ਵਿਆਹ ਲਈ ਨਹੀਂ ਮੰਨੇ ਮਾਪੇ ਤਾਂ ਪ੍ਰੇਮੀ ਜੋੜੇ ਨੇ ਚੁੱਕਿਆ ਖ਼ੌਫਨਾਕ ਕਦਮ

08/18/2020 1:00:34 PM

ਹਰਦੋਈ— ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਪ੍ਰੇਮੀ-ਪ੍ਰੇਮਿਕਾ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਦੋਹਾਂ ਦੀਆਂ ਲਾਸ਼ਾਂ ਅੱਜ ਸਵੇਰੇ ਪਿੰਡ ਤੋਂ ਕੁਝ ਦੂਰ ਇਕ ਬਾਗ ’ਚ ਦਰੱਖਤ ਨਾਲ ਲਟਕਦੀਆਂ ਮਿਲੀਆਂ। ਦੋਵੇਂ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਕ ਹੀ ਬਿਰਾਦਰੀ ਨਾਲ ਸੰਬੰਧ ਰੱਖਦੇ ਸਨ। ਉਹ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਦੋਹਾਂ ਦੇ ਪਰਿਵਾਰ ਵਾਲੇ ਇਸ ਗੱਲ ਤੋਂ ਰਾਜੀ ਨਹੀਂ ਸਨ। ਦੋਹਾਂ ਨੇ ਦਰੱਖਤ ਨਾਲ ਇਕ ਹੀ ਚੁੰਨੀ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਪੁਲਸ ਮੁਤਾਬਕ ਪ੍ਰੇਮੀ-ਪ੍ਰੇਮਿਕਾ ਦੇ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਇਹ ਮਾਮਲਾ ਹਰਦੋਈ ਜ਼ਿਲੇ ਦੇ ਥਾਣਾ ਮਾਧੋਗੰਜ ਇਲਾਕੇ ਦੇ ਗੌਰਾ ਪਿੰਡ ਦਾ ਹੈ। ਪੁਲਸ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲੇ ਮੁੰਡਾ-ਕੁੜੀ ਅਜੇ ਛੋਟੀ ਉਮਰ ਦੇ ਸਨ। 18 ਸਾਲ ਦੇ ਮੁੰਡੇ ਕਰਨ ਅਤੇ 17 ਸਾਲ ਦੀ ਕੁੜੀ ਖੁਸ਼ਬੂ ਇਕ ਹੀ ਬਿਰਾਦਰੀ ਨਾਲ ਸੰਬੰਧ ਰੱਖਦੇ ਸਨ। ਇਕ ਹੀ ਬਿਰਾਦਰੀ ਅਤੇ ਇਕ ਹੀ ਪਿੰਡ ਦੇ ਹੋਣ ਕਾਰਨ ਸਮਾਜਿਕ ਬੰਦਿਸ਼ਾਂ ਕਾਰਨ ਦੋਹਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਰਜਾਮੰਦ ਨਹੀਂ ਸਨ।


Tanu

Content Editor

Related News