ਕਸ਼ਮੀਰ ’ਚ ਅੱਤਵਾਦੀ ਆਉਂਦੇ ਰਹਿਣਗੇ ਤੇ ਅਸੀਂ ਮਾਰਦੇ ਰਹਾਂਗੇ : ਬਿਪਿਨ ਰਾਵਤ

01/11/2019 8:03:26 AM


ਨਵੀਂ ਦਿੱਲੀ – ਜ਼ਮੀਨੀ ਫੌਜ ਦੇ ਮੁਖੀ ਵਿਪਿਨ ਰਾਵਤ ਨੇ ਕਿਹਾ ਹੈ ਕਿ ਫੌਜ ਦੀ ਮਾਨਸਿਕਤਾ ਕਾਫੀ ਸੌੜੀ ਹੈ। ਇਸ ਲਈ ‘ਗੇ’  ਭਾਈਚਾਰੇ ਦੇ ਲੋਕਾਂ ਨੂੰ ਹੋਰ ਵਿਭਚਾਰ ਦੀ ਅਾਗਿਅਾ ਨਹੀਂ  ਦਿੱਤੀ ਜਾ ਸਕਦੀ। 
ਇਥੇ ਅਾਪਣੀ ਸਾਲਾਨਾ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਫੌਜ ਨੇ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਅਾਂ ਸਰਹੱਦਾਂ ਨੂੰ ਬਹੁਤ ਵਧੀਅਾ ਢੰਗ ਨਾਲ ਸੰਭਾਲਿਅਾ ਹੈ। ਇਸ ਸਬੰਧੀ ਕਿਸੇ ਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ। ਜੰਮੂ-ਕਸ਼ਮੀਰ ਬਾਰੇ ਉਨ੍ਹਾਂ ਕਿਹਾ ਕਿ ਇਥੇ ਹਾਲਾਤ ਨੂੰ ਸੁਧਾਰਨ ਦੀ ਲੋੜ ਹੈ। ਉਥੇ ਸ਼ਾਂਤੀ ਲਈ ਅਸੀਂ ਸਿਰਫ ਤਾਲਮੇਲਕਰਤਾ ਹਾਂ। ਅਸੀਂ ਉੱਤਰੀ ਅਤੇ ਪੱਛਮੀ ਸਰਹੱਦਾਂ ’ਤੇ ਪੂਰਾ ਧਿਅਾਨ ਰੱਖਿਅਾ ਹੋਇਅਾ ਹੈ।
ਰਾਵਤ ਨੇ ਕਿਹਾ ਕਿ ਗੱਲਬਾਤ ਅਤੇ ਅੱਤਵਾਦ ਇਕੋ ਵੇਲੇ ਨਹੀਂ  ਚੱਲ ਸਕਦੇ। ਇਹੀ ਗੱਲ ਜੰਮੂ-ਕਸ਼ਮੀਰ ਬਾਰੇ ਵੀ ਲਾਗੂ ਹੁੰਦੀ ਹੈ। 
ਰਾਵਤ ਨੇ ਕਿਹਾ ਕਿ ਕਸ਼ਮੀਰ ਵਿਚ ਅੱਤਵਾਦੀ ਆਉਂਦੇ ਰਹਿਣਗੇ ਤੇ ਅਸੀਂ ਮਾਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਤਾਲਿਬਾਨ ਮਾਮਲੇ ਦੀ ਤੁਲਨਾ ਜੰਮੂ-ਕਸ਼ਮੀਰ ਨਾਲ ਨਹੀਂ ਕੀਤੀ ਜਾ ਸਕਦੀ। ਉਥੇ ਸਾਡੀਅਾਂ  ਸ਼ਰਤਾਂ ’ਤੇ ਹੀ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਭਾਰਤ ਦਾ ਅਫਗਾਨਿਸਤਾਨ ਨਾਲ ਕੋਈ ਵਾਸਤਾ ਹੈ ਤਾਂ ਤਾਲਿਬਾਨ ਨਾਲ ਗੱਲਬਾਤ ਕਰਨ ਵਾਲੇ ਦੇਸ਼ਾਂ ’ਚ ਸਾਨੂੰ ਵੀ ਸ਼ਾਮਲ ਕਰਨਾ ਹੋਵੇਗਾ।

