ਹੁਣ ਮਕਾਨ ਮਾਲਕ ਦੀ ਨਹੀਂ ਚੱਲੇਗੀ ਮਨਮਰਜ਼ੀ, ਕਿਰਾਏਦਾਰਾਂ ਨੂੰ ਮਿਲੇ ਇਹ ਅਧਿਕਾਰ

Thursday, Oct 10, 2024 - 11:26 AM (IST)

ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਕਿਰਾਏ ਦੇ ਮਕਾਨ ਲੈ ਕੇ ਰਹਿੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ। ਇਕ ਕਿਰਾਏਦਾਰ ਹੋਣ ਦੇ ਨਾਅਤੇ ਤੁਹਾਡਾ ਕੀ ਅਧਿਕਾਰ ਹੈ। ਇਸ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਮਕਾਨ ਮਾਲਕ ਤੁਹਾਡਾ ਸ਼ੋਸ਼ਣ ਨਾ ਕਰ ਸਕੇ। 

ਤੁਹਾਡੀ ਪ੍ਰਾਇਵੈਸੀ ਜ਼ਰੂਰੀ

ਸਭ ਤੋਂ ਜ਼ਰੂਰੀ ਗੱਲ ਇਹ ਗੱਲ ਹੈ, ਤੁਹਾਡੀ ਪ੍ਰਾਇਵੈਸੀ। ਇਕ ਵਾਰ ਘਰ ਦੇ ਕਿਰਾਏ ਦਾ ਸਮਝੌਤਾ ਹੋ ਜਾਣ 'ਤੇ ਮਕਾਨ ਮਾਲਕ ਕਿਰਾਏਦਾਰ ਨੂੰ ਉਸ ਦੇ ਕਮਰੇ ਵਿਚ ਦਾਖ਼ਲ ਹੋ ਕੇ ਤੰਗ-ਪ੍ਰੇਸ਼ਾਨ ਨਹੀਂ ਕਰ ਸਕਦੇ। ਮਕਾਨ ਮਾਲਕ ਕਿਰਾਏਦਾਰ ਦੇ ਬਿਨਾਂ ਇਜਾਜ਼ਤ ਦੇ ਉਸ ਦੇ ਕਮਰੇ ਵਿਚ ਨਹੀਂ ਜਾ ਸਕਦੇ।

ਮਕਾਨ ਮਾਲਕ ਬੇਵਜ੍ਹਾ ਕਿਰਾਏਦਾਰ ਨੂੰ ਕੱਢ ਨਹੀਂ ਸਕਦੇ

ਮਕਾਨ ਮਾਲਕ ਬੇਵਜ੍ਹਾ ਘਰ ਤੋਂ ਕੱਢ ਨਹੀਂ ਸਕਦੇ। ਮਕਾਨ ਮਾਲਕ, ਕਿਰਾਏਦਾਰ ਨੂੰ ਘਰੋਂ ਕੱਢਣ ਤੋਂ ਪਹਿਲਾਂ ਨੋਟਿਸ ਜਾਰੀ ਕਰਨਗੇ। ਜੇਕਰ ਮਕਾਨ ਮਾਲਕ ਕਿਰਾਏਦਾਰ ਨੂੰ ਕਮਰੇ ਅਤੇ ਘਰ ਤੋਂ ਬੇਦਖ਼ਲ ਕਰ ਦਿੰਦੇ ਹਨ ਤਾਂ ਇਹ ਕਾਨੂੰਨੀ ਰੂਪ ਨਾਲ ਗਲਤ ਹੋਵੇਗਾ। ਬਿਨਾਂ ਕਿਸੇ ਠੋਸ ਕਾਰਨ ਉਹ ਕਿਰਾਏਦਾਰ ਨੂੰ ਘਰ ਤੋਂ ਅਤੇ ਕਮਰੇ ਤੋਂ ਬੇਦਖ਼ਲ ਨਹੀਂ ਕਰ ਸਕਦੇ।

ਮਕਾਨ ਮਾਲਕ ਮਨਮਾਨੇ ਢੰਗ ਨਾਲ ਕਿਰਾਇਆ ਨਹੀਂ ਮੰਗ ਸਕਦੇ

ਮਕਾਨ ਮਾਲਕ ਕਿਰਾਏਦਾਰ ਤੋਂ ਮਨਮਾਨੇ ਢੰਗ ਨਾਲ ਕਿਰਾਇਆ ਨਹੀਂ ਮੰਗ ਸਕਦੇ। ਜੇਕਰ ਕਿਸੇ ਮਕਾਨ ਮਾਲਕ ਨੂੰ ਆਪਣੇ ਕਿਰਾਏਦਾਰ ਤੋਂ ਕਿਰਾਇਆ ਵਸੂਲੀ ਕਰਨਾ ਹੈ ਤਾਂ ਉਸ ਨੂੰ ਕਿਰਾਇਆ ਵਸੂਲ ਕਰਨ ਦੇ 3 ਮਹੀਨੇ ਪਹਿਲਾਂ ਇਕ ਨੋਟਿਸ ਦੇਣਾ ਹੋਵੇਗਾ। ਮਕਾਨ ਮਾਲਕ ਆਪਣੀ ਮਰਜ਼ੀ ਨਾਲ ਵੱਧ ਕਿਰਾਇਆ ਨਹੀਂ ਲੈ ਸਕਦੇ।

