ਮਾਰਕੀਟ 'ਚ ਛੇਤੀ ਆ ਰਹੀ ਹੈ ਬਾਂਸ ਦੀ ਬੋਤਲ, ਇਹ ਹੋਵੇਗੀ ਕੀਮਤ

09/29/2019 8:41:52 PM

ਨਵੀਂ ਦਿੱਲੀ (ਏਜੰਸੀ)- ਪਲਾਸਟਿਕ ਦੀ ਵਰਤੋਂ ਸਿਰਫ ਇਨਸਾਨ ਹੀ ਨਹੀਂ ਸਗੋਂ ਜਾਨਵਰਾਂ ਲਈ ਵੀ ਬਹੁਤ ਖਤਰਨਾਕ ਹੈ। ਇਸ ਤੋਂ ਨਾ ਹੀ ਵਾਤਾਵਰਣ ਦੂਸ਼ਿਤ ਹੁੰਦਾ ਹੈ ਸਗੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਫੈਲਦੀਆਂ ਹਨ। ਇਹੀ ਨਹੀਂ ਪੂਰੇ ਦੇਸ਼ ਵਿਚ ਵੱਧ ਰਹੇ ਕੂੜੇ ਦਾ ਵੀ ਸਭ ਤੋਂ ਵੱਡਾ ਕਾਰਨ ਪਲਾਸਟਿਕ ਹੀ ਹੈ ਕਿਉਂਕਿ ਇਸ ਨੂੰ ਤਬਾਹ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਮੁਹਿੰਮ ਦੇ ਨਾਲ ਹੀ ਪਲਾਸਟਿਕ ਦੇ ਮਾੜੇ ਅਸਰ ਨੂੰ ਧਿਆਨ ਵਿਚ ਰੱਖਦੇ ਹੋਏ 2 ਅਕਤੂਬਰ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲਗਾਉਣ ਦੀ ਗੱਲ ਕਹੀ ਹੈ। ਪੀ.ਐਮ. ਮੋਦੀ ਦੇ ਇਸ ਕਦਮ ਦਾ ਸਾਥ ਦੇਣ ਲਈ ਐਮ.ਐਸ.ਐਮ.ਈ. ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਖਾਦੀ ਗ੍ਰਾਮੋਉਦਯੋਗ ਨੇ ਬਾਂਸ ਦੀ ਬੋਤਲ ਮਾਰਕੀਟ ਵਿਚ ਲਾਂਚ ਕਰਨ ਦਾ ਫੈਸਲਾ ਲਿਆ ਹੈ।
ਸਿਹਤ ਲਈ ਹੋਵੇਗੀ ਫਿੱਟ
ਐਮ.ਐਸ.ਐਮ.ਈ. ਮੰਤਰਾਲੇ ਨੇ ਇਸ ਬੋਤਲ ਨੂੰ ਅਕਤੂਬਰ ਵਿਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਇਹ ਵਾਤਾਵਰਣ ਨੂੰ ਢੁੱਕਵਾਂ ਰੱਖਣ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ ਰਹੇਗੀ। ਇਸ ਬੋਤਲ ਦੀ ਕੈਪੇਸਿਟੀ ਘੱਟੋ-ਘੱਟ 750 ਐਮ.ਐਲ. ਹੋਵੇਗੀ। ਇਸ ਦੀ ਕੀਮਤ 300 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਬੋਤਲ ਲੰਬੇ ਸਮੇਂ ਤੱਕ ਟਿਕਾਊ ਰਹੇਗੀ ਅਤੇ ਖਰਾਬ ਹੋਣ ਤੋਂ ਬਾਅਦ ਆਸਾਨੀ ਨਾਲ ਡਿਸਪੋਜ਼ ਵੀ ਕੀਤੀ ਜਾ ਸਕੇਗੀ।
ਗਡਕਰੀ ਕਰਨਗੇ ਲਾਂਚ
ਇਹ ਬੋਤਲ ਕੇਂਦਰੀ ਮੰਤਰੀ ਨਿਤਿਨ ਗਡਕਰੀ 1 ਅਕਤੂਬਰ ਨੂੰ ਲਾਂਚ ਕਰਨਗੇ ਅਤੇ 2 ਅਕਤੂਬਰ ਨੂੰ ਇਸ ਦੀ ਵਿਕਰੀ ਖਾਦੀ ਸਟੋਰ ਵਿਚ ਸ਼ੁਰੂ ਹੋ ਜਾਵੇਗੀ। ਇਸ ਨੂੰ ਪਹਿਲਾਂ ਵੀ ਪਲਾਸਟਿਕ 'ਤੇ ਰੋਕ ਲਗਾਉਣ ਲਈ ਕੁਲਹੜ ਦੇ ਗਲਾਸ ਨੂੰ ਹੁੰਗਾਰਾ ਦਿੱਤਾ ਗਿਆ ਸੀ। ਦੱਸ ਦਈਏ ਕਿ ਕੇ.ਵੀ.ਆਈ.ਸੀ. ਨੇ ਪਹਿਲਾਂ ਹੀ ਪਲਾਸਟਿਕ ਦੀ ਥਾਂ ਕੁਲਹਣ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਪ੍ਰਕਿਰਿਆ ਦੇ ਤਹਿਤ ਅਜੇ ਤੱਕ 1 ਕਰੋੜ ਤੋਂ ਵੀ ਜ਼ਿਆਦਾ ਮਿੱਟੀ ਦੇ ਕੁਲਹੜ ਬਣਾਏ ਜਾ ਚੁੱਕੇ ਹਨ। ਕੇ.ਵੀ.ਆਈ.ਸੀ. ਨੇ ਸਾਲ ਦੇ ਅਖੀਰ ਤੱਕ 3 ਕਰੋੜ ਕੁਲਹੜ ਬਣਾਉਣ ਦਾ ਟੀਚਾ ਮਿੱਥਿਆ ਹੈ।


Sunny Mehra

Content Editor

Related News