ਸਪੈਮ ਕਾਲ ਰੋਕਣ ਲਈ ਟਰਾਈ ਦਾ ਸਖ਼ਤ ਫੈਸਲਾ, ਵਿੱਤੀ ਕੰਪਨੀਆਂ ਨੂੰ ਜਾਰੀ ਕੀਤੇ ਇਹ ਹੁਕਮ
Thursday, Nov 20, 2025 - 12:00 PM (IST)
ਨਵੀਂ ਦਿੱਲੀ (ਅਨਸ) - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਬੈਂਕਿੰਗ, ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਇੰਸ਼ੋਰੈਂਸ (ਬੀ. ਐੱਫ. ਐੱਸ. ਆਈ.) ਸੈਕਟਰ ਲਈ ‘1600’ ਨੰਬਰਿੰਗ ਸੀਰੀਜ਼ ਅਪਣਾਉਣ ਨੂੰ ਲਾਜ਼ਮੀ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀ ਸੇਵਾ ਅਤੇ ਲੈਣ-ਦੇਣ ਸਬੰਧੀ ਕਾਲ ਨੂੰ ਹੋਰ ਕਮਰਸ਼ੀਅਲ ਕਮਿਊਨੀਕੇਸ਼ਨ ਨਾਲੋਂ ਸਪੱਸ਼ਟ ਤੌਰ ’ਤੇ ਵੱਖ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਇਸ ਦਾ ਮਕਸਦ ਸਪੈਮ ਕਾਲ ਅਤੇ ਵੁਆਇਸ ਕਾਲ ਰਾਹੀਂ ਹੋਣ ਵਾਲੀ ਧੋਖਾਦੇਹੀ ਨੂੰ ਰੋਕਣਾ ਹੈ, ਜਿਸ ਨਾਲ ਦੇਸ਼ ’ਚ ਵਿਆਪਕ ਪੱਧਰ ’ਤੇ ਵਿੱਤੀ ਧੋਖਾਦੇਹੀ ਨੂੰ ਰੋਕਿਆ ਜਾ ਸਕੇ ਅਤੇ ਯੂਜ਼ਰਜ਼ ਲਈ ਵਿੱਤੀ ਮਾਹੌਲ ਹੋਰ ਸੁਰੱਖਿਅਤ ਹੋ ਸਕੇ।
ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਟਰਾਈ ਦੀ ਪਹਿਲ ਦੇ ਤਹਿਤ 1600 ਨੰਬਰ ਦੀ ਸੀਰੀਜ਼ ਦੂਰਸੰਚਾਰ ਵਿਭਾਗ ਵੱਲੋਂ ਬੀ. ਐੱਫ. ਐੱਸ. ਆਈ. ਸੈਕਟਰ ਨੂੰ ਅਲਾਟ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਵਿੱਤੀ ਸੰਸਥਾਵਾਂ ਤੋਂ ਸਹੀ ਅਤੇ ਭਰੋਸੇਯੋਗ ਕਾਲਾਂ ਮਿਲਣਗੀਆਂ।
ਇਹ ਵੀ ਪੜ੍ਹੋ : Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਹੁਕਮਾਂ ’ਚ ਕਿਹਾ ਗਿਆ ਕਿ ਸਾਰੇ ਮਿਊਚੁਅਲ ਫੰਡਸ ਅਤੇ ਐਸੈੱਟ ਮੈਨੇਜਮੈਂਟ ਕੰਪਨੀਆਂ (ਏ. ਐੱਮ. ਸੀ.) ਨੂੰ 15 ਫਰਵਰੀ, 2026 ਤੱਕ 1600 ਨੰਬਰਿੰਗ ਸੀਰੀਜ਼ ਨੂੰ ਅਪਣਾਉਣਾ ਲਾਜ਼ਮੀ ਹੈ।
