''''ਮੰਮੀ-ਪਾਪਾ, ਤੁਸੀਂ ਦੋਵੇਂ ਹੀ ਮੇਰੀ ਦੁਨੀਆ ਹੋ...!'''', ਪਾਰਟੀ ''ਚੋਂ ਕੱਢੇ ਜਾਣ ਮਗਰੋਂ ਤੇਜ ਪ੍ਰਤਾਪ ਯਾਦਵ ਦੀ ਭਾਵੁਕ ਪੋਸਟ
Sunday, Jun 01, 2025 - 11:25 AM (IST)

ਨੈਸ਼ਨਲ ਡੈਸਕ- ਬੀਤੇ ਦਿਨੀਂ ਆਰ.ਜੇ.ਡੀ. ਮੁਖੀ ਲਾਲੂ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਇੱਕ ਵਿਵਾਦਪੂਰਨ ਫੇਸਬੁੱਕ ਪੋਸਟ ਤੋਂ ਬਾਅਦ ਆਪਣੀ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੇ ਪੁੱਤ ਤੇਜ ਪ੍ਰਤਾਪ ਨੇ ਆਪਣੇ ਮਾਪਿਆਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕੁਝ ਲਾਲਚੀ ਲੋਕਾਂ 'ਤੇ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ।
ਐਕਸ 'ਤੇ ਸਾਂਝੀ ਕੀਤੀ ਇਕ ਭਾਵੁਕ ਪੋਸਟ 'ਚ ਤੇਜ ਪ੍ਰਤਾਪ ਨੇ ਹਿੰਦੀ ਵਿੱਚ ਲਿਖਿਆ, "ਮੇਰੇ ਪਿਆਰੇ ਮੰਮੀ ਅਤੇ ਪਾਪਾ.... ਮੇਰੀ ਪੂਰੀ ਦੁਨੀਆ ਸਿਰਫ਼ ਤੁਸੀਂ ਦੋਵੇਂ ਹੀ ਹੋ। ਤੁਹਾਡੇ ਵੱਲੋਂ ਦਿੱਤਾ ਗਿਆ ਕੋਈ ਵੀ ਹੁਕਮ ਪਰਮਾਤਮਾ ਤੋਂ ਵੱਡਾ ਹੈ। ਜੇਕਰ ਤੁਸੀਂ ਹੋ, ਤਾਂ ਮੇਰੇ ਕੋਲ ਸਭ ਕੁਝ ਹੈ। ਮੈਨੂੰ ਸਿਰਫ਼ ਤੁਹਾਡੇ ਵਿਸ਼ਵਾਸ ਅਤੇ ਪਿਆਰ ਦੀ ਲੋੜ ਹੈ, ਇਸ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ।
ਉਨ੍ਹਾਂ ਅੱਗੇ ਲਿਖਿਆ, ''ਪਾਪਾ, ਜੇਕਰ ਤੁਸੀਂ ਨਾ ਹੁੰਦੇ ਤਾਂ ਇਹ ਪਾਰਟੀ ਹੁੰਦੀ ਅਤੇ ਨਾ ਹੀ ਜੈਚੰਦ ਵਰਗੇ ਲਾਲਚੀ ਲੋਕ, ਜੋ ਮੇਰੇ ਨਾਲ ਰਾਜਨੀਤੀ ਕਰਦੇ ਹਨ। ਮੰਮੀ-ਪਾਪਾ, ਤੁਸੀਂ ਦੋਵੇਂ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੋ।" ਉਸ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕਰਨ ਲਈ 'ਜੈਚੰਦ' ਨਾਮ ਲਿਆ ਜੋ ਉਸ ਦੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ।