ਕਿਰਾਏ ਦੇ ਮਕਾਨ ਲੈਣ ਤੋਂ ਪਹਿਲਾਂ ਮਕਾਨ ਮਾਲਕ ਨੂੰ ਜ਼ਰੂਰ ਦੱਸੋ ਇਹ ਗੱਲਾਂ

ਦੱਸ ਦੇਈਏ ਕਿ ਜੇਕਰ ਤੁਸੀਂ ਵੀ ਇਕ ਕਿਰਾਏ ਦਾ ਕਮਰਾ ਲੈ ਰਹੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਮਕਾਨ ਮਾਲਕ ਨੂੰ ਬੋਲ ਦਿਓ ਜਿਵੇਂ ਕਿ ਕਿਰਾਏ ਦਾ ਕਮਰਾ ਲਿਆ ਹੈ ਤਾਂ ਤੁਹਾਨੂੰ ਆਪਣੇ ਮਕਾਨ ਮਾਲਕ ਤੋਂ ਬਿਜਲੀ ਦਾ ਕੁਨੈਕਸ਼ਨ, ਪੀਣ ਦਾ ਸਾਫ਼ ਪਾਣੀ, ਪਾਰਕਿੰਗ ਵਰਗੀਆਂ ਸਹੂਲਤਾਂ ਮੰਗਣੀਆਂ ਚਾਹੀਦੀਆਂ ਹਨ। ਕੋਈ ਵੀ ਮਕਾਨ ਮਾਲਕ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਮਨਾ ਨਹੀਂ ਕਰ ਸਕਦੇ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਮਨਾ ਕਰਨ 'ਤੇ ਸਬੰਧਤ ਅਧਿਕਾਰੀ ਉਸ 'ਤੇ ਕਾਨੂੰਨੀ ਕਾਰਵਾਈ ਕਰ ਸਕਦੇ ਹਨ।

1948 'ਚ ਕੇਂਦਰੀ ਕਿਰਾਇਆ ਕੰਟਰੋਲ ਐਕਟ ਕੀਤਾ ਸੀ ਪਾਸ

ਤੁਹਾਨੂੰ ਇਹ ਜਾਣਕਾਰੀ ਲਈ ਦੱਸ ਦੇਈਏ ਕਿ 1948 'ਚ ਇਕ ਕੇਂਦਰੀ ਕਿਰਾਇਆ ਕੰਟਰੋਲ ਐਕਟ ਪਾਸ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਇਹ ਯਕੀਨੀ ਕਰਨਾ ਸੀ ਕਿ ਨਾ ਤਾਂ ਜਮੀਂਦਾਰ ਅਤੇ ਨਾ ਹੀ ਕਿਰਾਏਦਾਰ ਦੇ ਅਧਿਕਾਰਾਂ ਦਾ ਇਕ-ਦੂਜੇ ਵਲੋਂ ਸ਼ੋਸ਼ਣ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਹਰ ਸੂਬੇ ਦਾ ਆਪਣਾ ਕਿਰਾਇਆ ਕੰਟਰੋਲ ਐਕਟ ਵੱਖ-ਵੱਖ ਲਾਗੂ ਹੁੰਦਾ ਹੈ। ਅਜਿਹੇ ਵਿਚ ਇਹ ਅੰਤਰ ਕੋਈ ਖ਼ਾਸ ਨਹੀਂ ਹੁੰਦਾ। ਕਿਰਾਏ 'ਤੇ ਕਮਰਾ ਲੈਂਦੇ ਸਮੇਂ ਆਪਣੇ ਮਕਾਨ ਮਾਲਕ ਤੋਂ ਇਕ ਲਿਖਤੀ ਸਮਝੌਤੇ 'ਤੇ ਦਸਤਖ਼ਤ ਕਰ ਕੇ ਹੀ ਕਿਰਾਏ ਦਾ ਕਮਰਾ ਲੈਣ, ਤਾਂ ਕਿ ਕਿਸੇ ਤਰੀਕੇ ਦਾ ਵਿਵਾਦ ਹੋਵੇ ਤਾਂ ਸ਼ਿਕਾਇਤ ਕੀਤੀ ਜਾ ਸਕੇ।


 


Tanu

Content Editor

Related News