ਸਭ ਤੋਂ ਤੇਜ਼ ਛੱਪੜ ਪਾਰ ਕਰਨ 'ਤੇ ਲਾਈ 10 ਰੁਪਏ ਦੀ ਸ਼ਰਤ, ਡੁੱਬਣ ਕਾਰਨ ਹੋਈ ਮੌਤ

Sunday, Sep 15, 2024 - 08:50 PM (IST)

ਸਭ ਤੋਂ ਤੇਜ਼ ਛੱਪੜ ਪਾਰ ਕਰਨ 'ਤੇ ਲਾਈ 10 ਰੁਪਏ ਦੀ ਸ਼ਰਤ, ਡੁੱਬਣ ਕਾਰਨ ਹੋਈ ਮੌਤ

ਰਾਏਸੇਨ : ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ 'ਚ ਇਕ 19 ਸਾਲਾ ਨੌਜਵਾਨ ਲਈ ਛੱਪੜ ਪਾਰ ਕਰਨ ਦੀ ਸ਼ਰਤ ਲਾਉਣਾ ਭਾਰੀ ਪੈ ਗਿਆ। ਨੌਜਵਾਨ ਨੇ ਐਤਵਾਰ ਨੂੰ ਕਥਿਤ ਤੌਰ 'ਤੇ 10 ਰੁਪਏ ਦੀ ਸ਼ਰਤ ਲਾਈ ਕਿ ਉਹ ਤੈਰ ਕੇ ਛੱਪੜ ਪਾਰ ਕਰ ਲਵੇਗਾ। ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਡੁੱਬ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 130 ਕਿਲੋਮੀਟਰ ਦੂਰ ਦੇਵਰੀ ਥਾਣਾ ਖੇਤਰ ਦੇ ਗੋਰਖਪੁਰ ਪਿੰਡ 'ਚ ਸਵੇਰੇ 11 ਵਜੇ ਵਾਪਰੀ। 

ਵਧੀਕ ਪੁਲਸ ਸੁਪਰਡੈਂਟ ਕਮਲੇਸ਼ ਖਰਪੁਸੇ ਨੇ ਕਿਹਾ ਕਿ ਮ੍ਰਿਤਕ ਹਰੀਸ਼ ਅਹੀਰਵਰ ਤਿੰਨ ਦੋਸਤਾਂ ਦੇ ਸਮੂਹ ਵਿਚ ਸ਼ਾਮਲ ਸੀ। ਤਿੰਨਾਂ ਨੇ ਇਹ ਜਾਣਨ ਲਈ 10-10 ਰੁਪਏ ਦੀ ਸ਼ਰਤ ਲਗਾਈ ਸੀ ਕਿ ਕੌਣ ਸਭ ਤੋਂ ਤੇਜ਼ ਤੈਰ ਸਕਦਾ ਹੈ। ਹਾਲਾਂਕਿ, ਅਹੀਰਵਰ ਅੱਧ ਵਿਚਕਾਰ ਹੀ ਡੁੱਬ ਗਿਆ। ਉਸ ਦੀ ਲਾਸ਼ ਦੁਪਹਿਰ 3 ਵਜੇ ਬਰਾਮਦ ਕੀਤੀ ਗਈ।


author

Baljit Singh

Content Editor

Related News