ਰਾਹੁਲ ਗਾਂਧੀ ਦੇ ਜਹਾਜ਼ 'ਚ ਤਕਨੀਕੀ ਖ਼ਰਾਬੀ, ਉਡਾਣ ਭਰਦੇ ਵਾਪਸ ਏਅਰਪੋਰਟ 'ਤੇ ਪਰਤਿਆ

Tuesday, Nov 12, 2024 - 06:45 PM (IST)

ਰਾਹੁਲ ਗਾਂਧੀ ਦੇ ਜਹਾਜ਼ 'ਚ ਤਕਨੀਕੀ ਖ਼ਰਾਬੀ, ਉਡਾਣ ਭਰਦੇ ਵਾਪਸ ਏਅਰਪੋਰਟ 'ਤੇ ਪਰਤਿਆ

ਬੁਲਢਾਣਾ : ਕਾਂਗਰਸ ਆਗੂ ਰਾਹੁਲ ਗਾਂਧੀ ਦੇ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਕਾਰਨ ਮੰਗਲਵਾਰ ਨੂੰ ਬੁਲਢਾਣਾ ਜ਼ਿਲ੍ਹੇ ਦੇ ਚਿਖਲੀ ਵਿੱਚ ਹੋਣ ਵਾਲੀ ਉਹਨਾਂ ਦੀ ਚੋਣ ਰੈਲੀ ਰੱਦ ਕਰ ਦਿੱਤੀ ਗਈ। ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰ ਰਾਹੁਲ ਬੋਂਦਰੇ ਦੇ ਸਮਰਥਨ ਵਿੱਚ ਦੁਪਹਿਰ 12.30 ਵਜੇ ਚਿਖਲੀ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਾ ਸੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਵੀਡੀਓ ਜਾਰੀ ਕਰਕੇ ਰੈਲੀ ਨੂੰ ਰੱਦ ਕਰਨ ਦੇ ਕਾਰਨ ਦੀ ਜਾਣਕਾਰੀ ਦਿੱਤੀ।

ABCD ਨਾ ਲਿੱਖਣ 'ਤੇ ਮਾਸੂਮ ਬੱਚੇ ਨੂੰ ਮਿਲੀ ਸਜ਼ਾ, ਅਧਿਆਪਕ ਨੇ ਟੱਪੀਆਂ ਹੱਦਾਂ

ਉਹਨਾਂ ਕਿਹਾ, ''ਮੈਂ ਅੱਜ ਚੀਖਲੀ ਆਉਣਾ ਸੀ ਪਰ ਮੇਰੇ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਕਾਰਨ ਮੈਂ ਇੱਥੇ ਨਹੀਂ ਆ ਸਕਿਆ। ਇਸ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ। ਮੈਂ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਾ ਸੀ ਅਤੇ ਸੋਇਆਬੀਨ ਉਤਪਾਦਕ ਕਿਸਾਨਾਂ ਨਾਲ ਗੱਲਬਾਤ ਕਰਨੀ ਸੀ। ਸੋਇਆਬੀਨ ਅਤੇ ਕਪਾਹ ਦੇ ਕਿਸਾਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।'' ਰਾਹੁਲ ਗਾਂਧੀ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਭਾਜਪਾ ਸਰਕਾਰ ਸੋਇਆਬੀਨ ਅਤੇ ਕਪਾਹ ਦੇ ਕਿਸਾਨਾਂ ਨੂੰ ਉਚਿਤ ਭਾਅ ਨਹੀਂ ਦਿੰਦੀ। ਜਿਵੇਂ ਹੀ ਵਿਰੋਧੀ ਗਠਜੋੜ 'ਇੰਡੀਆ' ਸੱਤਾ 'ਚ ਆਵੇਗਾ, ਤਾਂ ਅਸੀਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ।'' 

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਪਾਰਟੀ ਸੂਤਰਾਂ ਨੇ ਦੱਸਿਆ ਕਿ ਜਹਾਜ਼ 'ਚ ਤਕਨੀਕੀ ਖ਼ਰਾਬੀ ਕਾਰਨ ਗਾਂਧੀ ਦਾ ਜਹਾਜ਼ ਟੇਕ ਆਫ ਨਹੀਂ ਕਰ ਸਕਿਆ। ਕਾਂਗਰਸੀ ਆਗੂ ਵੱਲੋਂ ਅੱਜ ਗੋਂਡੀਆ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ, ਜਦਕਿ ਤਿੰਨ ਦਿਨ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।

ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News