ਨਾਬਾਲਗ ਵਿਦਿਆਰਥਣ ਨਾਲ ‘ਵਿਆਹ’ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ

Saturday, Nov 25, 2023 - 03:42 PM (IST)

ਨਾਬਾਲਗ ਵਿਦਿਆਰਥਣ ਨਾਲ ‘ਵਿਆਹ’ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ

ਤਾਡੇਰੂ (ਭਾਸ਼ਾ)- ਆਂਧਰਾ ਪ੍ਰਦੇਸ਼ ’ਚ ਸ਼ੁੱਕਰਵਾਰ ਇਕ 46 ਸਾਲਾ ਸਕੂਲ ਅਧਿਆਪਕ ਨੂੰ 15 ਸਾਲ ਦੀ ਨਾਬਾਲਗ ਵਿਦਿਆਰਥਣ ਨਾਲ ਕਥਿਤ ਤੌਰ ’ਤੇ ‘ਵਿਆਹ’ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਧਿਆਪਕ ਪਹਿਲਾਂ ਹੀ 2 ਕੁੜੀਆਂ ਦਾ ਪਿਤਾ ਹੈ। ਪੁਲਸ ਨੇ ਗੋਦਾਵਰੀ ਜ਼ਿਲ੍ਹੇ ਦੇ ਭੀਮਾਵਰਮ ਨੇੜੇ ਯਾਂਦਗਾਨੀ ਜ਼ਿਲ੍ਹਾ ਪ੍ਰੀਸ਼ਦ ਹਾਈ ਸਕੂਲ ਦੇ ਹਿੰਦੀ ਦੇ ਅਧਿਆਪਕ ਕੇ. ਸੋਮਰਾਜੂ ਨੂੰ ਕੁੜੀ ਦੇ ਗਲੇ ’ਚ ਮੰਗਲਸੂਤਰ ਬੰਨ੍ਹ ਕੇ ਉਸ ਨਾਲ ‘ਵਿਆਹ’ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਜਨਮ ਦਿਨ 'ਤੇ ਪਤੀ ਨੇ ਪੂਰੀ ਨਹੀਂ ਕੀਤੀ ਇਹ ਇੱਛਾ, ਪਤਨੀ ਨੇ ਮੂੰਹ 'ਤੇ ਮਾਰਿਆ ਮੁੱਕਾ, ਮੌਤ

ਉਸ ਨੇ 4 ਮਹੀਨੇ ਤੱਕ ਨਾਬਾਲਿਗਾ ਨਾਲ ਪ੍ਰੇਮ ਸਬੰਧ ਰੱਖੇ ਅਤੇ ਉਸ ਨੂੰ ਆਪਣਾ ਸਮਾਰਟਫੋਨ ਵੀ ਦਿੱਤਾ। ਕੁਝ ਦਿਨ ਪਹਿਲਾਂ ਉਹ ਉਸ ਨੂੰ ਉਸ ਦੇ ਘਰੋਂ ਆਪਣੇ ਘਰ ਲੈ ਆਇਆ ਅਤੇ ਉਸ ਨਾਲ ਵਿਆਹ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਸੋਮਰਾਜੂ ਨੇ ਉਸ ਨੂੰ ਕੁਝ ਦਿਨ ਜ਼ਬਰੀ ਆਪਣੇ ਕੋਲ ਰੱਖਿਆ ਅਤੇ ਉਸ ਨਾਲ ਪਤੀ-ਪਤਨੀ ਵਰਗੇ ਸਬੰਧ ਵੀ ਬਣਾਏ। ਕੁੜੀ ਅਧਿਆਪਕ ਦੇ ਚੁੰਗਲ ’ਚੋਂ ਭੱਜਣ ’ਚ ਕਾਮਯਾਬ ਹੋ ਗਈ ਅਤੇ ਪਣੇ ਘਰ ਪਰਤ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News