ਇਹ ਵੀ ਪੜ੍ਹੋ- 'ਜੇ ਉਹ ਜੇਲ੍ਹ 'ਚ ਬੰਦ ਹੈ ਤਾਂ ਪਿਓ ਕਿਵੇਂ ਬਣ ਗਿਆ...?', ਓਵੈਸੀ ਦੇ ਸਵਾਲ ਨੇ ਪਾਕਿ ਦੀ ਕੀਤੀ ਬੋਲਤੀ ਬੰਦ
ਉਨ੍ਹਾਂ ਨੇ ਇੱਥੇ ਜੈਚੰਦ ਨੂੰ ਇਤਿਹਾਸਤ ਤੌਰ 'ਤੇ ਇਕ ਉਦਾਹਰਨ ਵਜੋਂ ਵਰਤਿਆ ਹੈ, ਜੋ ਕਿ 12ਵੀਂ ਸਦੀ ਦਾ ਰਾਜਾ ਸੀ ਜਿਸ ਨੂੰ 'ਪ੍ਰਿਥਵੀਰਾਜ ਰਾਸੋ' ਕਵਿਤਾ ਵਿੱਚ ਪ੍ਰਿਥਵੀਰਾਜ ਚੌਹਾਨ ਦੇ ਦੁਸ਼ਮਣਾਂ ਨਾਲ ਗੱਠਜੋੜ ਕਰਨ ਲਈ ਇੱਕ ਗੱਦਾਰ ਵਜੋਂ ਦਰਸਾਇਆ ਗਿਆ ਹੈ। ਉਦੋਂ ਤੋਂ ਇਹ ਨਾਂ ਵਿਸ਼ਵਾਸਘਾਤ ਨਾਲ ਜੁੜਿਆ ਹੋਇਆ ਹੈ।
ਹਾਲਾਂਕਿ ਤੇਜ ਪ੍ਰਤਾਪ ਨੇ ਸਿੱਧੇ ਤੌਰ 'ਤੇ ਆਪਣੇ ਕਿਸੇ ਵੀ ਭੈਣ-ਭਰਾ ਦਾ ਨਾਮ ਨਹੀਂ ਲਿਆ, ਜਿਸ ਵਿੱਚ ਤੇਜਸਵੀ ਯਾਦਵ ਵੀ ਸ਼ਾਮਲ ਹੈ, ਜੋ ਪਾਰਟੀ ਦਾ ਪ੍ਰਮੁੱਖ ਨੇਤਾ ਹੈ, ਪਰ 'ਜੈਚੰਦ' ਸ਼ਬਦ ਦੀ ਵਰਤੋਂ ਉਨ੍ਹਾਂ ਪਰਿਵਾਰਕ ਮੈਂਬਰਾਂ ਪ੍ਰਤੀ ਨਾਰਾਜ਼ਗੀ ਨੂੰ ਦਰਸਾ ਸਕਦੀ ਹੈ ਜਿਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਦੇ ਉਨ੍ਹਾਂ ਨੂੰ ਕੱਢਣ ਦੇ ਫੈਸਲੇ ਦਾ ਸਮਰਥਨ ਕੀਤਾ ਸੀ।
ਤੇਜ ਪ੍ਰਤਾਪ ਨੂੰ ਪਿਛਲੇ ਐਤਵਾਰ ਨੂੰ ਇੱਕ ਫੇਸਬੁੱਕ ਪੋਸਟ ਦੇ ਕਾਰਨ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਅਨੁਸ਼ਕਾ ਯਾਦਵ ਨਾਂ ਦੀ ਇਕ ਔਰਤ ਨਾਲ ਪਿਛਲੇ 12 ਸਾਲਾਂ ਤੋਂ ਰਿਲੇਸ਼ਨ ਵਿਚ ਹੋਣ ਦਾ ਖੁਲਾਸਾ ਕੀਤਾ ਸੀ। ਉਸ ਨੇ ਪੋਸਟ ਵਿੱਚ ਲਿਖਿਆ ਸੀ, "ਮੈਂ ਤੇਜ ਪ੍ਰਤਾਪ ਯਾਦਵ ਹਾਂ ਅਤੇ ਇਸ ਫੋਟੋ ਵਿੱਚ ਇਹ ਕੁੜੀ ਅਨੁਸ਼ਕਾ ਯਾਦਵ ਹੈ। ਅਸੀਂ ਇੱਕ ਦੂਜੇ ਨੂੰ 12 ਸਾਲਾਂ ਤੋਂ ਜਾਣਦੇ ਹਾਂ ਅਤੇ ਇਕ ਦੂਜੇ ਨੂੰ ਪਿਆਰ ਕਰਦੇ ਹਾਂ। ਮੈਂ ਇਹ ਲੰਬੇ ਸਮੇਂ ਤੋਂ ਸਾਂਝਾ ਕਰਨਾ ਚਾਹੁੰਦਾ ਸੀ, ਪਰ ਹੁਣ ਤੱਕ ਸਹੀ ਸ਼ਬਦ ਨਹੀਂ ਲੱਭ ਸਕਿਆ।''
ਇਹ ਵੀ ਪੜ੍ਹੋ- 'ਨਹੀਂ ਹੋਈ ਕੋਈ ਡੀਲ...' ! ਰੂਸ ਨੇ ਪਾਕਿਸਤਾਨ ਦੇ ਇਕ ਹੋਰ ਝੂਠ ਨੂੰ ਕੀਤਾ 'ਬੇਨਕਾਬ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e