ਮੋਦੀ ਦੀ ਜਿੱਤ ਤੋਂ ਬਾਅਦ ਫੌਜ ਦਾ ਵੱਡਾ ਐਨਕਾਊਂਟਰ, ਅੱਤਵਾਦੀ ਜ਼ਾਕਿਰ ਮੂਸਾ ਢੇਰ
Thursday, May 23, 2019 - 09:30 PM (IST)

ਸ਼੍ਰੀਨਗਰ– ਦੇਸ਼ ’ਚ ਲੋਕ ਸਭਾ ਚੋਣਾਂ ਦੀ ਗਿਣਤੀ ਦਰਮਿਆਨ ਕਸ਼ਮੀਰ ’ਚ ਫੌਜ ਨੇ ਅੱਤਵਾਦੀਆਂ ਖਿਲਾਫ ਇਕ ਵੱਡੀ ਕਾਰਵਾਈ ਕੀਤੀ ਹੈ। ਦੱਖਣੀ ਕਸ਼ਮੀਰ ਦੇ ਤ੍ਰਾਲ ’ਚ ਫੌਜ ਨੇ ਮੋਸਟ ਵਾਂਟੇਡ ਅੱਤਵਾਦੀ ਜ਼ਾਕਿਰ ਮੂਸਾ ਨੂੰ ਇਕ ਐਨਕਾਊਂਟਰ ’ਚ ਮਾਰ ਦਿੱਤਾ। ਅੱਤਵਾਦੀ ਸੰਗਠਨ ਅੰਸਾਰ ਗਜਾਵਤ ਉਲ ਹਿੰਦ ਦਾ ਚੀਫ ਜ਼ਾਕਿਰ ਮੂਸਾ ਪੁਲਵਾਮਾ ਦੇ ਉਸੇ ਇਲਾਕੇ ’ਚ ਮਾਰਿਆ ਗਿਆ, ਜਿਥੇ ਸਾਲ 2016 ’ਚ ਫੌਜ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਮਾਰਿਆ ਸੀ। ਸੂਤਰਾਂ ਮੁਤਾਬਕ ਕਸ਼ਮੀਰ ’ਚ ਫੌਜ ਨੂੰ ਵੀਰਵਾਰ ਦੁਪਹਿਰ ਨੂੰ ਪੁਲਵਾਮਾ ਦੇ ਤ੍ਰਾਲ ’ਚ ਜ਼ਾਕਿਰ ਮੂਸਾ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲੀ ਸੀ। ਸੂਚਨਾ ਦੇ ਆਧਾਰ ’ਤੇ ਫੌਜ ਦੀ 42 ਰਾਸ਼ਟਰੀ ਰਾਈਫਲਸ, ਜੰਮੂ ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਸੀ.ਆਰ. ਪੀ. ਐੱਫ. ਦੇ ਜਵਾਨਾਂ ਨੇ ਇਥੇ ਵੱਡੀ ਸਰਚ ਮੁਹਿੰਮ ਚਲਾਈ। ਇਸ ਦੌਰਾਨ ਜ਼ਾਕਿਰ ਮੂਸਾ ਦੇ ਟਿਕਾਣੇ ਦੀ ਘੇਰਾਬੰਦੀ ਕਰ ਕੇ ਫੌਜ ਦੇ ਅਧਿਕਾਰੀਆਂ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ, ਜਿਸ ’ਤੇ ਮੂਸਾ ਨੇ ਅਧਿਕਾਰੀਆਂ ’ਤੇ ਗ੍ਰਨੇਡ ਹਮਲਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ।