ਥਰੂਰ ਨੇ ਪੀ.ਐੱਮ. ਖਿਲਾਫ ਕੀਤੀ ਇਤਰਾਜ਼ਯੋਗ ਟਿੱਪਣੀ, ਮਾਣਹਾਨੀ ਦਾ ਮਾਮਲਾ ਦਰਜ

Saturday, Nov 03, 2018 - 02:45 PM (IST)

ਥਰੂਰ ਨੇ ਪੀ.ਐੱਮ. ਖਿਲਾਫ ਕੀਤੀ ਇਤਰਾਜ਼ਯੋਗ ਟਿੱਪਣੀ, ਮਾਣਹਾਨੀ ਦਾ ਮਾਮਲਾ ਦਰਜ

ਨਵੀਂ ਦਿੱਲੀ— ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਖਿਲਾਫ ਦਿੱੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਹੋਇਆ ਹੈ। ਥਰੂਰ 'ਤੇ ਇਹ ਮੁਕੱਦਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਗਈ ਇਤਿਰਾਜ਼ਯੋਗ ਟਿੱਪਣੀ ਨੂੰ ਲੈ ਕੇ ਕੀਤਾ ਗਿਆ ਹੈ।

ਦਰਅਸਲ ਥਰੂਰ ਨੇ ਪਿਛਲੇ ਹਫਤੇ ਸ਼ਨੀਵਾਰ ਨੂੰ ਬੈਂਗਲੁਰੂ ਲਿਟਰੇਚਰ ਫੈਸਟੀਵਲ 'ਚ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਆਰ.ਐੱਸ.ਐੱਸ. ਦੇ ਸੂਤਰ ਦੇ ਹਵਾਲੇ ਤੋਂ ਕਿਹਾ ਸੀ ਕਿ ਮੋਦੀ ਸ਼ਿਵਲਿੰਗ 'ਤੇ ਬੈਠੇ ਬਿੱਛੂ ਦੀ ਤਰ੍ਹਾਂ ਹਨ ਇਨ੍ਹਾਂ ਨੂੰ ਨਾ ਤਾਂ ਹੱਥ ਨਾਲ ਹਟਾ ਸਕਦੇ ਹਾਂ ਅਤੇ ਨਾ ਹੀ ਚੱਪਲ ਨਾਲ।

ਕਾਂਗਰਸ ਸੰਸਦ ਦੇ ਇਸ ਬਿਆਨ 'ਤੇ ਬੀ.ਜੇ.ਪੀ.ਨੇ ਇਸ ਨੂੰ ਸ਼ਿਵਲਿੰਗ ਅਤੇ ਭਗਵਾਨ ਸ਼ੰਕਰ ਦਾ ਅਪਮਾਨ ਕਰਾਰ ਦਿੱਤਾ ਸੀ। ਪਾਰਟੀ ਨੇ ਸ਼ਿਵਭਗਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਲਈ ਮੁਆਫੀ ਮੰਗਣ ਲਈ ਕਿਹਾ ਸੀ।


Related News