ਅਧਿਆਪਕਾਂ ਦੇ ਜੀਨਸ ਟੀ-ਸ਼ਰਟ ਪਾਉਣ 'ਤੇ ਕੱਟੀ ਜਾਵੇਗੀ ਤਨਖ਼ਾਹ, ਦਾੜ੍ਹੀ ਰੱਖਣ 'ਤੇ ਵੀ ਲੱਗੀ ਪਾਬੰਦੀ
Saturday, Jul 29, 2023 - 06:31 PM (IST)

ਬੈਗੂਸਰਾਏ- ਬਿਹਾਰ ਦੇ ਸਕੂਲਾਂ 'ਚ ਅਧਿਆਪਕ ਭੜਕਾਊ ਕੱਪੜੇ ਪਾ ਕੇ ਸਕੂਲ ਨਹੀਂ ਆ ਸਕਣਗੇ। ਜੀਨਸ ਟੀ-ਸ਼ਰਟ ਅਤੇ ਦਾੜ੍ਹੀ ਰੱਖਣ ਦੇ ਸ਼ੌਕੀਨ ਅਧਿਆਪਕ ਵੀ ਸਾਵਧਾਨ ਹੋ ਜਾਣ। ਜੇਕਰ ਆਦੇਸ਼ ਨਹੀਂ ਮੰਨਿਆ ਗਿਆ ਤਾਂ ਕਾਰਵਾਈ ਤੈਅ ਹੈ। ਸਿੱਖਿਆ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਕੇ.ਕੇ. ਪਾਠਕ ਦੇ ਆਦੇਸ਼ ਤੋਂ ਬਾਅਦ ਬੈਗੂਸਰਾਏ ਦੇ ਜ਼ਿਲ੍ਹਾ ਸਿੱਖਿਆ ਅਹੁਦਾ ਅਧਿਕਾਰੀ ਨੇ ਸਾਰੇ ਪ੍ਰਧਾਨ ਅਧਿਆਪਕਾਂ/ਅਧਿਆਪਕਾਂ ਲਈ 14 ਪੁਆਇੰਟ ਦੀ ਗਾਈਡਲਾਈਨ ਜਾਰੀ ਕੀਤੀ ਹੈ। ਇਸ 'ਚ ਸਾਫ਼-ਸਫ਼ਾਈ ਤੋਂ ਲੈ ਕੇ ਡਰੈੱਸ ਕੋਡ ਤੱਕ ਦਾ ਜ਼ਿਕਰ ਹੈ।
ਗਾਈਡਲਾਈਨ ਅਨੁਸਾਰ ਸਕੂਲ ਦੇ ਟਾਇਲਟ ਦੀ ਨਿਯਮਿਤ ਸਾਫ਼-ਸਫ਼ਾਈ ਹੋਵੇਗੀ। ਸਕੂਲ ਦੇ ਨੁਕਸਾਨੇ ਟਾਇਲਟ ਦੀ ਮੁਰੰਮਤ ਕਰਵਾਈ ਜਾਵੇ। ਖੇਡ ਦੇ ਮੈਦਾਨ ਦੀ ਨਿਯਮਿਤ ਸਾਫ਼-ਸਫ਼ਾਈ ਕਰਵਾਉਣਾ। ਖੇਡ ਸਮੱਗਰੀ ਦਾ ਨਿਯਮਿਤ ਰੂਪ ਨਾਲ ਖੇਡ ਦੀ ਗਤੀਵਿਧੀ 'ਚ ਉਪਯੋਗ ਕਰਨਾ। ਪ੍ਰਯੋਗਸ਼ਾਲਾ ਅਤੇ ਪ੍ਰਯੋਗਸ਼ਾਲਾ ਉਪਕਰਨ ਦੀ ਨਿਯਮਿਤ ਸਾਫ਼-ਸਫ਼ਾਈ ਕਰਵਾਉਣਾ। ਵਿਗਿਆਨ ਚਾਰਟ ਪੇਪਰ ਭੂਗੋਲਿਕ ਨਕਸ਼ੇ ਆਦਿ ਨੂੰ ਨਿਯਮਿਤ ਰੂਪ ਨਾਲ ਸਹੀ ਸਥਾਨ 'ਤੇ ਲਗਾਉਣਾ। ਪੀਣ ਵਾਲੇ ਪਾਣੀ ਦੀ ਸਹੀ ਵਿਵਸਥਾ ਕਰਨਾ। ਅਧਿਆਪਕ ਜੀਨਸ ਅਤੇ ਟੀ-ਸ਼ਰਟ ਪਹਿਨ ਕੇ ਸਕੂਲ ਨਹੀਂ ਆਉਣਗੇ ਅਤੇ ਦਾੜ੍ਹੀ ਵਧਾ ਕੇ ਨਹੀਂ ਰੱਖਣਗੇ। ਕਲਾਸ ਵਿਚ ਜਾਣ ਤੋਂ ਪਹਿਲਾਂ ਟੀਚਰਾਂ ਨੂੰ ਫੋਨ ਪ੍ਰਿੰਸੀਪਲ ਦੇ ਦਫ਼ਤਰ 'ਚ ਰੱਖਣਾ ਪਵੇਗਾ। ਨਿਰੀਖਣ ਦੇ ਕ੍ਰਮ 'ਚ ਪਾਏ ਜਾਣ 'ਤੇ ਇਕ ਦਿਨ ਦੀ ਤਨਖਾਹ ਕੱਟੀ ਜਾਵੇਗੀ। ਸਕੂਲ 'ਚ ਟੀਚਰਾਂ ਵਲੋਂ ਭੜਕਾਊ/ਜ਼ਿਆਦਾ ਚਮਕੀਲੇ ਕੱਪੜਿਆਂ ਦਾ ਪ੍ਰਯੋਗ ਨਹੀਂ ਕੀਤਾ ਜਾਵੇਗਾ ਅਤੇ ਸਾਦੇ ਕੱਪੜਿਆਂ 'ਚ ਹੀ ਸਕੂਲ ਆਉਣਾ ਯਕੀਨੀ ਕਰਨਗੇ। ਬਿਹਾਰ ਸਿੱਖਿਆ ਵਿਭਾਗ ਦੀ ਮੀਟਿੰਗ 'ਚ ਐਡੀਸ਼ਨਲ ਮੁੱਖ ਸਕੱਤਰ ਦੇ ਨਿਰਦੇਸ਼ ਤੋਂ ਬਾਅਦ ਬੈਗੂਸਰਾਏ ਦੇ ਡੀ.ਈ.ਓ. (ਜ਼ਿਲ੍ਹਾ ਸਿੱਖਿਆ ਅਹੁਦਾ ਅਧਿਕਾਰੀ) ਨੇ ਪੱਤਰ ਜਾਰੀ ਕਰ ਕੇ ਆਦੇਸ਼ ਦਿੱਤਾ ਹੈ। ਇਸ ਨੂੰ ਸਾਰੇ ਬਲਾਕਾਂ ਦੇ ਬੀ.ਈ.ਓ. ਨੂੰ ਪਾਲਣਾ ਕਰਵਾਉਣ ਦੀ ਵੀ ਗੱਲ ਕਹੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8