ਕਾਲਜ ''ਚ ਟੀਚਰ ਨੇ ਕੀਤੀ ਘਿਨਾਉਣੀ ਹਰਕਤ, ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

Wednesday, Apr 09, 2025 - 05:05 AM (IST)

ਕਾਲਜ ''ਚ ਟੀਚਰ ਨੇ ਕੀਤੀ ਘਿਨਾਉਣੀ ਹਰਕਤ, ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਨੈਸ਼ਨਲ ਡੈਸਕ - ਯੂ.ਪੀ. ਦੇ ਕੁਸ਼ੀਨਗਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਲਜ ਵਿੱਚ ਇੱਕ ਮੁਸਲਿਮ ਅਧਿਆਪਕ ਵੱਲੋਂ ਕੀਤੀ ਗਈ ਘਿਣਾਉਣੀ ਹਰਕਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮੁਸਲਿਮ ਅਧਿਆਪਕ ਨੇ ਕਾਲਜ ਵਿੱਚ ਆਪਣੀ ਹੀ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਏ, ਜਿਸਦੀ ਵੀਡੀਓ ਵਾਇਰਲ ਹੋ ਰਹੀ ਹੈ। ਪੁਲਸ ਨੇ ਦੋਸ਼ੀ ਮੁਸਲਿਮ ਅਧਿਆਪਕ ਮੈਨੂਦੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ?
ਕੁਸ਼ੀਨਗਰ ਦੇ ਇੱਕ ਇੰਟਰ ਕਾਲਜ ਵਿੱਚ ਗੁਰੂ ਅਤੇ ਚੇਲੇ ਦੀ ਪਰੰਪਰਾ ਨੂੰ ਢਾਹ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਸਲਿਮ ਅਧਿਆਪਕ ਨੇ ਕਾਲਜ ਵਿੱਚ ਆਪਣੀ ਹੀ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਏ। ਜਦੋਂ ਅਧਿਆਪਕ ਕਾਲਜ ਦੇ ਕਮਰੇ ਵਿੱਚ ਇਹ ਘਿਣਾਉਣਾ ਕੰਮ ਕਰ ਰਿਹਾ ਸੀ, ਕਿਸੇ ਨੇ ਉਸਦੀ ਵੀਡੀਓ ਰਿਕਾਰਡ ਕਰ ਲਈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਮਾਮਲਾ ਸਾਹਮਣੇ ਆਇਆ ਅਤੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੋਸ਼ ਲਗਾਇਆ ਜਾ ਰਿਹਾ ਹੈ ਕਿ ਮੈਨੂਦੀਨ ਅੰਸਾਰੀ ਕੁੜੀਆਂ ਨੂੰ ਚੰਗੇ ਅੰਕਾਂ ਦਾ ਲਾਲਚ ਦੇ ਕੇ ਫਸਾਉਂਦਾ ਸੀ ਅਤੇ ਫਿਰ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਹਾਲਾਂਕਿ, ਇਸ ਵਾਰ ਹਿੰਮਤ ਦਿਖਾਉਂਦੇ ਹੋਏ, ਲੜਕੀ ਦੇ ਪਰਿਵਾਰ ਨੇ ਕਸੀਆ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਅਧਿਆਪਕ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Inder Prajapati

Content Editor

Related News