ਬਾਰਾਮੂਲਾ ’ਚ ਨਵੀਂ ਖੁੱਲ੍ਹੀ ਸ਼ਰਾਬ ਦੀ ਦੁਕਾਨ ’ਤੇ ਗ੍ਰੇਨੇਡ ਹਮਲਾ, 1 ਦੀ ਮੌਤ

05/18/2022 10:26:19 AM

ਜੰਮੂ/ਸ਼੍ਰੀਨਗਰ– ਬਾਰਾਮੂਲਾ ਜ਼ਿਲੇ ਦੇ ਦੀਵਾਨ ਬਾਗ ਖੇਤਰ ’ਚ ਖੁੱਲ੍ਹੀ ਨਵੀਂ ਸ਼ਰਾਬ ਦੀ ਦੁਕਾਨ ’ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ, ਜਿਸ ’ਚ 4 ਨਾਗਰਿਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਅੱਤਵਾਦੀ ਸ਼ਰਾਬ ਦੀ ਦੁਕਾਨ ’ਤੇ ਖਰੀਦਦਾਰ ਦੇ ਤੌਰ ’ਤੇ ਪਹੁੰਚਿਆ ਅਤੇ ਉਸ ਨੇ ਦੁਕਾਨ ਦੇ ਅੰਦਰ ਗ੍ਰੇਨੇਡ ਸੁੱਟ ਦਿੱਤਾ। ਧਮਾਕੇ ’ਚ 4 ਨਾਗਰਿਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।

ਬਡਗਾਮ ’ਚ ਲਸ਼ਕਰ ਦੇ 2 ਮਦਦਗਾਰ ਗ੍ਰਿਫਤਾਰ, ਹਥਿਆਰ ਬਰਾਮਦ
ਜੰਮੂ-ਕਸ਼ਮੀਰ ਪੁਲਸ, ਫੌਜ ਤੇ ਨੀਮ ਫੌਜੀ ਦਸਤਿਆਂ ਨੇ ਮੰਗਲਵਾਰ ਨੂੰ ਇਕ ਹੋਰ ਸਫਲਤਾ ਹਾਸਿਲ ਕੀਤੀ ਜਦ ਪਾਬੰਦੀਸ਼ੁਾਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਮਦਦਗਾਰਾਂ ਨੂੰ ਬਡਗਾਮ ਜ਼ਿਲੇ ਦੇ ਚਡੂਰਾ ਤੋਂ ਗ੍ਰਿਫਤਾਰ ਕੀਤਾ।

ਗ੍ਰਿਫਤਾਰ ਮਦਦਗਾਰਾਂ ਤੋਂ ਹਥਿਆਰਾਂ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ ਨੇ ਫੌਜ ਦੀ 62 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ 43 ਬਟਾਲੀਅਨ ਦੇ ਨਾਲ ਬਡਗਾਮ ਜ਼ਿਲੇ ਦੇ ਚਾਂਦਪੋਰਾ ’ਚ ਨਾਕਾ ਲਗਾਇਆ ਹੋਇਆ ਸੀ। ਨਾਕੇ ’ਤੇ ਤਲਾਸ਼ੀ ਲੈਣ ’ਤੇ ਦੋਵਾਂ ਨੂੰ ਸੁਰੱਖਿਆ ਦਸਤਿਆਂ ਨੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਜਾਹਿਦ ਅਹਿਮਦ ਸ਼ੇਖ ਪੁੱਤਰ ਜਲਾਲੂਦੀਨ ਸ਼ੇਖ ਨਿਵਾਸੀ ਅਲਾਮਨਾਗ ਪੋਸ਼ਕਰ ਖਾਗ ਅਤੇ ਸਾਹਿਲ ਬਸ਼ੀਰ ਡਾਰ ਪੁੱਤਰ ਬਸ਼ੀਰ ਅਹਿਮਦ ਡਾਰ ਨਿਵਾਸੀ ਮਮਥ ਬਡਗਾਮ ਦੇ ਰੂਪ ’ਚ ਹੋਈ ਹੈ।

ਪੁਲਸ ਅਨੁਸਾਰ ਦੋਵਾਂ ਤੋਂ ਇਕ ਹਥਗੋਲਾ, 2 ਪਿਸਤੌਲ ਮੈਗਜ਼ੀਨ ਸਮੇਤ, 15 ਏ. ਕੇ. 47 ਰਾਊਂਡ ਬਰਾਮਦ ਕੀਤੇ ਗਏ ਹਨ। ਪੁਲਸ ਨੇ ਤੈਅ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Rakesh

Content Editor

Related News