ਹਾਰ ਕੇ ਵੀ ਜਿੱਤੇ ਤੇਜਸਵੀ ਯਾਦਵ, ਜਿੱਤ ਕੇ ਵੀ ਐੱਨ.ਡੀ.ਏ. ਦੀ ਚਿੰਤਾ ਬਰਕਰਾਰ

11/12/2020 5:22:09 PM

ਸੰਜੀਵ ਪਾਂਡੇ

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਐੱਨਡੀਏ ਗੱਠਜੋੜ ਨੂੰ ਬਹੁਮਤ ਮਿਲ ਗਿਆ ਹੈ। ਐੱਨਡੀਏ ਗੱਠਜੋੜ ਨੂੰ 125 ਸੀਟਾਂ ਮਿਲੀਆਂ। ਮਹਾਗੱਠਜੋੜ ਨੂੰ 110 ਸੀਟਾਂ ਮਿਲੀਆਂ ਹਨ। ਬੇਸ਼ੱਕ ਤੇਜਸਵੀ ਯਾਦਵ ਬਿਹਾਰ ਦੀ ਸੱਤਾ ‘ਤੇ ਕਾਬਜ਼ ਨਹੀਂ ਹੋ ਸਕੇ ਪਰ ਉਹ ਹਾਰ ਕੇ ਵੀ ਜਿੱਤੇ ਹਨ। ਨਿਤੀਸ਼ ਜਿੱਤ ਕੇ ਵੀ ਹਾਰ ਗਿਆ ਹੈ। ਭਾਜਪਾ ਬੇਸ਼ੱਕ ਚੰਗੀਆਂ ਸੀਟਾਂ ਲੈ ਗਈ ਹੈ ਪਰ ਭਾਜਪਾ ਚੋਣਾਂ ਵਿਚ ਤੇਜਸਵੀ ਯਾਦਵ ਦੇ ਪ੍ਰਬੰਧਨ ਅਤੇ ਸਫ਼ਲਤਾ ਤੋਂ ਵੀ ਡਰਦੀ ਹੈ। ਲਾਲੂ ਯਾਦਵ ਦੇ ਜੇਲ੍ਹ ਵਿਚ ਹੋਣ ਦੇ ਬਾਵਜੂਦ, ਤੇਜਸਵੀ ਨੂੰ ਮਿਲਿਆਂ ਸੀਟਾਂ ਅਤੇ ਵੋਟ ਫ਼ੀਸਦੀ ਨੇ ਸਾਫ਼ ਤੌਰ 'ਤੇ ਦੱਸ ਦਿੱਤਾ ਹੈ ਕਿ ਬਿਹਾਰ ਦੀ ਰਾਜਨੀਤੀ ਵਿਚ ਭਾਜਪਾ ਦਾ ਰਾਹ ਸੌਖਾ ਨਹੀਂ ਹੈ। ਇਸ ਚੋਣ ਨੇ ਖੁਲਾਸਾ ਕੀਤਾ ਹੈ ਕਿ ਲਾਲੂ ਪਰਿਵਾਰ ਅਜੇ ਵੀ ਰਾਜਨੀਤੀ ਕਰੇਗਾ। ਲਾਲੂ ਯਾਦਵ ਦੀ ਗੈਰਹਾਜ਼ਰੀ ਵਿਚ ਭਾਜਪਾ ਦੀਆਂ 74 ਦੇ ਮੁਕਾਬਲੇ 75 ਸੀਟਾਂ ਲਿਆਉਣ ਵਾਲੇ ਤੇਜਸਵੀ ਨੇ ਸਾਬਿਤ ਕੀਤਾ ਹੈ ਕਿ ਤੇਜਸਵੀ ਯਾਦਵ ਬਿਹਾਰ ਵਿਚ ਨਰਿੰਦਰ ਮੋਦੀ ਨਾਲੋਂ ਵੱਡੇ ਆਗੂ ਹਨ। ਭਾਜਪਾ ਨੂੰ 74 ਸੀਟਾਂ ਮਿਲੀਆਂ ਹਨ। ਚੋਣ ਨਤੀਜੇ ਦਰਸਾਉਂਦੇ ਹਨ ਕਿ ਦੋਵਾਂ ਗੱਠਜੋੜਾਂ ਦੀਆਂ ਵੋਟਾਂ ਵਿੱਚ ਸੰਨ੍ਹ ਲੱਗੀ ਹੈ। ਜੇ ਚਿਰਾਗ ਨੇ ਐਨਡੀਏ ਗੱਠਜੋੜ ਵਿੱਚ ਸੰਨ੍ਹ  ਲਾਈ ਹੈ ਤਾਂ ਓਵੈਸੀ ਨੇ ਮਹਾਗੱਠਜੋੜ ਵਿੱਚ ਸੰਨ੍ਹ ਲਾਈ ਹੈ। ਓਵੈਸੀ ਅਤੇ ਮੁਸਲਿਮ ਵੋਟਾਂ ਭਾਜਪਾ ਲਈ ਵਰਦਾਨ ਸਾਬਤ ਹੋਈਆਂ। ਮੁਸਲਮਾਨਾਂ ਦੇ ਪ੍ਰਭਾਵਸ਼ਾਲੀ ਸੀਮਾਂਚਲ ਵਿਚ ਉਮੀਦ ਤੋਂ ਵੀ ਵੱਡੀ ਜਿੱਤ ਨੇ ਭਾਜਪਾ ਦੇ ਮਨੋਬਲ ਨੂੰ ਹੁਲਾਰਾ ਦਿੱਤਾ ਹੈ। ਬਿਹਾਰ ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਓਵੈਸੀ ਵਰਗੇ ਨੇਤਾ ਭਾਜਪਾ ਨੂੰ ਲਾਭ ਦਿੰਦੇ ਰਹਿਣਗੇ ਪਰ ਖੱਬੇ ਪੱਖੀ ਪਾਰਟੀਆਂ ਦੀ ਵਾਪਸੀ ਨੇ ਸੰਕੇਤ ਦਿੱਤਾ ਹੈ ਕਿ ਭਵਿੱਖ ਵਿੱਚ ਬਿਹਾਰ ਵਿੱਚ ਜਨਤਕ ਮੁੱਦਿਆਂ ਦੀ ਰਾਜਨੀਤੀ ਮਜ਼ਬੂਤ ਹੋਵੇਗੀ। ਬਿਹਾਰ ਚੋਣ ਨਤੀਜੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਸਹੀ ਸਮੇਂ 'ਤੇ ਦੁਸ਼ਮਣ ਨੂੰ 'ਦੋਸਤ' ਅਤੇ ਦੋਸਤ ਨੂੰ 'ਦੁਸ਼ਮਣ' ਬਣਾਉਣ 'ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ 'ਚਾਬੀ'