ਪਾਕਿ ਦੇ ਬੋਲ ਸੁਧਰੇ ਪਰ ਜ਼ਮੀਨੀ ਸੱਚਾਈ ’ਚ ਤਬਦੀਲੀ ਨਹੀਂ-ਰਾਵਤ ਨੇ ਕਿਹਾ ਕਿ ਸੱਤਾ ਤਬਦੀਲੀ ਪਿੱਛੋਂ ਭਾਵੇਂ ਪਾਕਿਸਤਾਨ ਦੇ ਬੋਲ ਸੁਧਰ ਗਏ  ਹਨ ਪਰ ਕੰਟਰੋਲ ਰੇਖਾ ’ਤੇ ਜ਼ਮੀਨੀ ਸੱਚਾਈ ’ਚ ਕੋਈ ਤਬਦੀਲੀ ਨਹੀਂ ਅਾਈ। ਭਾਰਤੀ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਅਾਰ ਹੈ। 
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਪਾਕਿਸਤਾਨੀ ਗੋਲੀਬਾਰੀ ਦਾ ਜਵਾਬ ਦਿੰਦੀ ਹੈ, ਜਿਸ ਦੇ ਸਿੱਟੇ ਵਜੋਂ  ਪਾਕਿਸਤਾਨ ’ਚ ਉਥੋਂ ਦੇ ਗੈਰ-ਫੌਜੀ ਵੀ  ਜ਼ਖਮੀ ਹੁੰਦੇ ਹਨ। ਪੰਜਾਬ ਦੀ ਸਰਹੱਦ ’ਤੇ ਘੁਸਪੈਠ ਦੇ ਡਰ ਵਾਲੀਅਾਂ ਰਿਪੋਰਟਾਂ ’ਤੇ ਉਨ੍ਹਾਂ ਕਿਹਾ ਕਿ ਇਹ ਸੌਖਾ ਨਹੀਂ ਹੈ ਕਿਉਂਕਿ ਸਰਹੱਦ ’ਤੇ ਤਕਨੀਕੀ ਵਾੜ ਲਾਈ ਗਈ ਹੈ ਜਿਸ ’ਚ ਰਾਡਾਰ ਅਤੇ ਸੈਂਸਰਾਂ ਦੀ ਵਰਤੋਂ ਕੀਤੀ ਗਈ  ਹੈ। ਰਾਵਤ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ’ਤੇ ਕਾਫੀ ਸੁਧਾਰ ਹੋਇਅਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ  ਜਿੰਨ ਪਿੰਗ ਨਾਲ ਹੋਈ ਗੱਲਬਾਤ ਦਾ ਚੰਗਾ ਅਸਰ ਪਿਅਾ ਹੈ। 
ਫੌਜ ਨੂੰ 20 ਨੂੰ ਨਵੀਅਾਂ ਸਨਾਈਪਰ ਰਾਈਫਲਾਂ ਮਿਲਣਗੀਅਾਂ

ਫੌਜ ਮੁਖੀ ਨੇ ਕਿਹਾ ਕਿ 20 ਜਨਵਰੀ ਨੂੰ ਭਾਰਤੀ ਫੌਜ  ਦੀ ਉੱਤਰੀ ਕਮਾਂਡ ਨੂੰ ਨਵੀਅਾਂ ਸਨਾਈਪਰ ਰਾਈਫਲਾਂ ਮਿਲਣਗੀਅਾਂ। ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਬੰਦੂਕਾਂ ਛੱਡੇ ਅਤੇ ਹਿੰਸਾ ਬੰਦ ਕਰੇ, ਉਸ ਤੋਂ ਬਾਅਦ ਹੀ ਗੱਲਬਾਤ ਸੰਭਵ ਹੈ। 


Related News