ਤੇਲੰਗਾਨਾ ਦੇ CM ਰੈਡੀ ਨੇ ਸੁਚਾਤਾ ਨੂੰ ਮਿਸ ਵਰਲਡ ਦਾ ਤਾਜ ਜਿੱਤਣ ''ਤੇ ਦਿੱਤੀ ਵਧਾਈ
Sunday, Jun 01, 2025 - 05:24 PM (IST)
ਹੈਦਰਾਬਾਦ (ਏਜੰਸੀ)- ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਮਿਸ ਥਾਈਲੈਂਡ ਓਪਲ ਸੁਚਾਤਾ ਚੁਆਂਗਸ਼੍ਰੀ ਨੂੰ ਮਿਸ ਵਰਲਡ ਦਾ ਤਾਜ ਜਿੱਤਣ 'ਤੇ ਵਧਾਈ ਦਿੱਤੀ ਹੈ। ਰੈਡੀ ਨੇ ਸੋਸ਼ਲ ਮੀਡੀਆ ਪਲੋਟਫਾਰਮ 'ਐਕਸ' 'ਤੇ ਕਿਹਾ, "ਹੈਦਰਾਬਾਦ ਵਿਚ ਸ਼ਾਮ ਕਾਫੀ ਚੰਗੀ ਰਹੀ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਆਏ ਸਿਤਾਰੇ ਉਦੇਸ਼, ਬੁੱਧੀ, ਕਦਰਾਂ-ਕੀਮਤਾਂ, ਵਚਨਬੱਧਤਾ ਅਤੇ ਸੁੰਦਰਤਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ।"

ਮੁੱਖ ਮੰਤਰੀ ਨੇ ਕਿਹਾ, "ਮੈਂ ਜੇਤੂਆਂ ਨੂੰ ਵਧਾਈ ਦਿੰਦਾ ਹਾਂ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਹਰ ਇੱਕ ਜੇਤੂ ਹੈ ਜੋ ਇੰਨੀ ਦੂਰ ਤੱਕ ਆਏ ਹਨ, ਵਿਸ਼ਵ ਪੱਧਰ 'ਤੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਲੋਕਾਂ ਅਤੇ ਭਾਈਚਾਰੇ ਦੀ ਬਿਹਤਰੀ ਲਈ ਆਪਣੇ ਹੁਨਰ ਦੀ ਵਰਤੋਂ ਕਰਨ ਦੀ ਉਨ੍ਹਾਂ ਨਿਰਵਿਵਾਦ ਵਚਨਬੱਧਤਾ ਹੈ।"
ਉਨ੍ਹਾਂ ਕਿਹਾ ਕਿ ਇੱਕ ਰਾਜ ਵਜੋਂ ਅਸੀਂ Miss World ਦੇ ਮੈਹਮਾਨਾਂ ਨੂੰ #TelanganaRising ਦੀ ਝਲਕ ਦਿਖਾਈ। ਉਹ ਸਾਰੇ ਬ੍ਰਾਂਡ ਅੰਬੈਸਡਰ ਬਣੇ ਰਹਿਣਗੇ ਅਤੇ ਸਾਰੀ ਦੁਨੀਆ 'ਚ ਇੱਕ ਹੀ ਗੂੰਜ ਹੋਏਗੀ – #TelanganaZaroorAana!"
Related News
ਧਰਮਿੰਦਰ ਦੇ ਜਨਮਦਿਨ 'ਤੇ ਦਿਓਲ ਪਰਿਵਾਰ ਨੇ ਲਿਆ ਖ਼ਾਸ ਤੇ ਭਾਵੁਕ ਫ਼ੈਸਲਾ ! ਫੈਨਜ਼ ਨੂੰ Invitation ਦੇ ਨਾਲ ਕੀਤਾ ਵੱਡ
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
