6 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਹਥਿਆਰ ਬਰਾਮਦ

Wednesday, Oct 23, 2024 - 05:35 PM (IST)

6 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ ''ਚ ਹਥਿਆਰ ਬਰਾਮਦ

ਇੰਫਾਲ (ਭਾਸ਼ਾ)- ਮਣੀਪੁਰ ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਕਾਂਗਲੀਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ 6 ਅੱਤਵਾਦੀਆਂ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ। ਇਕ ਅਧਿਕਾਰਤ ਬਿਆਨ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਪੁਲਸ ਅਨੁਸਾਰ ਇਹ ਅੱਤਵਾਦੀ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦ-ਫਰੋਖਤ ਅਤੇ ਜ਼ਬਰਨ ਵਸੂਲੀ 'ਚ ਸ਼ਾਮਲ ਸਨ। ਅਧਿਕਾਰੀਆਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਚਾਰ ਪਹੀਆ ਵਾਹਨ, ਦੋ ਪਹੀਆ ਵਾਹਨ, 6 ਮੋਬਾਇਲ ਫੋਨ ਅਤੇ ਕੁੱਲ 3,88,950 ਰੁਪਏ ਬਰਾਮਦ ਕੀਤੇ।

ਇਕ ਵੱਖ ਮੁਹਿੰਮ 'ਚ ਚੁਰਾਚਾਂਦਪੁਰ ਜ਼ਿਲ੍ਹੇ 'ਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ 2 ਦੇਸੀ ਪਿਸਤੌਲਾਂ, 2 ਇਲੈਕਟ੍ਰਿਕ ਡੇਟੋਨੇਟਰ, ਗੋਲੀਆਂ, ਇਕ ਪਿਸਤੌਲ ਅਤੇ ਤਿੰਨ ਹੱਥਗੋਲੇ ਬਰਾਮਦ ਕੀਤੇ। ਬੋਂਗਬਲ ਪਿੰਡ ਕੋਲ ਲਾਮਜਾਂਗ ਜੰਗਲਾਤ ਪਰਬਤੀ ਸ਼੍ਰੇਣੀ 'ਚ ਇਕ ਹੋਰ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਰਾਈਫ਼ਲ, ਇਕ ਸਿੰਗਲ ਬੈਰਲ (12ਐੱਮਐੱਮ) ਬੰਦੂਕ ਅਤੇ ਗੋਲਾ ਬਾਰੂਦ ਬਰਾਮਦ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News