ਸਕੂਲ ''ਚ ਪੜ੍ਹਾਉਂਦੇ ਸਮੇਂ ਅਧਿਆਪਕ ਨੂੰ ਪਿਆ ਦੌਰਾ, ਪਲਾਂ ''ਚ ਹੋ ਗਈ ਮੌਤ

Monday, Sep 09, 2024 - 01:40 PM (IST)

ਬਕਸਰ (ਵਾਰਤਾ)- ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਸਿਮਰੀ ਬਲਾਕ ਸਥਿਤ ਮਿਡਲ ਸਕੂਲ, ਨਗਵਾ 'ਚ ਜਮਾਤ 'ਚ ਪੜ੍ਹਾਉਣ ਦੌਰਾਨ ਇਕ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਸਿਮਰੀ ਥਾਣਾ ਖੇਤਰ ਦੇ ਆਸ਼ਾਰ ਪੜਰੀ ਪਿੰਡ ਵਾਸੀ ਅਧਿਆਪਕ ਵਿਸ਼ਵਨਾਥ ਪ੍ਰਸ਼ਾਦ ਸੋਮਵਾਰ ਨੂੰ ਸਕੂਲ ਪਹੁੰਚੇ ਸਨ ਅਤੇ ਵਿਦਿਆਰਥੀਆਂ ਨੂੰ ਜਮਾਤ 'ਚ ਪੜ੍ਹਾ ਰਹੇ ਸਨ।

ਇਸ ਵਿਚ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਜਮਾਤ 'ਚ ਹੀ ਬੇਹੋਸ਼ ਹੋ ਕੇ ਡਿੱਗ ਗਏ। ਤੁਰੰਤ ਅਧਿਆਪਕ ਨੂੰ ਇਲਾਜ ਲਈ ਸਿਮਰੀ ਕਮਿਊਨਿਟੀ ਸਿਹਤ ਕੇਂਦਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ 2014 ਤੋਂ ਮਿਡਲ ਸਕੂਲ, ਨਗਵਾ 'ਚ ਤਾਇਨਾਤ ਸਨ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News