Bigg Boss ''ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ ਇਮੋਸ਼ਨਲ ਪੋਸਟ
Thursday, Oct 01, 2026 - 12:56 PM (IST)
ਮੁੰਬਈ (ਏਜੰਸੀ)- ਰਿਐਲਿਟੀ ਸ਼ੋਅ 'ਬਿੱਗ ਬੌਸ 20' ਦੇ ਘਰ ਵਿੱਚ 3 ਹਫ਼ਤੇ ਬਿਤਾਉਣ ਤੋਂ ਬਾਅਦ ਬਾਹਰ ਹੋਈ ਅਦਾਕਾਰਾ ਈਸ਼ਾ ਰਿਖੀ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਮੁਸ਼ਕਲ ਅਤੇ ਚੁਣੌਤੀਪੂਰਨ ਅਨੁਭਵ ਦੌਰਾਨ ਆਪਣੇ ਨਾਲ ਖੜ੍ਹੇ ਰਹਿਣ ਲਈ ਪ੍ਰਸ਼ੰਸਕਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ, ਈਸ਼ਾ ਨੇ ਦਿਲੋਂ ਸ਼ੁਕਰਗੁਜ਼ਾਰੀ ਭਰਿਆ ਸੁਨੇਹਾ ਲਿਖਿਆ। ਇਸ ਸੁਨੇਹੇ ਨੂੰ ਸ਼ੇਅਰ ਕਰਦੇ ਹੋਏ ਈਸ਼ਾ ਨੇ ਘਰ ਦੇ ਅੰਦਰ ਬਿਤਾਏ ਸਮੇਂ ਬਾਰੇ ਗੱਲ ਕੀਤੀ ਅਤੇ ਮੰਨਿਆ ਕਿ ਇਸ ਸਫ਼ਰ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਅਜਿਹੇ ਪਲ ਵੀ ਸਨ ਜਦੋਂ ਉਸਨੂੰ ਆਪਣੀ ਗੱਲ ਕਹਿਣ ਵਿੱਚ ਮੁਸ਼ਕਲ ਆਈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ ! Ex-BF ਨੂੰ ਦਿੱਤੀ ਕਲੀਨ ਚਿੱਟ

ਉਸਨੇ ਲਿਖਿਆ, "ਬਿੱਗ ਬੌਸ ਦੇ ਘਰ ਵਿੱਚ 3 ਹਫ਼ਤੇ - ਜਿਸ ਵਿੱਚ ਬਹੁਤ ਸਾਰੀਆਂ ਭਾਵਨਾਵਾਂ, ਤਜ਼ਰਬੇ, ਚੁਣੌਤੀਆਂ, ਹਾਸੇ, ਹੰਝੂ ਅਤੇ ਅਜਿਹੀਆਂ ਯਾਦਾਂ ਸਨ, ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣੇ ਨਾਲ ਰੱਖਾਂਗੀ। ਬਾਹਰ ਆਉਣ 'ਤੇ ਮੈਨੂੰ ਅਹਿਸਾਸ ਹੋਇਆ ਹੈ ਕਿ ਤੁਹਾਡਾ ਪਿਆਰ ਅਤੇ ਸਮਰਥਨ ਮੇਰੇ ਲਈ ਕਿੰਨਾ ਮਾਇਨੇ ਰੱਖਦਾ ਹੈ। ਹਰ ਉਸ ਵਿਅਕਤੀ ਦਾ ਧੰਨਵਾਦ ਜੋ ਮੇਰੇ ਨਾਲ ਖੜ੍ਹਾ ਰਿਹਾ, ਮੇਰੇ 'ਤੇ ਭਰੋਸਾ ਕੀਤਾ, ਮੇਰਾ ਹੌਸਲਾ ਵਧਾਇਆ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਵੀ ਜਿਨ੍ਹਾਂ ਨੇ ਮੇਰਾ ਸਮਰਥਨ ਨਹੀਂ ਕੀਤਾ। ਮੈਂ ਹਰ ਰਾਏ, ਹਰ ਸੁਨੇਹੇ ਅਤੇ ਹਰ ਉਸ ਵਿਅਕਤੀ ਦੀ ਸ਼ੁਕਰਗੁਜ਼ਾਰ ਹਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਫ਼ਰ ਦਾ ਹਿੱਸਾ ਸੀ।"