ਮਹਾਗੱਠਜੋੜ ਦੀ ਮੁੱਦਿਆਂ ਦੀ ਜਿੱਤ
ਮਹਾਗੱਠਜੋੜ ਮੁੱਦਿਆਂ 'ਤੇ ਜਿੱਤਿਆ ਹੈ। ਸੀਟਾਂ ਦੇ ਪੱਖ ਤੋਂ ਹਾਰਿਆ ਹੈ। ਬਿਹਾਰ ਚੋਣਾਂ ਵਿਚ ਰਾਜਨੀਤਿਕ ਪਾਰਟੀਆਂ ਦੀ ਜਿੱਤ ਅਤੇ ਹਾਰ ਨਾਲੋਂ ਵੀ ਮਹੱਤਵਪੂਰਨ ਚੋਣਾਂ ਦਾ ਮੁੱਦਾ ਹੈ। ਤੇਜਸਵੀ ਯਾਦਵ ਨੇ ਬਿਹਾਰ ਵਿਚ ਧਰਮ ਅਤੇ ਜਾਤੀ ਦੀ ਭੂਮਿਕਾ ਨੂੰ ਲੰਬੇ ਸਮੇਂ ਬਾਅਦ ਕਮਜ਼ੋਰ ਕੀਤਾ ਹੈ। ਆਪਣੇ ਪਿਤਾ ਦੇ ਉਲਟ, ਤੇਜਸਵੀ ਯਾਦਵ ਨੇ ਬੇਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਨੂੰ ਮੁੱਦਾ ਬਣਾਇਆ।  ਐਨਡੀਏ ਨੂੰ ਇਸ ਮੁੱਦੇ 'ਤੇ ਜਵਾਬ ਦੇਣਾ ਪਿਆ ਸੀ। ਯਕੀਨਨ ਜਿੱਤ ਤੋਂ ਬਾਅਦ ਭਾਜਪਾ ਆਗੂ ਇਸ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਦੇ ਰਹੇ ਹਨ ਪਰ ਭਾਜਪਾ ਜਾਣਦੀ ਹੈ ਕਿ ਨਰਿੰਦਰ ਮੋਦੀ ਦੀ  ਸਖ਼ਤ ਚੋਣ ਮੁਹਿੰਮ ਤੋਂ ਬਾਅਦ ਵੀ ਤੇਜਸਵੀ ਯਾਦਵ ਨੇ ਨਰਿੰਦਰ ਮੋਦੀ ਨੂੰ ਇਕ ਸੀਟ ਪਿੱਛੇ ਛੱਡ ਦਿੱਤਾ ਹੈ। ਤੇਜਸਵੀ ਯਾਦਵ ਦੀ ਪਾਰਟੀ ਨੂੰ 75 ਸੀਟਾਂ ਮਿਲੀਆਂ ਹਨ। ਭਾਜਪਾ ਨੂੰ 74 ਸੀਟਾਂ ਮਿਲੀਆਂ ਹਨ। ਤੇਜਸਵੀ ਯਾਦਵ ਨੇ ਭਾਜਪਾ ਅਤੇ ਨਿਤੀਸ਼ ਨੂੰ ਬੇਰੁਜ਼ਗਾਰੀ, ਭੁੱਖਮਰੀ ਵਰਗਿਆਂ  ਮੁੱਦਿਆਂ ‘ਤੇ ਲੋਕਾਂ ਨਾਲ ਸੰਵਾਦ ਕਰਨ ਲਈ ਮਜਬੂਰ ਕੀਤਾ। ਤੇਜਸਵੀ ਯਾਦਵ ਦਾ ਭਾਜਪਾ ਕੋਲ ਜਵਾਬ ਨਹੀਂ ਸੀ। ਐਨਡੀਏ ਨੇ ਜੰਗਲ ਰਾਜ ਦਾ ਮੁੱਦਾ ਬਣਾਈ ਰੱਖਿਆ।