ਤੇਲਗੂ ਅਦਾਕਾਰਾ ਅਮਾਨੀ ਭਾਜਪਾ ’ਚ ਸ਼ਾਮਲ
Saturday, Dec 20, 2025 - 07:56 PM (IST)
ਹੈਦਰਾਬਾਦ, (ਭਾਸ਼ਾ)- ਮਸ਼ਹੂਰ ਤੇਲਗੂ ਅਦਾਕਾਰਾ ਅਮਾਨੀ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਦੀ ਹਾਜ਼ਰੀ ’ਚ ਇੱਥੇ ਭਾਜਪਾ ’ਚ ਸ਼ਾਮਲ ਹੋ ਗਈ। ਸੂਤਰਾਂ ਨੇ ਦੱਸਿਆ ਕਿ ਅਮਾਨੀ ਦੇ ਨਾਲ ਮਸ਼ਹੂਰ ਮੇਕਅਪ ਆਰਟਿਸਟ ਸੋਭਾ ਲਤਾ ਵੀ ਪਾਰਟੀ ’ਚ ਸ਼ਾਮਲ ਹੋਈ। ਸਾਲ 1990 ਦੇ ਦਹਾਕੇ ਦੀ ਲੋਕਪ੍ਰਿਯ ਅਦਾਕਾਰਾ ਅਮਾਨੀ ਨੇ ਕਮਲ ਹਾਸਨ, ਨਾਗਾਰਜੁਨ ਅਕਿਨੇਨੀ, ਬਾਲਕ੍ਰਿਸ਼ਣ ਅਤੇ ਜਗਪਤੀ ਬਾਬੂ ਸਮੇਤ ਚੋਟੀ ਦੇ ਅਦਾਕਾਰਾਂ ਨਾਲ ਫਿਲਮਾਂ ’ਚ ਕੰਮ ਕੀਤਾ ਹੈ। ਫੀਚਰ ਫਿਲਮਾਂ ਤੋਂ ਇਲਾਵਾ ਉਹ ਟੈਲੀਵਿਜ਼ਨ ਲੜੀਵਾਰਾਂ ’ਚ ਵੀ ਸਰਗਰਮ ਹੈ।
