ਤੇਲੰਗਾਨਾ ਦੇ CM ਚੰਦਰਸ਼ੇਖਰ ਰਾਵ ਨੇ ਮੰਤਰੀ ਮੰਡਲ ਦਾ ਕੀਤਾ ਵਿਸਥਾਰ

Tuesday, Feb 19, 2019 - 01:29 PM (IST)

ਤੇਲੰਗਾਨਾ ਦੇ CM ਚੰਦਰਸ਼ੇਖਰ ਰਾਵ ਨੇ ਮੰਤਰੀ ਮੰਡਲ ਦਾ ਕੀਤਾ ਵਿਸਥਾਰ

ਹੈਦਰਾਬਾਦ-ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਦੋ ਮਹੀਨੇ ਪਹਿਲਾਂ ਤੋਂ ਚੱਲ ਰਹੀ ਅਟਕਲਾਂ ਤੇ ਵਿਰਾਮ ਲਗਾਉਂਦੇ ਹੋਏ ਅੱਜ ਭਾਵ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਇਸ 'ਚ 10 ਮੰਤਰੀ ਸ਼ਾਮਿਲ ਕੀਤੇ ਹਨ। ਮੰਤਰੀ ਮੰਡਲ ਦੇ ਹੋਏ ਇਸ ਨਵੇਂ ਵਿਸਥਾਰ 'ਚ 6 ਨਵੇਂ ਚੇਹਰਿਆਂ- ਐੱਸ. ਨਿਰੰਜਨ ਰੈਡੀ, ਕੋਪਪੁਲਾ ਈਸ਼ਵਰ, ਇਰਬਾਲੀ ਦਯਾਕਰ ਰਾਓ, ਵੀ. ਸ਼੍ਰੀਨਿਵਾਸ ਗੌਡ, ਵਮੂਲਾ ਪ੍ਰਸ਼ਾਂਤ ਰੈਡੀ ਅਤੇ ਚੌਧਰੀ ਮੱਲਾ ਰੈਡੀ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਚਾਰ ਹੋਰ-ਏ. ਇੰਦਰਾਕਰਣ ਰੈਡੀ, ਤਲਾਸਨੀ ਸ੍ਰੀਨਿਵਾਸ ਯਾਦਵ, ਜੀ. ਜਗਦੀਸ਼ ਰੈਡੀ ਅਤੇ ਇਟੇਲਾ ਰਾਜੇਂਦਰ ਦੀ ਮੰਤਰੀ ਮੰਡਲ 'ਚ ਇਕ ਵਾਰ ਫਿਰ ਬਤੌਰ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। 

ਨਵੇਂ ਸ਼ਾਮਿਲ ਮੰਤਰੀਆਂ ਨੂੰ ਤੇਲੰਗਾਨਾ ਦੇ ਰਾਜਪਾਲ ਈ. ਐੱਸ. ਐੱਲ. ਨਰਸਿੰਮ੍ਹਾਂ ਨੇ ਰਾਜਭਵਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਅਹੁਦੇ ਅਤੇ ਸਹੁੰ ਚੁਕਾਈ। ਤੇਲੰਗਾਨਾ ਮੰਤਰੀ ਮੰਡਲ 'ਚ ਹੁਣ ਤੱਕ ਕੁੱਲ ਮੰਤਰੀਆਂ ਦੀ ਗਿਣਤੀ 12 ਹੋ ਗਈ ਹੈ ਪਰ ਇਸ 'ਚ ਹੁਣ ਤੱਕ ਕਿਸੇ ਵੀ ਔਰਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਰਾਵ ਦੇ ਪਹਿਲੇ ਮੰਤਰੀ ਮੰਡਲ 'ਚ ਕਿਸੇ ਵੀ ਔਰਤ ਨੂੰ ਇਹ ਮੌਕਾ ਨਹੀਂ ਮਿਲਿਆ ਹੈ।


author

Iqbalkaur

Content Editor

Related News