ਥਾਵਰਚੰਦ ਗਹਿਲੋਤ ਹੋਣਗੇ ਰਾਜ ਸਭਾ 'ਚ ਨੇਤਾ, ਲੈਣਗੇ ਅਰੁਣ ਜੇਤਲੀ ਦੀ ਥਾਂ

Tuesday, Jun 11, 2019 - 10:37 PM (IST)

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕੇਂਦਰੀ ਸਮਾਜਿਕ ਅਤੇ ਨਿਆਂ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਰਾਜ ਸਭਾ ਨੇਤਾ ਸਦਨ ਬਣਾਇਆ ਹੈ। ਉਹ ਅਰੁਣ ਜੇਤਲੀ ਦੀ ਥਾਂ ਨੇਤਾ ਸਦਨ ਹੋਣਗੇ। ਅਰੁਣ ਜੇਤਲੀ ਰਾਜ ਸਭਾ ਦੇ ਸੰਸਦੀ ਮੈਂਬਰ ਹਨ ਪਰ ਸਿਹਤ ਕਾਰਨਾਂ ਦੇ ਚੱਲਦੇ ਮੋਦੀ ਸਰਕਾਰ 2.0 'ਚ ਅਰੁਣ ਜੇਤਲੀ ਨੇ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸ ਦਈਏ ਕਿ ਮੋਦੀ ਸਰਕਾਰ 1 'ਚ ਅਰੁਣ ਜੇਤਲੀ ਉਪਰੀ ਸਦਨ 'ਚ ਨੇਤਾ ਸਦਨ ਸਨ। ਉਹ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਵਿੱਤ ਮੰਤਰੀ ਰਹਿ ਚੁੱਕੇ ਹਨ ਪਰ ਪਿਛਲੇ ਸਾਲ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀ ਬੀਮਾਰੀ ਦੇ ਚੱਲਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੁਝ ਸਮੇਂ ਲਈ ਵਿੱਤ ਮੰਤਰਾਲੇ ਦੀ ਕਮਾਨ ਸੰਭਾਲੀ ਸੀ ਅਤੇ ਫਰਵਰੀ 'ਚ ਮੋਦੀ ਸਰਕਾਰ ਦਾ ਆਖਰੀ ਬਜਟ ਵੀ ਪੇਸ਼ ਕੀਤਾ ਸੀ।
ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਸਿਹਤ ਕਾਰਨਾਂ ਦੇ ਚੱਲਦੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੀ ਆਖਰੀ ਕੈਬਨਿਟ ਮੀਟਿੰਗ 'ਚ ਵੀ ਨਹੀਂ ਆਏ ਸਨ। ਇਸ ਤੋਂ ਬਾਅਦ ਉਹ ਨਰਿੰਦਰ ਮੋਦੀ ਦੇ ਦੂਜੇ ਵਾਰ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ ਤੋਂ ਹੀ ਦੂਰ ਰਹੇ।


Khushdeep Jassi

Content Editor

Related News