ਇਸਦੇ ਬਾਵਜੂਦ ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਜੰਗਲ ਰਾਜ ਉੱਤੇ ਬੇਰੁਜ਼ਗਾਰੀ ਭਾਰੀ ਪਈ। ਦੂਜੇ ਪੜਾਅ ਅਤੇ ਤੀਜੇ ਪੜਾਅ ਵਿਚ ਜੰਗਲ ਰਾਜ ਦੇ ਮੁੱਦੇ 'ਤੇ ਵੋਟਾਂ ਪਈਆਂ। ਦੋਵੇਂ ਗੱਠਜੋੜਾਂ ਦੁਆਰਾ ਪ੍ਰਾਪਤ ਹੋਈਆਂ ਵੋਟਾਂ ਸਪੱਸ਼ਟ ਤੌਰ ਤੇ ਇਹ ਸੰਕੇਤ ਕਰ ਰਹੀਆਂ ਹਨ ਕਿ ਸਖ਼ਤ ਮੁਕਾਬਲਾ ਸੀ। ਇਹ ਭਾਜਪਾ ਅਤੇ ਨਿਤੀਸ਼ ਲਈ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਆਰਜੇਡੀ ਯਾਦਵ ਨੇ ਮੁਸਲਿਮ ਸਮੀਕਰਣ ਛੱਡ ਦਿੱਤਾ ਹੈ। ਖੱਬੇ ਪੱਖੀ  ਪਾਰਟੀਆਂ ਨਾਲ ਗੱਠਜੋੜ ਕਾਰਨ ਤੇਜਸਵੀ ਯਾਦਵ ਨੂੰ ਹੋਰਾਂ ਜਾਤੀਆਂ ਦੀਆਂ ਵੋਟਾਂ ਵੀ ਪਈਆਂ। ਤੇਜਸਵੀ ਯਾਦਵ ਨੂੰ ਹੋਰ ਜਾਤੀਆਂ ਨੇ ਵੀ ਵੋਟ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਮਹਾਗੱਠਜੋੜ ਨੂੰ ਮੁਸਲਮਾਨਾਂ ਦੀ ਮੁੱਖ ਵੋਟ ਸੀਮਾਂਚਲ ਵਿਚਲੀ ਵੀ  ਨਹੀਂ ਮਿਲੀ। ਇਹ ਵੋਟ ਓਵੈਸੀ ਦੀ ਪਾਰਟੀ ਨੂੰ ਮਿਲੀ।ਕਈ ਥਾਵਾਂ 'ਤੇ ਭਾਜਪਾ ਨੂੰ ਇਸ ਦਾ ਲਾਭ ਮਿਲਿਆ।ਜੇ ਮੁਸਲਮਾਨ ਮਹਾਗਠਜੋੜ ਨੂੰ ਵੋਟ ਦਿੰਦੇ ਤਾਂ ਬਿਹਾਰ ਦੀ ਤਸਵੀਰ ਵੱਖਰੀ ਹੁੰਦੀ।