ਉਸ ਨੇ ਅੱਗੇ ਲਿਖਿਆ, "ਪਿਛਲੇ ਕੁਝ ਹਫ਼ਤੇ ਮੇਰੇ ਲਈ ਆਸਾਨ ਨਹੀਂ ਸਨ। ਮੈਂ ਇਮੋਸ਼ਨਲੀ ਟੁੱਟ ਗਈ ਸੀ, ਅਜਿਹੇ ਪਲ ਵੀ ਆਏ ਜਦੋਂ ਮੈਨੂੰ ਆਪਣੀ ਗੱਲ ਕਹਿਣ ਵਿੱਚ ਮੁਸ਼ਕਲ ਆਈ ਅਤੇ ਅਜਿਹੇ ਪਲ ਵੀ ਜਦੋਂ ਸ਼ਾਇਦ ਮੈਂ ਉਸ ਤਰ੍ਹਾਂ ਦਿਖ ਨਹੀਂ ਸਕੀ, ਜਿਵੇਂ ਮੈਂ ਦਿਖਣਾ ਚਾਹੁੰਦੀ ਸੀ। ਮੈਂ ਜਾਣਦੀ ਹਾਂ ਕਿ ਸ਼ਾਇਦ ਮੈਂ ਤੁਹਾਡੇ ਵਿੱਚੋਂ ਕੁਝ ਨੂੰ ਨਿਰਾਸ਼ ਕੀਤਾ ਹੋਵੇਗਾ, ਅਤੇ ਜੇਕਰ ਅਜਿਹਾ ਹੋਇਆ ਹੈ, ਤਾਂ ਮੈਂ ਦਿਲੋਂ ਮੁਆਫੀ ਮੰਗਦੀ ਹਾਂ। ਮੈਂ ਅਜੇ ਵੀ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ, ਖੁਦ ਨੂੰ ਬਿਹਤਰ ਢੰਗ ਨਾਲ ਜਾਣ ਰਹੀ ਹਾਂ ਅਤੇ ਇਸ ਪੂਰੇ ਤਜ਼ਰਬੇ ਨੂੰ ਇੱਕ ਸਿੱਖਿਆ ਵਜੋਂ ਲੈ ਰਹੀ ਹਾਂ। ਮੇਰੇ ਨਾਲ ਖੜ੍ਹੇ ਰਹਿਣ, ਮੈਨੂੰ ਸਮਝਣ ਅਤੇ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਮੈਂ ਸੱਚਮੁੱਚ ਬਹੁਤ ਸ਼ੁਕਰਗੁਜ਼ਾਰ ਹਾਂ।
ਇਹ ਵੀ ਪੜ੍ਹੋ: 'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ ਵੱਡਾ ਰਾਜ਼
ਈਸ਼ਾ ਦੀ ਇਹ ਭਾਵੁਕ ਪੋਸਟ ਬਿੱਗ ਬੌਸ 20 ਤੋਂ ਬਾਹਰ ਹੋਣ ਤੋਂ ਬਾਅਦ ਆਈ ਹੈ। ਸ਼ੋਅ ਵਿੱਚ ਉਸਦੇ ਰਹਿਣ ਦੌਰਾਨ ਕਾਫੀ ਚਰਚਾ ਹੋਈ, ਖਾਸ ਕਰਕੇ ਇਸ ਲਈ ਕਿਉਂਕਿ ਉਹ ਰੈਪਰ ਬਾਦਸ਼ਾਹ ਤੋਂ ਵੱਖ ਹੋਣ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਹੀ ਘਰ ਵਿੱਚ ਦਾਖਲ ਹੋਈ ਸੀ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'
ਦੱਸ ਦੇਈਏ ਕਿ ਬਾਦਸ਼ਾਹ ਅਤੇ ਈਸ਼ਾ ਨੇ ਅਗਸਤ ਵਿੱਚ ਐਲਾਨ ਕੀਤਾ ਸੀ ਕਿ ਉਹ ਆਪਸੀ ਸਹਿਮਤੀ ਨਾਲ ਵਿਆਹ ਤੋਂ 5 ਮਹੀਨਿਆਂ ਬਾਅਦ ਹੀ ਵੱਖ ਹੋ ਰਹੇ ਰਹੇ ਹਨ।
ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ ਇੱਕ ਦਿਨ ਪਹਿਲਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
