ਮੋਦੀ ਸਰਕਾਰ ਦਾ ਵੱਡਾ ਫੈਸਲਾ, ਬੰਦ ਹੋਣਗੇ 8 ਲੱਖ ਪੰਜਾਬੀਆਂ ਦੇ ਖਾਤੇ

02/22/2018 10:02:12 PM

ਚੰਡੀਗੜ੍ਹ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਯੋਜਨਾ ਤਹਿੰਤ ਖੋਲੇ ਗਏ ਖਾਤੇ ਬੈਂਕਾਂ ਲਈ ਬੋਝ  ਬਣ ਗਏ ਹਨ।  ਪੰਜਾਬ 'ਚ ਲਗਭਗ 13.5 ਫੀਸਦੀ ਇਸ ਤਰ੍ਹਾਂ ਦੇ ਜਨਧਨ ਖਾਤੇ ਹਨ ਜਿਹੜੇ ਖਾਤੇ ਕਈ ਸਮੇਂ ਤੋਂ ਖਾਲੀ ਪਏ ਹੋਏ ਹਨ ਹੁਣ ਬੈਂਕ ਇਨ੍ਹਾਂ ਖਾਤਿਆਂ ਨੂੰ ਬੰਦ ਕਰਨ ਦੀ ਤਿਆਰੀ 'ਚ ਹੈ।
ਪੰਜਾਬ 'ਚ ਖੋਲੇ ਗਏ 61 ਲੱਖ ਖਾਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਅਗਸਤ 2014 ਨੂੰ ਜਨਧਨ ਖਾਤਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਨੋਟਬੰਦੀ ਦੌਰਾਨ ਪੱਛਮੀ ਬੰਗਾਲ ਜਿਹੈ ਰਾਜਾਂ 'ਚ ਇਹ ਖਾਤੇ ਜਿੱਥੇ ਕਾਲੇ ਧਨ ਨੂੰ ਸਫੈਦ ਕਰਨ 'ਚ ਕਾਫੀ ਮਦਦਗਾਰ ਬਣੇ। ਇਸ ਦੇ ਨਾਲ ਹੀ ਜੀਰੋ ਬੈਲੇਂਸ ਖਾਤਾ ਹੋਣ ਦੇ ਕਾਰਨ ਹੁਣ ਕਈ ਖਾਤੇ ਖੋਲੇ ਗਏ ਸਨ। ਇਸ 'ਚ 13.5 ਫੀਸਦੀ ਇਸ ਤਰ੍ਹਾਂ ਦੇ ਖਾਤੇ ਹਨ ਜਿਸ 'ਚ ਨਾ ਤਾਂ ਪੈਸੇ ਜਮਾ ਹੋਏ ਹਨ ਅਤੇ ਨਾ ਹੀ ਇਨ੍ਹਾਂ ਖਾਤਿਆਂ 'ਚ ਪੈਸੇ ਹਨ।
ਬੰਦ ਹੋਣਗੇ 8 ਲੱਖ ਖਾਤੇ
ਖਾਲੇ ਪਏ ਲਗਭਗ 8 ਲੱਖ ਬੈਂਕ ਖਾਤੇ ਬੈਂਕਾਂ ਦੇ ਅੱਖਾਂ 'ਚ ਰੜਕ ਰਹੇ ਹਨ। ਬੈਂਕਾਂ ਨੇ ਹੁਣ ਇਨ੍ਹਾਂ ਖਾਤਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਖਾਤਿਆਂ ਨੂੰ ਬੰਦ ਕਰਨ ਤੋਂ ਪਹਿਲਾਂ ਬਕਾਇਦਾ ਖਾਤਾ ਧਾਰਕਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਮਹੀਨੇ ਅੰਦਰ ਖਾਤਾ ਧਾਰਕ ਕੋਈ ਜਾਣਕਾਰੀ ਨਹੀਂ ਦਿੰਦਾ ਹੈ ਤਾਂ ਫਿਰ ਬੈਂਕ ਇਸ ਨੂੰ ਬੰਦ ਕਰ ਦੇਵੇਗਾ ਕਿਉਂਕਿ ਇਨ੍ਹਾਂ ਖਾਤਿਆਂ ਨੂੰ ਮੈਨਟੇਨ ਕਰਨ 'ਚ ਬੈਂਕਾਂ ਨੂੰ ਕਾਫੀ ਮਸ਼ਕੱਤ ਕਰਨ ਪੈ ਰਹੀ ਹੈ।