ਤੇਜਸਵੀ ਦੀ ਜਿੱਤ
ਤੇਜਸਵੀ ਹਾਰ ਕੇ ਵੀ ਜਿੱਤਿਆ ਹੈ ਕਿਉਂਕਿ ਕਾਂਗਰਸ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ। ਮਹਾਗੱਠਜੋੜ ਹਾਰ ਗਿਆ ਹੈ। ਕਾਂਗਰਸ ਨੇ ਚੋਣ ਲੜਨ ਲਈ 70 ਸੀਟਾਂ ਲਈਆਂ ਸਨ ਪਰ ਕਾਂਗਰਸ ਨੇ ਸਿਰਫ਼ 19 ਸੀਟਾਂ ਜਿੱਤੀਆਂ। ਖੱਬੇ ਪੱਖੀ ਪਾਰਟੀਆਂ ਨੇ ਕਾਂਗਰਸ ਨਾਲੋਂ ਕਿਤੇ ਚੰਗਾ ਪ੍ਰਦਰਸ਼ਨ ਕੀਤਾ ਜਿਸਨੇ 29 ਸੀਟਾਂ 'ਤੇ ਚੋਣ ਲੜੀ ਅਤੇ 16 ਸੀਟਾਂ ਜਿੱਤੀਆਂ। ਭਵਿੱਖ ਵਿੱਚ ਖੱਬੇ ਪੱਖੀ  ਅਤੇ ਤੇਜਸਵੀ ਬਿਹਾਰ ਵਿੱਚ ਨਵੇਂ ਸਮੀਕਰਨ ਬਣਾ ਸਕਦੇ ਹਨ।

