ਅੱਤਵਾਦੀਆਂ ਦੀ ਗੋਲੀ ਨੇ ਲਈ ਦਾਦੇ ਦੀ ਜਾਨ, ਲਾਸ਼ ''ਤੇ ਬੈਠੇ ਮਾਸੂਮ ਦੀ ਜਵਾਨਾਂ ਨੇ ਇੰਝ ਬਚਾਈ ਜਾਨ

Wednesday, Jul 01, 2020 - 01:42 PM (IST)

ਅੱਤਵਾਦੀਆਂ ਦੀ ਗੋਲੀ ਨੇ ਲਈ ਦਾਦੇ ਦੀ ਜਾਨ, ਲਾਸ਼ ''ਤੇ ਬੈਠੇ ਮਾਸੂਮ ਦੀ ਜਵਾਨਾਂ ਨੇ ਇੰਝ ਬਚਾਈ ਜਾਨ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸੋਪੋਰ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਫ਼ਲੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ 'ਚ ਸੀ.ਆਰ.ਪੀ.ਐੱਫ. ਦੀ 179ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ, ਜਦੋਂ ਕਿ ਇਕ ਬਜ਼ੁਰਗ ਨਾਗਰਿਕ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ। ਅੱਤਵਾਦੀਆਂ ਦੀ ਗੋਲੀ ਨਾਲ ਛਲਣੀ ਦਾਦੇ ਦੀ ਛਾਤੀ 'ਤੇ ਬੈਠੇ ਪੋਤੇ ਦੀ ਤਸਵੀਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਸੂਮ ਬੱਚਾ ਇਸ ਉਮੀਦ 'ਚ ਦਾਦੇ ਦੀ ਛਾਤੀ 'ਤੇ ਬੈਠਾ ਹੈ ਕਿ ਦਾਦਾ ਚੁੱਕ ਕੇ ਉਸ ਨੂੰ ਘਰ ਲੈ ਕੇ ਜਾਣਗੇ। 

PunjabKesariਜਵਾਨਾਂ ਨੇ ਬੱਚੇ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ
ਦਰਅਸਲ ਸੋਪੋਰ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਕਾਫ਼ਲੇ 'ਤੇ ਹਮਲਾ ਕਰ ਦਿੱਤਾ ਸੀ। ਦੋਹਾਂ ਪਾਸਿਓਂ ਗੋਲੀਬਾਰੀ 'ਚ ਸੀ.ਆਰ.ਪੀ.ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਇਕ ਆਮ ਨਾਗਰਿਕ ਦਾ ਵੀ ਕਤਲ ਕਰ ਦਿੱਤਾ। ਜਿਸ ਸ਼ਖਸ ਦਾ ਕਤਲ ਹੋਇਆ ਹੈ, ਉਹ ਆਪਣੇ ਪੋਤੇ ਨੂੰ ਲੈ ਕੇ ਕਿਤੇ ਜਾ ਰਹੇ ਸਨ। ਗੋਲੀ ਲੱਗਣ ਤੋਂ ਬਾਅਦ ਸ਼ਖਸ ਜ਼ਮੀਨ 'ਤੇ ਡਿੱਗਿਆ ਹੋਇਆ ਸੀ। ਖੂਨ ਨਾਲ ਲੱਥਪੱਥ ਸਰੀਰ ਕੋਲ ਉਨ੍ਹਾਂ ਦਾ ਪੋਤਾ ਪਹਿਲੇ ਬੈਠਾ ਰਿਹਾ। ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਇਕ ਜਵਾਨ ਨੇ ਉਸ ਬੱਚੇ ਨੂੰ ਆਪਣੇ ਵੱਲ ਬੁਲਾਇਆ। ਬੱਚਾ ਉੱਠ ਕੇ ਉਸ ਜਵਾਨ ਕੋਲ ਗਿਆ। ਫਿਰ ਇਕ ਹੋਰ ਜਵਾਨ ਅੱਤਵਾਦੀਆਂ ਦੀ ਗੋਲੀ ਤੋਂ ਬਚਾਉਣ ਲਈ ਇਕ ਬੱਚੇ ਨੂੰ ਚੁੱਕ ਕੇ ਸੁਰੱਖਿਅਤ ਸਥਾਨ 'ਤੇ ਲੈ ਗਿਆ। ਉਸ ਨੇ ਬੱਚੇ ਨਾਲ ਗੱਲ ਕੀਤੀ ਅਤੇ ਬਾਅਦ 'ਚ ਜਵਾਨ ਉਸ ਬੱਚੇ ਨੂੰ ਇਕ ਗੱਡੀ 'ਚ ਬਿਠਾ ਕੇ ਉਸ ਨੂੰ ਉਸ ਦੀ ਮਾਂ ਕੋਲ ਲੈ ਗਏ।

PunjabKesariਕੁਝ ਦਿਨ ਪਹਿਲਾਂ 5 ਸਾਲ ਦੇ ਬੱਚੇ ਦਾ ਕੀਤਾ ਸੀ ਕਤਲ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅੱਤਵਾਦੀਆਂ ਨੇ ਬਿਜਬੇਹਰਾ 'ਚ ਇਕ ਮੁਕਾਬਲੇ 'ਚ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਸੁਰੱਖਿਆ ਫੋਰਸਾਂ ਨੇ ਇਸ ਘਟਨਾ 'ਚ ਸ਼ਾਮਲ ਅੱਤਵਾਦੀਆਂ ਨੂੰ ਕੁਝ ਦਿਨ ਤੱਕ ਹੀ ਧਰਤੀ 'ਤੇ ਜਿਉਂਦੇ ਰਹਿਣ ਦਿੱਤਾ ਅਤੇ ਉਸ ਨੂੰ ਢੇਰ ਕਰ ਦਿੱਤਾ।

PunjabKesari


author

DIsha

Content Editor

Related News