ਹੁਣ ਤੱਕ ਨਹੀਂ ਹੋਇਆ ਕੋਈ ਲੈਣਦੇਣ
ਇਸ ਦੇ ਨਾਲ ਹੀ ਇਨ੍ਹਾਂ ਖਾਤਿਆਂ 'ਚ ਪੈਸੇ ਨਾ ਹੋਣ ਕਾਰਨ ਬੈਂਕਾਂ ਨੂੰ ਅੰਕੜਿਆਂ ਨੂੰ ਵੀ ਇਹ ਖਾਤੇ ਬਿਗਾੜ ਰਹੇ ਹਨ। ਪਿਛਲੇ ਦਿਵਸ ਬੈਂਕਰਸ ਕਮੇਂਟੀ ਦੀ ਬੈਠਕ 'ਚ ਵੀ ਇਹ ਮੁੱਦਾ ਪੂਰੇ ਜੋਸ਼ ਨਾਲ ਚੁੱਕਿਆ ਗਿਆ। ਜਿੱਥੇ ਸਾਰਿਆਂ ਬੈਂਕਾਂ ਦੇ ਅਧਿਕਾਰੀਆਂ  ਨੇ ਇਸ 'ਤੇ ਚਿੰਤਾ ਜਿਤਾਈ ਸੀ। ਰਾਜ ਪੱਧਰੀ ਬੈਂਕਰਸ ਕਮੇਂਟੀ ਦੇ ਕਨਵੀਨਰ ਪੀ.ਐੱਮ. ਚੌਹਾਨ ਦਾ ਕਹਿਣਾ ਹੈ ਕਿ ਲਗਭਗ 8 ਲੱਖ ਇਸ ਤਰ੍ਹਾਂ ਦੇ ਖਾਤੇ ਹਨ ਜਿਨ੍ਹਾਂ 'ਚ ਨਾ ਤਾਂ ਕੋਈ ਲੈਣਦੇਣ ਹੋਇਆ ਅਤੇ ਨਾ ਹੀ ਇਸ 'ਚ ਪੈਸੇ ਜਮਾ ਹੋਏ ਹਨ। ਹੁਣ ਇਨ੍ਹਾਂ ਨੂੰ ਬੰਦ ਕਰ ਦੇਣਾ ਹੀ ਸਹੀ ਕਦਮ ਹੋਵੇਗਾ।
ਖਾਤਾ ਧਾਰਕਾਂ ਨੂੰ ਕੀਤਾ ਜਾਵੇਗਾ ਨੋਟਿਸ ਜਾਰੀ
ਚੌਹਾਨ  ਨੇ  ਕਿਹਾ ਕਿ ਖਾਤਾ ਬੰਦ ਕਰਨ ਤੋਂ ਪਹਿਲਾਂ ਖਾਤਾ ਧਾਰਕਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਖਾਤਾ ਧਾਰਕ ਜੇਕਰ ਖਾਤੇ ਨੂੰ ਚਲਾਉਣ ਲਈ ਸਹਿੰਮਤ ਹੋਣਗੇ ਤਾਂ ਖਾਤੇ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਸਹਿੰਮਤ ਨਹੀਂ ਹਨ ਤਾਂ ਖਾਤਾ ਬੰਦ ਕਰ ਦਿੱਤਾ ਜਾਵੇਗਾ। ਉੱਥੇ ਹੀ ਬੈਂਕਾਂ ਨੇ 31 ਮਾਰਚ ਤੋਂ ਪਹਿਲਾਂ ਹੀ ਇਨ੍ਹਾਂ ਖਾਤਿਅ ਤੋਂ ਮੁਕਤੀ ਪਾਉਣ ਦੀ ਰਣਤੀਰੀ ਤੈਅ ਕਰ ਲਈ ਹੈ।


Related News