ਇਹ ਵੀ ਪੜ੍ਹੋ: ਬਿਹਾਰ ਚੋਣ ਨਤੀਜੇ 2020: 125 ਸੀਟਾਂ ਨਾਲ ਬਿਹਾਰ 'ਚ ਫਿਰ NDA ਸਰਕਾਰ

ਜਿੱਤ ਕੇ ਵੀ ਭਾਜਪਾ ਦੀ ਚਿੰਤਾ ਬਰਕਰਾਰ
ਭਾਜਪਾ ਤੇਜਸਵੀ ਦੀ ਵੱਧ ਰਹੀ ਤਾਕਤ ਨੂੰ ਚੰਗੀ ਤਰ੍ਹਾਂ ਸਮਝ ਰਹੀ ਹੈ। ਜਿੱਤ ਦੇ ਬਾਵਜੂਦ ਭਾਜਪਾ ਦੇ ਖੇਮੇ ਵਿੱਚ ਚਿੰਤਾ ਹੈ ਕਿਉਂਕਿ ਤੇਜਸਵੀ ਯਾਦਵ ਇਕੱਲੇ ਚੋਣ ਲੜ ਰਹੇ ਸਨ। ਉਨ੍ਹਾਂ ਕੋਲ ਜ਼ਿਆਦਾ ਸਾਧਨ ਨਹੀਂ ਸਨ,ਜਦੋਂਕਿ ਭਾਜਪਾ ਦੀ ਪੂਰੀ ਕੇਂਦਰ ਸਰਕਾਰ ਸਾਧਨਾਂ ਸਹਿਤ ਰਾਜ ਵਿਚ ਬੈਠੀ ਸੀ। ਨਰਿੰਦਰ ਮੋਦੀ ਖ਼ੁਦ ਬਿਹਾਰ ਵਿੱਚ ਰੈਲੀਆਂ ਕਰ ਰਹੇ ਸਨ।ਸਾਧਨਾਂ ਦੇ ਮਾਮਲੇ ‘ਚ ਵਿਸ਼ਾਲ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਭਾਜਪਾ ਅਤੇ ਨਿਤੀਸ਼ ਦੇ ਸਾਹਮਣੇ ਚੋਣ ਪ੍ਰਚਾਰ ਵਿੱਚ ਨਹੀਂ ਟਿਕ ਸਕੀਆਂ। ਇਸ ਦੇ ਬਾਵਜੂਦ ਟੱਕਰ ਸਖ਼ਤ ਸੀ। ਤੇਜਸਵੀ ਯਾਦਵ ਦੇ ਪਿਤਾ ਜੇਲ੍ਹ ਵਿੱਚ ਹਨ ਅਤੇ ਤੇਜਸਵੀ ਨੇ ਸਾਰੀ ਮੁਹਿੰਮ ਨੂੰ ਸੰਭਾਲਿਆ। ਯਕੀਨਨ, ਬਿਹਾਰ ਦੀ ਰਾਜਨੀਤੀ ਵਿਚ ਭਾਜਪਾ ਲਈ ਭਵਿੱਖ ਸੌਖਾ ਨਹੀਂ ਹੋਵੇਗਾ, ਜੋ ਨਿਤੀਸ਼ ਕੁਮਾਰ ਨੂੰ ਛੱਡ ਕੇ ਆਪਣੇ ਆਪ ਖੜੇ ਹੋਣਾ ਚਾਹੁੰਦੀ ਹੈ। ਇਸ ਚੋਣ ਵਿਚ ਵੀ ਤੇਜਸਵੀ ਯਾਦਵ ਦੀ ਪਾਰਟੀ ਦਾ ਵੋਟ ਹਿੱਸਾ ਭਾਜਪਾ ਨਾਲੋਂ ਜ਼ਿਆਦਾ ਹੈ। ਬੀਜੇਪੀ ਨੂੰ 19.5 ਪ੍ਰਤੀਸ਼ਤ ਵੋਟਾਂ ਮਿਲੀਆਂ ਜਦੋਂਕਿ ਰਾਜਦ ਨੂੰ 23 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਭਾਜਪਾ ਦੀ ਚਿੰਤਾ ਖੱਬੇ ਪੱਖੀ ਪਾਰਟੀਆਂ ਹਨ।ਮਹਾਗਠਜੋੜ ਵਿੱਚ ਸੀਪੀਆਈ (ਐਮਐਲ) ਦਾ ਚੰਗਾ ਪ੍ਰਦਰਸ਼ਨ ਭਾਜਪਾ ਲਈ ਚਿੰਤਾ ਦਾ ਵਿਸ਼ਾ ਹੈ। ਸੀ ਪੀ ਆਈ (ਐਮਐਲ) ਦੁਆਰਾ ਉਠਾਏ ਮੁੱਦਿਆਂ ਨੂੰ ਕਦੇ ਵੀ ਕਾਰਪੋਰੇਟ ਪੱਖੀ ਭਾਜਪਾ ਪਸੰਦ ਨਹੀਂ ਕਰਦੀ। ਕਾਂਗਰਸ ਨੇ ਤੇਜਸਵੀ ਯਾਦਵ ਦੀ ਬੇੜੀ ਨੂੰ ਡੋਬ ਦਿੱਤਾ।ਜੇ ਕਾਂਗਰਸ ਨੇ 10 ਹੋਰ ਸੀਟਾਂ ਜਿੱਤੀਆਂ ਹੁੰਦੀਆਂ, ਤਾਂ ਬਿਹਾਰ ਦੀ ਚੋਣ ਤਸਵੀਰ ਵੱਖਰੀ ਹੁੰਦੀ।

ਇਹ ਵੀ ਪੜ੍ਹੋ: NDA ਦੀ ਜਿੱਤ 'ਤੇ PM ਮੋਦੀ ਨੇ ਜਤਾਈ ਖੁਸ਼ੀ, ਕਿਹਾ- ਬਿਹਾਰ ਦੇ ਲੋਕ ਸਿਰਫ ਵਿਕਾਸ ਚਾਹੁੰਦੇ ਹਨ

