PM ਮੋਦੀ ਨਾਲ ਮੁਲਾਕਾਤ ਮਗਰੋਂ ਮਸਕ ਦਾ ਵੱਡਾ ਐਲਾਨ, Tesla ਦੀ ਹੋਵੇਗੀ ਭਾਰਤ 'ਚ ਐਂਟਰੀ, ਖ਼ੁਦ ਵੀ ਆਉਣਗੇ ਭਾਰਤ

Wednesday, Jun 21, 2023 - 10:28 AM (IST)

PM ਮੋਦੀ ਨਾਲ ਮੁਲਾਕਾਤ ਮਗਰੋਂ ਮਸਕ ਦਾ ਵੱਡਾ ਐਲਾਨ, Tesla ਦੀ ਹੋਵੇਗੀ ਭਾਰਤ 'ਚ ਐਂਟਰੀ, ਖ਼ੁਦ ਵੀ ਆਉਣਗੇ ਭਾਰਤ

ਨਿਊਯਾਰਕ (ਭਾਸ਼ਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਨੇ ਟੇਸਲਾ ਦੇ ਸੀਈਓ ਏਲਨ ਮਸਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੀ ਭਾਰਤ 'ਚ ਐਂਟਰੀ ਨੂੰ ਲੈ ਕੇ ਵੀ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਟੇਸਲਾ ਦੇ ਸੀਈਓ ਏਲਨ ਮਸਕ ਨੇ ਭਾਰਤੀ ਬਾਜ਼ਾਰ 'ਚ ਟੇਸਲਾ ਦੀ ਐਂਟਰੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ। ਨਿਊਯਾਰਕ ਦੇ ਪੈਲੇਸ ਹੋਟਲ 'ਚ ਏਲਨ ਮਸਕ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਸਮੇਂ 'ਚ ਭਾਰਤ 'ਚ ਨਿਵੇਸ਼ ਕਰੇਗੀ, ਜੋ ਦੇਸ਼ ਲਈ ਮਹੱਤਵਪੂਰਨ ਵਿਕਾਸ ਹੋਵੇਗਾ।

ਮਸਕ ਭਾਰਤ ਵਿੱਚ ਨਿਵੇਸ਼ ਕਰਨ ਲਈ ਤਿਆਰ

ਐਲੋਨ ਮਸਕ ਨੇ ਪੀ.ਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਵਿੱਚ ਨਿਵੇਸ਼ ਕਰਨ ਦੀ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਖੁਦ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਟੇਸਲਾ ਭਾਰਤ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕੁਝ ਐਲਾਨ ਕਰ ਸਕਾਂਗੇ। ਇਹ ਭਾਰਤ ਨਾਲ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਤਾਰੀਫ਼ 

ਇਕ ਹੋਰ ਬਿਆਨ 'ਚ ਏਲਨ ਮਸਕ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਅਸਲ 'ਚ ਭਾਰਤ ਦੀ ਪਰਵਾਹ ਕਰਦੇ ਹਨ, ਮੈਂ ਮੋਦੀ ਦਾ ਪ੍ਰਸ਼ੰਸਕ ਹਾਂ। ਟੇਸਲਾ ਦੇ ਸੀਈਓ ਨਾਲ ਮੁਲਾਕਾਤ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕੀਤਾ ਕਿ "ਅੱਜ ਤੁਹਾਡੇ ਨਾਲ ਮੁਲਾਕਾਤ ਬਹੁਤ ਵਧੀਆ ਰਹੀ।" ਇਸ 'ਤੇ ਏਲਨ ਮਸਕ ਨੇ ਪੀ.ਐੱਮ ਮੋਦੀ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਤੁਹਾਨੂੰ ਦੁਬਾਰਾ ਮਿਲਣਾ ਮਾਣ ਵਾਲੀ ਗੱਲ ਹੈ।

