ਇਸ ਅਦਾਕਾਰਾ ਨੇ ਕਿਹਾ, ਹਾਂ ਪ੍ਰਧਾਨ ਮੰਤਰੀ ਮੇਰੇ ਪਿਤਾ ਹਨ, ਮੋਦੀ ਨੇ ਲਿਖਿਆ ਸੀ ਖਤ

03/22/2017 11:38:29 AM

ਮੁੰਬਈ/ਗਾਂਧੀਨਗਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਮ ਤੋਂ ਲੈ ਕੇ ਖਾਸ ਸਾਰੇ ਲੋਕਾਂ ''ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਕਈ ਵਾਰ ਤਾਂ ਕਈ ਲੋਕ ਮੋਦੀ ਨੂੰ ਮੈਸੇਜ ਕਰਨ ਦੇ ਬਾਅਦ ਸੁਰਖੀਆਂ ''ਚ ਆ ਜਾਂਦੇ ਹਨ। ਮਧੁਰ ਭੰਡਾਰਕਰ ਦੀ ''ਕੈਲੇਂਡਰ ਗਰਲ'' ਅਦਾਕਾਰਾ ਅਵਨੀ ਮੋਦੀ ਨੇ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਸੀ। ਅਸਲ ''ਚ ਇਕ ਪ੍ਰੈਸ ਕਾਨਫਰੰਸ ''ਚ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਈ ਰਿਸ਼ਤਾ ਹੈ? ਤਾਂ ਅਵਨੀ ਨੇ ਬੜਾ ਹੀ ਮਜ਼ੇਦਾਰ ਜਵਾਬ ਦਿੱਤਾ।
ਅਵਨੀ ਨੇ ਕਿਹਾ ਕਿ, ਹਾਂ ਪ੍ਰਧਾਨ ਮੰਤਰੀ ਮੋਦੀ ਮੇਰੇ ਪਿਤਾ ਹਨ। ਅਵਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਸ ਤੋਂ ਵੀ ਜ਼ਿਆਦਾ ਵਧ ਕੇ ਹਨ। ਗੁਜਰਾਤ ਦੀਆਂ ਸਾਰੀਆਂ ਲੜਕੀਆਂ ਉਨ੍ਹਾਂ ਦੀਆਂ ਧੀਆਂ ਹਨ। ਸਿਰਫ ਗੁਜਰਾਤੀ ਲੜਕੀਆਂ ਹੀ ਨਹੀਂ, ਦੇਸ਼ ਦੀਆਂ ਸਾਰੀਆਂ ਧੀਆਂ ਦੇ ਲਈ ਮੋਦੀ ਪਿਤਾ ਦੇ ਸਮਾਨ ਹਨ। ਸਾਊਥ ਇੰਡੀਅਨ ਫਿਲਮਾਂ ਅਤੇ ਗੁਜਰਾਤੀ ਥੀਏਟਰ ਦੀ ਜਾਣੀ-ਮਾਣੀ ਅਦਾਕਾਰਾ ਅਵਨੀ ਗੁਜਰਾਤ ਦੇ ਗਾਂਧੀਨਗਰ ਤੋਂ ਹੈ ਅਤੇ ਉਨ੍ਹਾਂ ਨੇ ਪੜ੍ਹਾਈ ਵੀ ਇੱਥੋਂ ਹੀ ਕੀਤੀ ਹੈ। ਅਵਨੀ ਦਾ ਸਰਨੇਮ ਮੋਦੀ ਹੋਣ ਦੀ ਕਾਰਨ ਲੋਕ ਅਕਸਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਰਿਸ਼ਤੇਦਾਰ ਹੋਣ ''ਤੇ ਸਵਾਲ ਪੁੱਛਦੇ ਹਨ। ਹਾਲਾਂਕਿ ਅਵਨੀ ਨੇ ਇਹ ਗੱਲ ਦੋ ਸਾਲ ਪਹਿਲਾਂ ਕਹੀ ਸੀ, ਪਰ ਇਕ ਵਾਰ ਫਿਰ ਉਹ ਸੁਰਖੀਆਂ ''ਚ ਹੈ। ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਅਵਨੀ ਨੂੰ ਉਸ ਸਮੇਂ ਵਧਾਈ ਦਿੱਤੀ ਸੀ, ਜਦੋਂ ਉਸ ਨੂੰ ਪਹਿਲੀ ਤਾਮਿਲ ਫਿਲਮ ਮਿਲੀ ਸੀ। ਵਧਾਈ ਦਿੰਦੇ ਹੀ ਪ੍ਰਧਾਨ ਮੰਤਰੀ ਨੇ ਅਵਨੀ ਨੂੰ ਇਕ ਪੱਤਰ ਵੀ ਲਿਖਿਆ ਸੀ।
ਜਾਣਕਾਰੀ ਮੁਤਾਬਕ ਆਪਣੇ ਸ਼ੁਰੂਆਤੀ ਦੌਰ ''ਚ ਅਵਨੀ ਕਾਫੀ ਆਲੋਚਨਾਵਾਂ ਵੀ ਝੇਲ ਚੁੱਕੀ ਹੈ। ਇਕ ਵਾਰ ਇਕ ਸਕਰਿਪਟ ਰਾਈਟਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਐਕਟਿੰਗ ਦੀ ''ਏ'' ਤੱਕ ਦੇ ਬਾਰੇ ''ਚ ਨਹੀਂ ਜਾਣਦੀ। ਅਵਨੀ ਉਸ ਵੇਲੇ ਸੁਰਖੀਆਂ ''ਚ ਛਾਈ ਸੀ, ਜਦੋਂ ਮੁੰਬਈ ''ਚ ਹੋਣ ਵਾਲੇ ਮਹਾਨਗਰ ਪਾਲਿਕਾ ਚੋਣਾਂ ਦੌਰਾਨ ਬੀ.ਐਮ.ਸੀ. ਦੀ ਟੀਮ ਨੇ ਗਲਤੀ ਨਾਲ ਅਵਨੀ ਦਾ ਨੰਬਰ ਅਖਬਾਰ ''ਚ ਛਪਵਾ ਦਿੱਤਾ ਸੀ, ਤਾਂਕਿ ਲੋਕ ਇਲੈਕਸ਼ਨ ਨਾਲ ਜੁੜੀ ਕਿਸੇ  ਵੀ ਤਰ੍ਹਾਂ ਦੀ ਗੱਲ ਇੱਥੋਂ ਪੁੱਛ ਸਕਣ।

 


Related News