ਹੈਦਰਾਬਾਦ: ਤੇਲਗੂ ਕਲਾਕਾਰ ਵਿਜਾਗ ਪ੍ਰਸਾਦ ਦਾ ਦਿਹਾਂਤ
Sunday, Oct 21, 2018 - 12:15 PM (IST)

ਹੈਦਰਾਬਾਦ (ਵਾਰਤਾ)— ਬਜ਼ੁਰਗ ਤੇਲਗੂ ਕਲਾਕਾਰ ਵਿਜਾਗ ਪ੍ਰਸਾਦ ਦਾ ਐਤਵਾਰ ਤੜਕੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ।
ਵਿਜਾਗ ਦਾ ਅਸਲੀ ਨਾਂ ਕੋਰਲਾਮ ਪਾਰਵਤੀ ਵਾਰਾਪ੍ਰਸਾਦ ਰਾਵ ਸੀ ਅਤੇ ਵਿਸ਼ਾਖਾਪਟਨਮ ਦੇ ਗੋਪਾਲਾਪੱਟਨਮ ਨਾਲ ਉਨ੍ਹਾਂ ਦਾ ਸਬੰਧ ਸੀ। ਉਨ੍ਹਾਂ ਨੇ 170 ਤੋਂ ਵਧ ਫਿਲਮਾਂ ਵਿਚ ਕੰਮ ਕੀਤਾ ਸੀ ਅਤੇ ਕਈ ਟੈਲੀਵਿਜ਼ਨ ਸੀਰੀਅਲ ਵਿਚ ਵੀ ਅਭਿਨੈ ਕੀਤਾ ਸੀ। ਉਨ੍ਹਾਂ ਦੇ ਦਿਹਾਂਤ 'ਤੇ ਤੇਲਗੂ ਫਿਲਮ ਇੰਡਸਟਰੀ ਨੇ ਸੋਗ ਜ਼ਾਹਰ ਕੀਤਾ ਹੈ।