਚ 20 ਮਿੰਟ ਉਲਝੇ ਰਹੇ ਅਤੇ ਪ੍ਰਧਾਨ ਨੇ ਹਿੱਲਣ ਤੱਕ ਨਹੀਂ ਦਿੱਤਾ। ਇਸ ਤੋਂ ਬਾਅਦ ਜਿਵੇ-ਕਿਵੇਂ ਹਸਪਤਾਲ ਪੁੱਜੇ ਤਾਂ ਡਾਕਟਰ ਨੇ ਮਰੀਜ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News