Delhi Airport Accident: ਛੱਤ ਡਿੱਗਣ ਦੀ ਘਟਨਾ ਦੀ ਜਾਂਚ ਲਈ ਬਣਾਈ ਗਈ ਤਕਨੀਕੀ ਕਮੇਟੀ

Friday, Jun 28, 2024 - 08:20 PM (IST)

Delhi Airport Accident: ਛੱਤ ਡਿੱਗਣ ਦੀ ਘਟਨਾ ਦੀ ਜਾਂਚ ਲਈ ਬਣਾਈ ਗਈ ਤਕਨੀਕੀ ਕਮੇਟੀ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ DIAL ਨੇ ਸ਼ੁੱਕਰਵਾਰ ਨੂੰ ਹਵਾਈ ਅੱਡੇ ਦੇ ਟਰਮੀਨਲ-1 'ਤੇ ਛੱਤ ਦੇ ਇਕ ਹਿੱਸੇ ਦੇ ਡਿੱਗਣ ਦੀ ਘਟਨਾ ਦੀ ਜਾਂਚ ਲਈ ਇਕ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ। DIAL ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਘਟਨਾ ਦਾ ਕਾਰਨ ਸ਼ਾਇਦ ਭਾਰੀ ਬਾਰਿਸ਼ ਸੀ। ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਵਾਪਰੇ ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕੁਝ ਲੋਕ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ - Indigo Flight ਦੀ ਟਾਇਲਟ 'ਚ ਸਿਗਰਟ ਪੀਂਦਾ ਫੜਿਆ ਵਿਅਕਤੀ, ਖ਼ਤਰੇ 'ਚ ਪਈ 176 ਯਾਤਰੀਆਂ ਦੀ ਜਾਨ

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਨੇ ਕਿਹਾ ਕਿ ਸ਼ਹਿਰ ਵਿੱਚ ਰਾਤ ਭਰ ਪਏ ਤੇਜ਼ ਮੀਂਹ ਅਤੇ ਹਵਾਵਾਂ ਕਾਰਨ  ਟਰਮੀਨਲ 1 (T1) ਦੇ ਪੁਰਾਣੇ ਡਿਪਾਰਚਰ ਹਾਲ ਦੀ ਛੱਤ ਦਾ ਇੱਕ ਹਿੱਸਾ ਢਹਿ ਗਿਆ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ''ਹਾਲਾਂਕਿ ਇਸ ਘਟਨਾ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਮੁੱਖ ਕਾਰਨ ਪਿਛਲੇ ਕੁਝ ਘੰਟਿਆਂ ਤੋਂ ਜਾਰੀ ਭਾਰੀ ਮੀਂਹ ਲੱਗ ਰਹੇ ਹਨ।'' ਡੀਆਈਏਐੱਲ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਇੱਕ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ, ਜੋ ਜਲਦੀ ਤੋਂ ਜਲਦੀ ਜਾਂਚ ਰਿਪੋਰਟ ਸੌਂਪੇਗੀ।

ਇਹ ਵੀ ਪੜ੍ਹੋ - ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ

ਘਟਨਾ ਤੋਂ ਬਾਅਦ ਟੀ-1 'ਤੇ ਫਲਾਈਟ ਆਪਰੇਸ਼ਨ ਠੱਪ ਹੋ ਗਿਆ ਹੈ। DIAL ਨੇ ਕਿਹਾ ਕਿ ਉਹ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA), ਬਿਊਰੋ ਆਫ਼ ਸਿਵਲ ਐਵੀਏਸ਼ਨ (BCAS), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਦਿੱਲੀ ਪੁਲਸ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਸਮੇਤ ਸਾਰੇ ਸਬੰਧਤਾਂ ਨਾਲ ਸੰਪਰਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਟਰਮੀਨਲ 1 ਦੀ ਵਰਤੋਂ ਇੰਡੀਗੋ ਅਤੇ ਸਪਾਈਸਜੈੱਟ ਦੀਆਂ ਘਰੇਲੂ ਉਡਾਣਾਂ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News