ਜਾਰੀ ਰਹੇਗੀ ਗੱਠਜੋੜ ਦੀ ਰਾਜਨੀਤੀ
ਬਿਹਾਰ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਬਿਹਾਰ ਵਿਚ ਗੱਠਜੋੜ ਦੀ ਰਾਜਨੀਤੀ ਖ਼ਤਮ ਨਹੀਂ ਹੋਵੇਗੀ। ਭਾਜਪਾ ਇਕੱਲੇ ਬਿਹਾਰ ਵਿਚ ਸੱਤਾ ਹਾਸਲ ਨਹੀਂ ਕਰ ਸਕਦੀ। ਭਾਜਪਾ ਨੂੰ 19 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ ਅਤੇ ਦੋਵੇਂ ਖੇਤਰੀ ਪਾਰਟੀਆਂ ਆਰਜੇਡੀ ਅਤੇ ਜਨਤਾ ਦਲ ਯੂ ਨੂੰ ਵੀ ਚੰਗੀਆਂ ਵੋਟਾਂ ਮਿਲੀਆਂ ਹਨ। ਤੇਜਸਵੀ ਦੀ ਪਾਰਟੀ ਆਰਜੇਡੀ ਨੂੰ 23 ਪ੍ਰਤੀਸ਼ਤ ਅਤੇ ਨਿਤੀਸ਼ ਦੀ ਪਾਰਟੀ ਜਨਤਾ ਦਲ (ਯੂ) ਨੂੰ 15 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਇਨ੍ਹਾਂ ਸਥਿਤੀਆਂ ਵਿੱਚ ਭਵਿੱਖ ਵਿੱਚ ਬਿਹਾਰ ਵਿੱਚ ਵੀ ਭਾਜਪਾ ਨੂੰ ਨਿਤੀਸ਼ ਕੁਮਾਰ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਰਾਜਦ ਦੀ ਮਹੱਤਤਾ ਅੱਜ ਵੀ ਬਿਹਾਰ ਵਿੱਚ ਬਣੀ ਹੋਈ ਹੈ।ਸਿਰਫ਼ ਇਹੀ ਨਹੀਂ, ਰਾਜਦ ਦਾ ਵੋਟ ਅਧਾਰ ਵਧਿਆ ਹੈ। ਇਹ ਪਾਰਟੀ ਯਾਦਵ ਜਾਤੀ ਤੋਂ ਇਲਾਵਾ ਹੋਰ ਜਾਤੀਆਂ ਦੀਆਂ ਵੋਟਾਂ ਹਾਸਲ ਕਰਨ ਵਿਚ ਸਫ਼ਲ ਰਹੀ ਹੈ।ਨਿਤੀਸ਼ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੇ ਨਿਸ਼ਚਤ ਤੌਰ ਤੇ ਆਪਣੀਆਂ ਸੀਟਾਂ ਗੁਆ ਦਿੱਤੀਆਂ ਹਨ ਪਰ ਬਿਹਾਰ ਰਾਜ ਦੀ ਰਾਜਨੀਤੀ ਵਿੱਚ ਨਿਤੀਸ਼ ਦੀ ਮਹੱਤਤਾ ਕਾਇਮ ਹੈ। ਜੇ ਭਾਜਪਾ ਨਿਤੀਸ਼ ਨਾਲ ਧੋਖਾ ਕਰਦੀ ਹੈ ਜਾਂ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਵਾਂਝਾ ਰੱਖਦੀ ਹੈ, ਤਾਂ ਬਿਹਾਰ ‘ਚ ਮਹਾਰਾਸ਼ਟਰ ਵਰਗੀ ਸਥਿਤੀ ਹੋਵੇਗੀ। ਨਿਤੀਸ਼ ਇਸ ਤੋਂ ਪਹਿਲਾਂ ਆਰਜੇਡੀ ਵਰਗੀਆਂ ਪਾਰਟੀਆਂ ਨਾਲ ਵੀ ਗਠਜੋੜ ਕਰ ਚੁੱਕੇ ਹਨ।ਨਿਤੀਸ਼ ਸੀਪੀਆਈ (ਐਮਐਮਐਲ) ਦੇ ਨਾਲ ਵੀ ਰਹੇ ਹਨ।ਅਜੋਕੇ ਹਲਾਤਾਂ ਵਿੱਚ ਭਾਜਪਾ ਕੋਈ ਜ਼ੋਖ਼ਮ ਲੈਣ ਦੀ ਸਥਿਤੀ ਵਿੱਚ ਨਹੀਂ ਹੈ।ਬੀਜੇਪੀ  ਜੇ ਨਿਤੀਸ਼ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਤਣਾਅ ਪੈਦਾ ਕਰੇਗੀ ਤਾਂ ਮਹਾਰਾਸ਼ਟਰ ਦੀ ਤਰ੍ਹਾਂ ਬਿਹਾਰ ਵਿਚ ਵੀ ਭਾਜਪਾ ਦੀ ਹਾਰ ਹੋਵੇਗੀ। ਜਨਤਾ ਦਲ (ਸੰਯੁਕਤ) ਰਾਜਦ ਦੇ ਨਾਲ ਜਾ ਸਕਦੀ ਹੈ।

