ਮੌਤ ਦੇ ਝੂਠੇ ਵੀਡੀਓ ''ਤੇ ਬੋਲੀ ਤੇਜ਼ ਬਹਾਦਰ ਦੀ ਪਤਨੀ, ਕਿਹਾ- ਮੇਰੀ ਰੋਜ਼ ਹੁੰਦੀ ਹੈ ਉਨ੍ਹਾਂ ਨਾਲ ਗੱਲ (ਤਸਵੀਰਾਂ)

03/24/2017 11:34:08 AM

ਰੇਵਾੜੀ— ਕੁਝ ਮਹੀਨੇ ਪਹਿਲਾਂ ਸਰਹੱਦ ''ਤੇ ਤਾਇਨਾਤ ਬੀ.ਐੱਸ.ਐੱਫ. ਜਵਾਨ ਤੇਜ਼ ਬਹਾਦਰ ਯਾਦਵ ਨੇ ਖਾਣੇ ਦੀ ਗੁਣਵੱਤਾ ''ਤੇ ਸਵਾਲ ਚੁੱਕਿਆ ਅਤੇ ਵੀਡੀਓ ਸਾਂਝਾ ਕਰ ਕੇ ਕਿਹਾ ਕਿ ਬੀ.ਐੱਸ.ਐੱਫ. ''ਚ ਜਵਾਨਾਂ ਨੂੰ ਚੰਗਾ ਖਾਣਾ ਨਹੀਂ ਦਿੱਤਾ ਜਾਂਦਾ। ਬੀ.ਐੱਸ.ਐੱਫ. ਨੇ ਜਾਂਚ ਬਿਠਾਈ ਅਤੇ ਦੋਸ਼ਾਂ ਨੂੰ ਨਕਾਰ ਦਿੱਤਾ ਪਰ ਹੁਣ ਸੋਸ਼ਲ ਮੀਡੀਆ ''ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਕਾਇਤ ਕਰਨ ਵਾਲੇ ਜਵਾਬ ਤੇਜ਼ ਬਹਾਦਰ ਦੀ ਮੌਤ ਹੋ ਚੁਕੀ ਹੈ। ਜਿਸ ''ਤੇ ਉਨ੍ਹਾਂ ਦੀ ਪਤਨੀ ਸ਼ਰਮਿਲਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਮੌਤ ਦੀ ਖਬਰ ਝੂਠੀ ਹੈ। ਮੇਰੀ ਉਨ੍ਹਾਂ ਨਾਲ ਰੋਜ਼ ਗੱਲ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਲਗਾਤਾਰ ਤੰਗ ਕਰ ਰਹੇ ਹਨ। ਸ਼ਰਮਿਲਾ ਨੇ ਕਿਹਾ ਕਿ ਵੀਡੀਓ ਫੈਲਾਉਣ ਦੇ ਪਿੱਛੇ ਪਾਕਿਸਤਾਨ ਨਹੀਂ ਬੀ.ਐੱਸ.ਐੱਫ. ਦਾ ਹੱਥ ਹੈ। ਅਧਿਕਾਰੀ ਮੇਰੇ ਪਤੀ ਦੇ ਖਿਲਾਫ ਸਾਜਿਸ਼ ਕਰ ਰਹੇ ਹਨ। ਜੋ ਵੀ ਅਧਿਕਾਰੀ ਇਸ ਸਾਜਿਸ਼ ''ਚ ਸ਼ਾਮਲ ਹੈ, ਉਹ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗੀ।


Disha

News Editor

Related News