ਉਥੇ ਹੀ, ਕੁਆਲੀਫਾਈਡ ਸਟਾਕ ਬ੍ਰੇਕਰਜ਼ (ਕਿਊ. ਐੱਸ. ਬੀ.) ਨੂੰ 1600 ਨੰਬਰ ਦੀ ਸੀਰੀਜ਼ ਨੂੰ 15 ਮਾਰਚ, 2026 ਤੱਕ ਅਪਣਾਉਣਾ ਹੋਵੇਗਾ।
ਹੁਕਮਾਂ ’ਚ ਕਿਹਾ ਗਿਆ ਹੈ ਕਿ ਫਿਲਹਾਲ, ਹੋਰ ਸੇਬੀ ਵੱਲੋਂ ਰਜਿਸਟਰਡ ਵਿਚੋਲੇ ਆਪਣੇ ਰਜਿਸਟ੍ਰੇਸ਼ਨ ਵੇਰਵਿਆਂ ਦੀ ਤਸਦੀਕ ਤੋਂ ਬਾਅਦ ਆਪਣੀ ਮਰਜ਼ੀ ਨਾਲ 1600 ਸੀਰੀਜ਼ ’ਚ ਟਰਾਂਸਫਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਕਮਰਸ਼ੀਅਲ ਬੈਂਕਾਂ (ਜਨਤਕ ਖੇਤਰ ਦੇ ਬੈਂਕਾਂ, ਨਿੱਜੀ ਖੇਤਰ ਦੇ ਬੈਂਕਾਂ ਅਤੇ ਵਿਦੇਸ਼ੀ ਬੈਂਕਾਂ ਸਮੇਤ) ਨੂੰ 1 ਜਨਵਰੀ, 2026 ਤੱਕ 1600 ਸੀਰੀਜ਼ ਅਪਣਾਉਣੀ ਹੋਵੇਗੀ।
ਹੁਕਮਾਂ ’ਚ ਕਿਹਾ ਗਿਆ ਹੈ ਕਿ 5,000 ਕਰੋ ਰੁਪਏ ਤੋਂ ਜ਼ਿਆਦਾ ਦੇ ਜਾਇਦਾਦ ਮੁੱਲਾਂਕਣ ਵਾਲੀਆਂ ਵੱਡੀਆਂ ਐੱਨ. ਬੀ. ਐੱਫ. ਸੀਜ਼, ਪੇਮੈਂਟਸ ਬੈਂਕ ਅਤੇ ਸਮਾਲ ਫਾਈਨਾਂਸ ਬੈਂਕਾਂ ਨੂੰ 1 ਫਰਵਰੀ, 2026 ਤੱਕ ਇਸ ’ਚ ਸ਼ਾਮਲ ਹੋਣਾ ਪਵੇਗਾ, ਜਦੋਂ ਕਿ ਬਾਕੀ ਐੱਨ. ਬੀ. ਐੱਫ. ਸੀਜ਼, ਸਹਿਕਾਰੀ ਬੈਂਕ, ਖੇਤਰੀ ਗ੍ਰਾਮੀਣ ਬੈਂਕ ਅਤੇ ਛੋਟੀਆਂ ਸੰਸਥਾਵਾਂ ਨੂੰ 1 ਮਾਰਚ, 2026 ਤੱਕ ਇਸ ’ਚ ਸ਼ਾਮਲ ਹੋਣਾ ਪਵੇਗਾ।
ਕੇਂਦਰੀ ਰਿਕਾਰਡ ਰੱਖਣ ਵਾਲੀਆਂ ਏਜੰਸੀਆਂ ਅਤੇ ਪੈਨਸ਼ਨ ਫੰਡ ਮੈਨੇਜਰਜ਼ ਨੂੰ ਇਸ ’ਚ 15 ਫਰਵਰੀ, 2026 ਤੱਕ ਸ਼ਾਮਲ ਹੋਣਾ ਪਵੇਗਾ।
ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਇੰਸ਼ੋਰੈਂਸ ਸੈਕਟਰ ਲਈ 1600 ਨੰਬਰਿੰਗ ਨੂੰ ਅਪਣਾਉਣ ਦੀ ਤਰੀਕ ਨੂੰ ਛੇਤੀ ਨੋਟੀਫਾਈ ਕੀਤਾ ਜਾਵੇਗਾ, ਕਿਉਂਕਿ ਇਸ ਦੇ ਲਈ ਆਈ. ਆਰ. ਡੀ. ਏ. ਆਈ. ਨਾਲ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
