ਸੁਬਰਾਮਣੀਅਨ ਹਿਮਾਚਲ ਤੇ ਚੌਹਾਨ ਤੇਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਨਿਯੁਕਤ

Thursday, Jun 20, 2019 - 12:09 PM (IST)

ਸੁਬਰਾਮਣੀਅਨ ਹਿਮਾਚਲ ਤੇ ਚੌਹਾਨ ਤੇਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਨਿਯੁਕਤ

ਨਵੀਂ ਦਿੱਲੀ/ਹਿਮਾਚਲ–ਮਦਰਾਸ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਵੀ. ਰਾਮਾਸੁਬਰਾਮਣੀਅਨ ਹਿਮਾਚਲ ਪ੍ਰਦੇਸ਼ ਅਤੇ ਰਾਘਵੇਂਦਰਾ ਸਿੰਘ ਚੌਹਾਨ ਨੂੰ ਤੇਲੰਗਾਨਾ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਰਾਮਾਸੁਬਰਾਮਣੀਅਨ ਹਿਮਾਚਲ ਦੇ 24ਵੇਂ ਚੀਫ ਜਸਟਿਸ ਬਣ ਗਏ ਹਨ। 10 ਮਈ ਨੂੰ ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਇਨ੍ਹਾਂ ਦੇ ਨਾਂ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ। ਵੀ. ਰਾਮਾਸੁਬਰਾਮਣੀਅਨ ਨੂੰ ਸਾਲ 2006 ਵਿਚ ਮਦਰਾਸ ਹਾਈ ਕੋਰਟ ਦਾ ਜਸਟਿਸ ਨਿਯੁਕਤ ਕੀਤਾ ਗਿਆ ਸੀ। ਸਾਲ 2016 ਵਿਚ ਉਨ੍ਹਾਂ ਨੂੰ ਤੇਲੰਗਾਨਾ ਹਾਈ ਕੋਰਟ ਭੇਜਿਆ ਗਿਆ।


author

Iqbalkaur

Content Editor

Related News