ਇਸ 9 ਸਾਲ ਦੀ ਬੱਚੀ ਦੀ ਅਸਲੀ ਸੱਚਾਈ ਕਰ ਦੇਵੇਗੀ ਤੁਹਾਨੂੰ ਵੀ ਹੈਰਾਨ (ਤਸਵੀਰਾਂ)

07/23/2016 5:32:41 PM

ਇੰਦੌਰ— ਇੱਥੇ ਰਹਿਣ ਵਾਲੀ 9 ਸਾਲਾ ਲੜਕੀ ਜੇਕਰ ਕਿਵੇ ਵੀ ਮਿਲੇ ਤਾਂ ਤੁਰੰਤ ਸਾਵਧਾਨ ਹੋ ਜਾਣਾ ਅਤੇ ਪੁਲਸ ਨੂੰ ਇਸ ਗੱਲ ਦੀ ਸ਼ਿਕਾਇਤ ਦਰਜ ਕਰਵਾਉਣਾ। ਇਸ ਲੜਕੀ ਦਾ ਨਾਂ ਮੰਜੂਲਾ ਹੈ ਅਤੇ ਉਹ 8 ਜ਼ਿਲਿਆਂ ''ਚ ਵੱਖ-ਵੱਖ ਵਾਰਦਾਤਾਂ ਕਰ ਕੇ 2 ਕਰੋੜ ਤੋਂ ਵਧ ਦਾ ਮਾਲ ਉੱਡਾ ਚੁੱਕੀ ਹੈ। ਇਹ ਲੜਕੀ ਜ਼ਿਆਦਾਤਰ ਜੀਨਜ਼ ਅਤੇ ਟੀ-ਸ਼ਰਟ ਪਾਏ ਨਜ਼ਰ ਆਉਂਦੀ ਹੈ। ਬੱਚਾ ਸਮਝ ਕੇ ਇਸ ਲੜਕੀ ''ਤੇ ਕੋਈ ਸ਼ੱਕ ਨਹੀਂ ਕਰਦਾ, ਇਸ ਲਈ ਉਹ ਆਸਾਨੀ ਨਾਲ ਬੈਂਕ ਅਤੇ ਵਿਆਹ ਸਮਾਰੋਹ ''ਚ ਬੈਗ ਜਾਂ ਕੀਮਤੀ ਸਾਮਾਨ ਉੱਡਾ ਕੇ ਫਰਾਰ ਹੋ ਜਾਂਦੀ ਹੈ।
ਹਾਲ ਹੀ ''ਚ ਬੈਂਕ ਆਫ ਬੜੌਦਾ ''ਚ ਇਕ ਗਾਹਕ ਕੈਸ਼ ਜਮ੍ਹਾ ਕਰਵਾ ਰਿਹਾ ਸੀ। ਉਸ ਨੇ ਬੈਗ ''ਚੋਂ ਪੈਸੇ ਕੱਢ ਕੇ ਕਾਊਂਟਰ ''ਤੇ ਰੱਖੇ। ਇਸ ਦੌਰਾਨ ਮੰਜੂਲਾ ਨੇ ਬੈਗ ''ਚੋਂ 2 ਪੈਕੇਟ ਚੁੱਕ ਕੇ ਜੇਬ ''ਚ ਰੱਖ ਲਏ। ਇਸ ਦੌਰਾਨ ਗਾਹਕ ਦੀ ਨਜ਼ਰ ਬੱਚੀ ''ਤੇ ਪਈ। ਉਸ ਨੇ ਤੁਰੰਤ ਸੁਰੱਖਿਆ ਕਰਮਚਾਰੀ ਨੂੰ ਬੋਲ ਕੇ ਬੈਂਕ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਪੁਲਸ ਨੂੰ ਇਸ ਗੱਲ ਦੀ ਸ਼ਿਕਾਇਤ ਦਰਜ ਕਰਵਾਈ। ਜਦੋਂ ਪੁਲਸ ਨੇ ਮੰਜੂਲਾ ਤੋਂ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਹੁਣ ਤੱਕ 8 ਜ਼ਿਲਿਆਂ ''ਚ ਵੱਖ-ਵੱਖ ਵਾਰਦਾਤਾਂ ਕਰ ਕੇ 2 ਕਰੋੜ ਤੋਂ ਵਧ ਦਾ ਮਾਲ ਉੱਡਾ ਚੁੱਕੀ ਹੈ। ਹਾਲਾਂਕਿ ਹਰ ਵਾਰ ਉਮਰ ਘੱਟ ਹੋਣ ਕਾਰਨ ਮੰਜੂਲਾ ਨੂੰ ਜ਼ਮਾਨਤ ਮਿਲ ਜਾਂਦੀ ਹੈ।


Disha

News Editor

Related News