PunjabKesari

ਜਲਦ ਹੋ ਸਕਦਾ ਹੈ ਵੱਡਾ ਐਲਾਨ

ਏਲਨ ਮਸਕ ਨੇ ਅੱਗੇ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਅਸੀਂ ਭਾਰਤ 'ਚ ਨਿਵੇਸ਼ ਦਾ ਅਹਿਮ ਅਤੇ ਵੱਡਾ ਐਲਾਨ ਕਰਾਂਗੇ। ਪ੍ਰਧਾਨ ਮੰਤਰੀ ਮੋਦੀ ਅਸਲ ਵਿੱਚ ਭਾਰਤ ਦੀ ਪਰਵਾਹ ਕਰਦੇ ਹਨ ਕਿਉਂਕਿ ਉਹ ਸਾਨੂੰ ਭਾਰਤ ਵਿੱਚ ਮਹੱਤਵਪੂਰਨ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਟੇਸਲਾ ਵੱਲੋਂ ਭਾਰਤ ਵਿੱਚ ਨਿਵੇਸ਼ ਕਰਨ ਦੇ ਇਸ ਫ਼ੈਸਲੇ ਨੂੰ ਦੇਸ਼ ਲਈ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਪਿਛਲੇ ਸਮੇਂ ਵਿੱਚ ਅਜਿਹਾ ਕੋਈ ਨਿਵੇਸ਼ ਕਰਨ ਤੋਂ ਝਿਜਕਦੀ ਰਹੀ ਹੈ। ਐਪਲ ਦੇ ਸੀਈਓ ਟਿਮ ਕੁੱਕ ਦੇ ਹਾਲ ਹੀ ਵਿੱਚ ਕੀਤੇ ਐਲਾਨ ਤੋਂ ਬਾਅਦ ਇਹ ਦੂਜਾ ਵੱਡਾ ਐਲਾਨ ਹੈ। ਐਪਲ ਦੇ ਸੀਈਓ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਆਪਣੇ ਨਿਰਮਾਣ ਯਤਨਾਂ ਨੂੰ ਵਧਾਏਗਾ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ 17 ਸਕਿੰਟਾਂ 'ਚ ਪੀ ਲਈ ਬੀਅਰ ਦੀ ਬੋਤਲ, ਹੋ ਰਹੀ ਤਿੱਖੀ ਆਲੋਚਨਾ (ਵੀਡੀਓ)

ਟੇਸਲਾ ਦਾ ਸ਼ੇਅਰ 'ਚ ਵਾਧਾ

ਮੰਗਲਵਾਰ ਨੂੰ ਨਿਊਯਾਰਕ ਦੇ ਪੈਲੇਸ ਹੋਟਲ 'ਚ ਏਲਨ ਮਸਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਅਤੇ ਸੀਈਓ ਮਸਕ ਦੇ ਭਾਰਤ 'ਚ ਨਿਵੇਸ਼ ਦੇ ਐਲਾਨ ਦਾ ਵੀ ਕੰਪਨੀ ਦੇ ਸ਼ੇਅਰਾਂ 'ਤੇ ਅਸਰ ਪਿਆ। ਟੇਸਲਾ ਇੰਕ ਦੇ ਸ਼ੇਅਰ 5.34 ਫੀਸਦੀ ਦੇ ਉਛਾਲ ਨਾਲ ਬੰਦ ਹੋਏ। ਟੇਸਲਾ ਦੇ ਸ਼ੇਅਰਾਂ 'ਚ ਇਸ ਜ਼ਬਰਦਸਤ ਵਾਧੇ ਕਾਰਨ ਐਲੋਨ ਮਸਕ ਦੀ ਨੈੱਟ ਵਰਥ 'ਚ ਇਕ ਦਿਨ 'ਚ 9.95 ਅਰਬ ਡਾਲਰ ਯਾਨੀ ਕਰੀਬ 81,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 243 ਅਰਬ ਡਾਲਰ ਹੋ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News