ਥਰੂਰ ਦੇ ਟਵੀਟ ''ਤੇ ਭਾਜਪਾ ਨੇ ਕਿਹਾ, ਹਿੰਦੂਵਾਦ ਦਾ ਅਪਮਾਨ ਕਰ ਰਹੀ ਹੈ ਕਾਂਗਰਸ
Friday, Feb 01, 2019 - 12:28 AM (IST)

ਨਵੀਂ ਦਿੱਲੀ— ਭਾਜਪਾ ਨੇ ਵੀਰਵਾਰ ਨੂੰ ਕਾਂਗਰਸ 'ਤੇ ਭਾਰਤ ਦੀ ਸੱਭਿਆਚਾਰ ਨੂੰ ਨੀਵਾਂ ਦਿਖਾਉਣ ਦੀ ਯੋਜਨਾਬੱਧ ਸਾਜ਼ਿਸ਼ ਦੇ ਤਹਿਤ ਹਿੰਦੂਵਾਦ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਤੇ ਰਾਹੁਲ ਗਾਂਧੀ ਨੂੰ ਇਸ ਦੇ ਖਿਲਾਫ ਚਿਤਾਵਨੀ ਦਿੱਤੀ ਹੈ। ਭਾਜਪਾ ਬੁਲਾਰਾ ਸੰਬਿਤਤ ਪਾਤਰਾ ਨੇ ਕਾਂਗਰਸ ਤੇ ਸ਼ਸ਼ੀ ਥਰੂਰ ਦੇ ਉਸ ਟਵੀਟ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਜਿਸ 'ਚ ਕਿਹਾ ਗਿਆ ਕਿ ਹਿੰਦੀ, ਹਿੰਦੂ, ਹਿੰਦੁਸਤਾਨ ਵਾਲੀ ਵਿਚਾਰਧਾਰਾ ਦੇਸ਼ ਨੂੰ ਵੰਡ ਰਹੀ ਹੈ।
ਥਰੂਰ ਨੇ ਟਵੀਟ ਕੀਤਾ ਸੀ, 'ਇਹ ਹਿੰਦੀ, ਹਿੰਦੂ, ਹਿੰਦੁਸਤਾਨ ਵਾਲੀ ਵਿਚਾਰਧਾਰਾ ਸਾਡੇ ਦੇਸ਼ ਨੂੰ ਵੰਡ ਰਹੀ ਹੈ। ਸਾਨੂੰ ਏਕਤਾ ਦੀ ਲੋੜ ਹੈ, ਇਕਸਾਰਤਾ ਦੀ ਨਹੀਂ।' ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਤਰਾ ਨੇ ਕਿਹਾ, 'ਅੱਜ ਥਰੂਰ ਦਾ ਟਵੀਟ ਕਾਫੀ ਇਤਰਾਜ਼ਯੋਗ ਹੈ। ਅਸੀਂ ਉਨ੍ਹਾਂ ਦੀ ਟਿੱਪਣੀਆਂ ਨੂੰ ਕਾਂਗਰਸ ਪਾਰਟੀ ਦੀਆਂ ਟਿੱਪਣੀਆਂ ਮੰਨਦੇ ਹਨ ਕਿਉਂਕਿ ਉਹ ਰਾਹੁਲ ਦੇ ਪੰਸਦੀਦਾ ਹਨ। ਸ਼ਸ਼ੀ ਥਰੂਰ ਜੋ ਵੀ ਕਹਿੰਦੇ ਹਨ, ਕਾਂਗਰਸ ਹਮੇਸ਼ਾ ਉਸ ਨਾਲ ਖੜ੍ਹੀ ਹੁੰਦੀ ਹੈ।'