ਕਸ਼ਮੀਰ 'ਚ ਅੱਤਵਾਦੀਆਂ ਦੁਆਰਾ ਫ਼ੌਜੀ ਅਗਵਾ, ਕਾਰ ਨੂੰ ਲਾਈ ਅੱਗ

Monday, Aug 03, 2020 - 09:35 PM (IST)

ਕਸ਼ਮੀਰ 'ਚ ਅੱਤਵਾਦੀਆਂ ਦੁਆਰਾ ਫ਼ੌਜੀ ਅਗਵਾ, ਕਾਰ ਨੂੰ ਲਾਈ ਅੱਗ

ਸ਼੍ਰੀਨਗਰ (ਯੂ.ਐੱਨ.ਆਈ.,ਅਰੀਜ਼) : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਇੱਕ ਫੌਜੀ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਨਿੱਜੀ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ੋਪੀਆਂ ਦੇ ਹਰਮੈਨ ਨਿਵਾਸੀ ਟੈਰੀਟੋਰੀਅਲ ਆਰਮੀ ਦੇ ਜਵਾਨ ਸ਼ਕੀਰ ਮਨਜ਼ੂਰ ਨੂੰ ਅੱਤਵਾਦੀਆਂ ਨੇ ਐਤਵਾਰ ਦੀ ਸ਼ਾਮ ਰਾਮਭਮਾ ਦਮਹਲ ਹਾਂਜੀਪੋਰਾ ਇਲਾਕੇ ਤੋਂ ਅਗਵਾ ਕਰ ਲਿਆ। ਅੱਤਵਾਦੀਆਂ ਨੇ ਉਸ ਦੇ ਨਿੱਜੀ ਵਾਹਨ ਨੂੰ ਵੀ ਅੱਗ ਲਗਾ ਦਿੱਤੀ। ਸ਼ਕੀਰ ਆਪਣੇ ਪਰਿਵਾਰਕ ਮੈਬਰਾਂ ਦੇ ਨਾਲ ਈਦ-ਉਲ-ਅਜਹਾ ਮਨਾਉਣ ਆਇਆ ਸੀ। ਸੁਰੱਖਿਆ ਬਲਾਂ ਨੇ ਉਸ ਦੀ ਭਾਲ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।


author

Inder Prajapati

Content Editor

Related News