ਦਿਨ ਚੜ੍ਹਦਿਆਂ ਹਰਿਆਣਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 8 ਯਾਤਰੀਆਂ ਦੀ ਮੌਤ

Friday, Mar 03, 2023 - 10:35 AM (IST)

ਦਿਨ ਚੜ੍ਹਦਿਆਂ ਹਰਿਆਣਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 8 ਯਾਤਰੀਆਂ ਦੀ ਮੌਤ

ਅੰਬਾਲਾ (ਵਾਰਤਾ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸ਼ਹਿਜਾਦਪੁਰ 'ਚ ਸ਼ੁੱਕਰਵਾਰ ਨੂੰ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਟ੍ਰੇਲਰ ਨਾਲ ਟੱਕਰ ਤੋਂ ਬਾਅਦ 8 ਯਾਤਰੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਬੱਸ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਜਾ ਰਹੀ ਸੀ।

PunjabKesari

6 ਲਾਸ਼ਾਂ ਨੂੰ ਨਾਰਾਇਣਗੜ੍ਹ ਕਸਬੇ ਦੇ ਸਿਵਲ ਹਸਪਤਾਲ, ਜਦੋਂ ਕਿ 2 ਲਾਸ਼ਾਂ ਪੰਚਕੂਲਾ ਕਬਸੇ 'ਚ ਭੇਜੀਆਂ ਗਈਆਂ ਹਨ। ਜ਼ਖ਼ਮੀਆਂ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫ਼ਰ ਕੀਤਾ ਗਿਆ।

ਇਹ ਵੀ ਪੜ੍ਹੋ : ਫਰੀਦਾਬਾਦ : ਡੰਪਰ ਤੇ ਕਾਰ ਦੀ ਭਿਆਨਕ ਟੱਕਰ, 6 ਨੌਜਵਾਨਾਂ ਦੀ ਦਰਦਨਾਕ ਮੌਤ


author

DIsha

Content Editor

Related News