ਓਵੈਸੀ ਨੇ BJP ਨੇਤਾ ਨੂੰ ਦਿੱਤਾ 24 ਘੰਟੇ ਦਾ ਸਮਾਂ, ਕਿਹਾ- ਦੱਸੋ ਕਿੰਨੇ ਪਾਕਿਸਤਾਨੀ ਹਨ ਇੱਥੇ
Thursday, Nov 26, 2020 - 12:37 AM (IST)
ਹੈਦਰਾਬਾਦ : AIMIM ਚੀਫ ਅਸਦੁਦੀਨ ਓਵੈਸੀ ਨੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਪ੍ਰਚਾਰ ਦੇ ਮੱਦੇਨਜ਼ਰ ਤੇਲੰਗਾਨਾ ਦੇ ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਮਿਰਜਈ ਸੰਜੈ ਵੱਲੋਂ ਦਿੱਤੇ ਗਏ ਬਿਆਨ ਨੂੰ ਵਿਵਾਦਪੂਰਨ ਦੱਸਦੇ ਹੋਏ ਬੀਜੇਪੀ 'ਤੇ ਹਮਲਾ ਬੋਲ ਦਿੱਤਾ ਹੈ। ਓਵੈਸੀ ਨੇ ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, ਮੈਂ ਤੁਹਾਨੂੰ 24 ਘੰਟੇ ਦਾ ਸਮਾਂ ਦਿੰਦਾ ਹਾਂ, ਸਿਰਫ ਇਹ ਦੱਸ ਦਿਓ ਕਿ ਇੱਥੇ ਕਿੰਨੇ ਪਾਕਿਸਤਾਨੀ ਰਹਿੰਦੇ ਹਨ।
ਵਿਗਿਆਨੀਆਂ ਨੂੰ ਮਿਲੇ ਰਾਤ ਦੇ ਹਨ੍ਹੇਰੇ 'ਚ ਚਮਕਣ ਵਾਲੇ ਮਸ਼ਰੂਮ
ਸਰਜਿਕਲ ਸਟ੍ਰਾਈਕ ਵਾਲੇ ਬਿਆਨ 'ਤੇ ਓਵੈਸੀ ਨੇ ਕੀਤਾ ਪਲਟਵਾਰ
ਓਵੈਸੀ ਦਾ ਇਹ ਬਿਆਨ ਭਾਜਪਾ ਸੰਸਦ ਮੈਂਬਰ ਮਿਰਜਈ ਸੰਜੈ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ 'ਚ ਉਨ੍ਹਾਂ ਨੇ ਹੈਦਰਾਬਾਦ ਦੇ ਪੁਰਾਣੇ ਸ਼ਹਿਰ 'ਚ ਰੋਹਿੰਗਿਆ ਅਤੇ ਪਾਕਿਸਤਾਨੀ ਵੋਟਰ ਰਹਿਣ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ਜਿੱਤਣ ਦੇ ਤੁਰੰਤ ਬਾਅਦ ਪੁਰਾਣੇ ਸ਼ਹਿਰ 'ਤੇ ਸਰਜਿਕਲ ਸਟ੍ਰਾਈਕ ਕਰਾਂਗੇ। ਹਾਲਾਂਕਿ ਓਵੈਸੀ ਨੇ ਇਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਪੁਰਾਣੇ ਹੈਦਰਾਬਾਦ 'ਚ ਇੱਕ-ਇੱਕ ਨਾਗਰਿਕ ਭਾਰਤੀ ਹੈ ਅਤੇ ਉਨ੍ਹਾਂ ਨੂੰ ਇੱਥੇ ਰਹਿਣ ਦਾ ਅਧਿਕਾਰ ਹੈ। ਮੈਂ ਬੀਜੇਪੀ ਨੂੰ 24 ਘੰਟੇ ਦਾ ਸਮਾਂ ਦਿੰਦਾ ਹਾਂ, ਸਿਰਫ ਇਹ ਦੱਸ ਦਿਓ ਕਿ ਇੱਥੇ ਕਿੰਨੇ ਪਾਕਿਸਤਾਨੀ ਰਹਿੰਦੇ ਹਨ।
ਇਸ ਸੂਬੇ 'ਚ 6 ਮਹੀਨਿਆਂ ਤੱਕ ਕਿਸੇ ਵੀ ਤਰ੍ਹਾਂ ਦੀ ਹੜਤਾਲ 'ਤੇ ਪੂਰੀ ਤਰ੍ਹਾਂ ਰੋਕ
ਓਵੈਸੀ ਨੇ ਅਮਿਤ ਸ਼ਾਹ ਨੂੰ ਦਿੱਤਾ ਚੈਲੇਂਜ
ਇਸ ਤੋਂ ਪਹਿਲਾਂ ਅਸਦੁਦੀਨ ਓਵੈਸੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੋਟਰ ਸੂਚੀ 'ਚ 30 ਹਜ਼ਾਰ ਰੋਹਿੰਗਿਆ ਦੇ ਦਾਅਵੇ 'ਤੇ ਖੁੱਲ੍ਹਾ ਚੈਲੇਂਜ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਲੈਕਟੋਰਲ ਸੂਚੀ 'ਚ 30 ਹਜ਼ਾਰ ਰੋਹਿੰਗਿਆ ਹਨ, ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਕਰ ਰਹੇ ਹਨ? ਕੀ ਇਹ ਦੇਖਣਾ ਉਨ੍ਹਾਂ ਦਾ ਕੰਮ ਨਹੀਂ ਹੈ? ਇਲੈਕਟੋਰਲ ਸੂਚੀ ਆਖਿਰ 30 ਤੋਂ 40 ਹਜ਼ਾਰ ਰੋਹਿੰਗਿਆ ਦਾ ਨਾਮ ਕਿਵੇਂ ਸ਼ਾਮਲ ਹੋ ਗਿਆ।