ਬਸ ਹਾਦਸੇ ''ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

Tuesday, Oct 29, 2024 - 03:47 PM (IST)

ਬਸ ਹਾਦਸੇ ''ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਜੈਪੁਰ- ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਮੰਗਲਵਾਰ ਦੁਪਹਿਰ ਨੂੰ ਇਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਜ਼ਿਲ੍ਹਾ ਪੁਲਸ ਸੁਪਰਡੈਂਟ ਭੁਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਲਕਸ਼ਮਣਗੜ੍ਹ 'ਚ ਇਕ ਬੱਸ ਪੁਲੀ ਨਾਲ ਟਕਰਾ ਗਈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। 

ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਲਕਸ਼ਮਣਗੜ੍ਹ ਅਤੇ ਸੀਕਰ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ ਕਰੀਬ 2 ਵਜੇ ਲਕਸ਼ਮਣਗੜ੍ਹ ਦੇ ਪੁਲ ਨੇੜੇ ਵਾਪਰਿਆ। ਸਾਲਾਸਰ ਤੋਂ ਲਕਸ਼ਮਣਗੜ੍ਹ ਆ ਰਹੀ ਪ੍ਰਾਈਵੇਟ ਬੱਸ ਪੁਲੀ ਨਾਲ ਟਕਰਾ ਗਈ।


author

Tanu

Content Editor

Related News