ਬੱਸ 'ਚ ਅੱਗ ਲੱਗਣ ਨਾਲ ਜ਼ਿੰਦਾ ਸੜੀ ਔਰਤ, ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਯਾਤਰੀਆਂ ਨੇ ਮਾਰੀਆਂ ਛਾਲਾਂ

Saturday, Jan 13, 2024 - 03:29 PM (IST)

ਬੱਸ 'ਚ ਅੱਗ ਲੱਗਣ ਨਾਲ ਜ਼ਿੰਦਾ ਸੜੀ ਔਰਤ, ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਯਾਤਰੀਆਂ ਨੇ ਮਾਰੀਆਂ ਛਾਲਾਂ

ਹੈਦਰਾਬਾਦ- ਤੇਲੰਗਾਨਾ ਦੇ ਗਡਵਾਲ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਪ੍ਰਾਈਵੇਟ ਬੱਸ 'ਚ ਅੱਗ ਲੱਗਣ ਨਾਲ ਇਕ ਔਰਤ ਜ਼ਿੰਦਾ ਸੜ ਗਈ ਅਤੇ 4 ਹੋਰ ਯਾਤਰੀ ਝੁਲਸ ਗਏ। ਪੁਲਸ ਨੇ ਦੱਸਿਆ ਕਿ ਹਾਦਸੇ ਮਗਰੋਂ ਸੜਦੀ ਹੋਈ ਬੱਸ 'ਚ ਔਰਤ ਫਸ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਬੱਸ ਆਂਧਰਾ ਪ੍ਰਦੇਸ਼ ਦੇ ਚਿਤੂਰ ਜਾ ਰਹੀ ਸੀ। 

ਇਹ ਵੀ ਪੜ੍ਹੋ- ਮਜ਼ਦੂਰੀ ਕਰ ਰਹੀ ਮਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 7 ਮਹੀਨੇ ਦੇ ਬੱਚੇ ਨੂੰ ਨੋਚ-ਨੋਚ ਖਾ ਗਏ ਕੁੱਤੇ

ਬੱਸ 'ਚ 40-50 ਯਾਤਰੀ ਸਵਾਰ ਸਨ। ਜਦੋਂ ਬੱਸ ਵਿਚ ਅੱਗ ਲੱਗੀ ਤਾਂ ਲੱਗਭਗ ਸਾਰੇ ਯਾਤਰੀਆਂ ਨੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਛਾਲਾਂ ਮਾਰੀਆਂ। ਉੱਥੇ ਹੀ ਔਰਤ ਅੱਗ ਦੀਆਂ ਲਪਟਾਂ ਵਿਚ ਫਸ ਗਈ ਅਤੇ ਸੜ ਕੇ ਉਸ ਦੀ ਮੌਤ ਹੋ ਗਈ। ਹਾਦਸੇ 'ਚ 4 ਯਾਤਰੀ ਝੁਲਸੇ ਹਨ, ਜਿਨ੍ਹਾਂ ਨੂੰ ਗਡਵਾਲ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- 14 ਸਾਲ ਦੀ ਵਿਦਿਆਰਥਣ ਨੇ ਬੱਚੇ ਨੂੰ ਦਿੱਤਾ ਜਨਮ, ਪ੍ਰੈਗਨੈਂਸੀ ਤੋਂ ਸੀ ਬੇਖ਼ਬਰ

ਘਟਨਾ ਤੋਂ ਤੁਰੰਤ ਬਾਅਦ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਦੱਸ ਦੇਈਏ ਕਿ ਬੱਸ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਗਈ । ਪੁਲਸ ਨੂੰ ਸ਼ੱਕ ਹੈ ਕਿ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਨੀਂਦ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News