‘9-ਏ, ਕੋਟਲਾ ਮਾਰਗ’ ਹੋਵੇਗਾ ਕਾਂਗਰਸ ਹੈੱਡਕੁਆਰਟਰ ਦਾ ਨਵਾਂ ਪਤਾ, ਸੋਨੀਆ 15 ਨੂੰ ਕਰੇਗੀ ਉਦਘਾਟਨ
Tuesday, Jan 07, 2025 - 10:29 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ 15 ਜਨਵਰੀ ਨੂੰ ਪਾਰਟੀ ਦੇ ਨਵੇਂ ਹੈੱਡਕੁਆਰਟਰ ‘ਇੰਦਰਾ ਭਵਨ’ ਦਾ ਉਦਘਾਟਨ ਕਰੇਗੀ। ਪਿਛਲੇ 5 ਦਹਾਕਿਆਂ ਤੋਂ ਪਾਰਟੀ ਦਾ ਮੁੱਖ ਦਫ਼ਤਰ 24-ਅਕਬਰ ਰੋਡ ਸੀ।
ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਮੰਗਲਵਾਰ ਟਵਿੱਟਰ ’ਤੇ ਪੋਸਟ ਕੀਤਾ ਕਿ 15 ਜਨਵਰੀ ਨੂੰ ਸਵੇਰੇ 10 ਵਜੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ 9 -ਏ, ਕੋਟਲਾ ਮਾਰਗ ਸਥਿਤ ਨਵੀਂ ਇਮਾਰਤ ਦਾ ਉਦਘਾਟਨ ਕਰੇਗੀ। ਇਸ ਦਾ ਨਿਰਮਾਣ ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ।
ਸੂਤਰਾਂ ਨੇ ਕਿਹਾ ਕਿ ਪਾਰਟੀ ਆਪਣੇ ਮੌਜੂਦਾ ਹੈੱਡਕੁਆਰਟਰ 24-ਅਕਬਰ ਰੋਡ ਨੂੰ ਖਾਲੀ ਨਹੀਂ ਕਰੇਗੀ, ਜੋ 1978 ’ਚ ਕਾਂਗਰਸ (ਆਈ) ਦੇ ਗਠਨ ਤੋਂ ਲੈ ਕੇ ਹੁਣ ਤੱਕ ਪਾਰਟੀ ਦਾ ਹੈੱਡਕੁਆਰਟਰ ਰਿਹਾ ਹੈ।