ਇਹ ਵੀ ਪੜ੍ਹੋ: ਬਿਹਾਰ ਚੋਣਾਂ ਨਤੀਜੇ 2020: ਰਾਘੋਪੁਰ ਤੋਂ ਜਿੱਤੇ ਤੇਜਸਵੀ, ਬੀਜੇਪੀ ਉਮੀਦਵਾਰ ਨੂੰ ਵੰਡੇ ਫਰਕ ਨਾਲ ਹਰਾਇਆ

ਭਾਜਪਾ ਦੀ ਸਮਝਦਾਰੀ
ਬਿਹਾਰ ਦੇ ਭਾਜਪਾ ਆਗੂ ਜਨਤਾ ਦਲ ਯੂਨਾਈਟਿਡ ਨਾਲੋਂ ਸਬੰਧ ਤੋੜਨ ਲਈ ਦਬਾਅ ਪਾ ਰਹੇ ਹਨ ਪਰ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਹੁਣ ਤੱਕ ਸਮਝਦਾਰੀ ਦਿਖਾਈ ਹੈ।ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਅਜੇ ਵੀ ਭਾਜਪਾ ਦੇ ਦਿਮਾਗ ਵਿਚ ਹੈ।ਇਸ ਵਾਰ ਵੀ ਚੋਣ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ ਨਿਤੀਸ਼ ਕੁਮਾਰ ਦੀਆਂ ਸੀਟਾਂ ਨਿਸ਼ਚਤ ਤੌਰ ‘ਤੇ ਘਟੀਆਂ ਹਨ ਪਰ ਉਨ੍ਹਾਂ ਦੀ ਵੋਟ ਵਾਪਸ ਆ ਗਈ ਹੈ। ਨਿਤੀਸ਼ ਕੁਮਾਰ ਨੂੰ 15 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ।ਭਾਜਪਾ ਨੂੰ 19.5 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ।ਨਿਤੀਸ਼ ਦੀਆਂ ਸੀਟਾਂ ਵਿੱਚ ਕਟੌਤੀ ਦੇ ਮੁੱਖ ਪੜਾਅ ਵਿੱਚ ਉਸਨੂੰ ਉੱਚ ਜਾਤੀਆਂ ਦੀਆਂ ਵੋਟਾਂ ਨਹੀਂ ਮਿਲੀਆਂ।ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਨਿਤੀਸ਼ ਸਮਾਜਿਕ ਨਿਆਂ ਦਾ ਵੀ ਇੱਕ ਆਗੂ ਹੈ।ਨਿਤੀਸ਼ ਦਾ ਸਮਾਜਕ ਨਿਆਂ ਦੀ ਧਾਰਾ ਨਾਲ ਜੁੜੇ ਆਪਣੇ ਬਹੁਤ ਸਾਰੇ ਵਿਰੋਧੀ ਨੇਤਾਵਾਂ ਨਾਲ ਵਿਚਾਰਧਾਰਾਤਮਕ ਵਿਰੋਧ ਨਹੀਂ, ਨਿੱਜੀ ਵਿਰੋਧ ਹੈ।ਨਿਤੀਸ਼ ਨੂੰ ਮੁੜ ਲਾਲੂ ਯਾਦਵ ਵੱਲ ਨਹੀਂ ਜਾਣਾ ਚਾਹੀਦਾ, ਇਸ ਲਈ ਭਾਜਪਾ ਨੂੰ ਸਾਵਧਾਨ ਰਹਿਣਾ ਪਵੇਗਾ।ਵੈਸੇ ਤਾਂ ਭਾਜਪਾ ਸਾਵਧਾਨ ਹੈ।ਇਸੇ ਲਈ ਨਿਤੀਸ਼ ਵਾਰ-ਵਾਰ ਇਹ ਕਹਿ ਰਹੇ ਹਨ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਹੋਣਗੇ।

ਨਿਤੀਸ਼ ਦਾ ਭਾਜਪਾ ਪ੍ਰਤੀ ਗੁੱਸਾ
ਸੱਤਾ ਐਨ.ਡੀ.ਏ. ਨੂੰ ਮਿਲ ਗਈ ਹੈ। ਨਿਤਿਸ਼ ਨੂੰ ਚਿਰਾਗ ਪਾਸਵਾਨ ਨੇ ਨੁਕਸਾਨ ਪਹੁੰਚਾਇਆ ਹੈ।ਨਿਤੀਸ਼ ਇਸ ਲਈ ਭਾਜਪਾ 'ਤੇ ਦੋਸ਼ ਲਗਾ ਰਹੇ ਹਨ।ਚਿਰਾਗ ਪਾਸਵਾਨ ਦੀ ਪਾਰਟੀ ਨੇ ਤਕਰੀਬਨ 6 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਹਨ।ਇੱਥੇ ਮਹੱਤਵਪੂਰਨ 6 ਪ੍ਰਤੀਸ਼ਤ ਵੋਟਾਂ ਹਨ। ਚਿਰਾਗ ਪਾਸਵਾਨ ਬਿਹਾਰ ਦੀ ਰਾਜਨੀਤੀ ਵਿਚ ਸਿਰਫ਼ 1 ਸੀਟ ਲੈਣ ਦੇ ਬਾਵਜੂਦ ਸਥਾਪਿਤ ਹੋ ਗਏ ਹਨ। ਬੇਸ਼ਕ ਉਸਦੇ ਵਿਰੋਧੀ ਉਸਦੀ ਰਾਜਨੀਤੀ ਨੂੰ ਖ਼ਤਮ ਹੋਈ ਸਵੀਕਾਰ ਰਹੇ ਹਨ ਪਰ ਜੇ ਚਿਰਾਗ ਭਵਿੱਖ ਵਿਚ ਤੇਜਸਵੀ ਯਾਦਵ ਦੇ ਨਾਲ ਜਾਂਦਾ ਹੈ ਤਾਂ ਬਿਹਾਰ ਦੀ ਰਾਜਨੀਤੀ ਵਿਚ ਇਕ ਨਵੀਂ ਤਸਵੀਰ ਆਵੇਗੀ। ਇਸ ਲਈ ਨਿਤੀਸ਼ ਦੇ ਵਿਰੋਧ ਦੇ ਬਾਵਜੂਦ ਭਾਜਪਾ ਲਈ ਚਿਰਾਗ ਨੂੰ ਐਨਡੀਏ ਨਾਲ ਜੋੜ ਰੱਖਣਾ ਮਜ਼ਬੂਰੀ ਹੋਵੇਗੀ।ਨਿਤੀਸ਼ ਚਿਰਾਗ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦਾ ਵਿਰੋਧ ਕਰਨਗੇ ਪਰ ਚਿਰਾਗ ਨੂੰ ਮੰਤਰੀ ਨਾ ਬਣਾਉਣਾ ਭਾਜਪਾ ਨੂੰ ਮਹਿੰਗਾ ਪਵੇਗਾ। ਸ਼ਾਇਦ ਭਾਜਪਾ ਨੂੰ ਨਿਤੀਸ਼ ਨੂੰ ਸਮਝਾਉਣਾ ਚਾਹੀਦਾ ਹੈ ਕਿ ਜੇ ਭਾਜਪਾ ਉਨ੍ਹਾਂ ਨੂੰ ਮੁੱਖ ਮੰਤਰੀ ਮੰਨਦੀ ਹੈ ਭਾਵੇਂ ਉਹ ਘੱਟ ਸੀਟਾਂ ਪ੍ਰਾਪਤ ਕਰ ਰਹੇ ਹਨ, ਤਾਂ ਚਿਰਾਗ ਨੂੰ ਕੇਂਦਰ ਵਿਚ ਮੰਤਰੀ ਬਣਾਉਣ ਵਿਚ ਨਿਤੀਸ਼ ਨੂੰ ਕੋਈ ਉਜਰ ਨਹੀਂ ਹੋਣਾ ਚਾਹੀਦਾ।
 


Harnek Seechewal

Content Editor

Related News