ਪਹਿਲਾਂ ਅਧਿਆਪਕ ਨੇ ਬੇਰਹਿਮੀ ਨਾਲ ਵਿਦਿਆਰਥੀ ਦੀ ਕੀਤੀ ਕੁੱਟਮਾਰ ਫਿਰ ਦਿੱਤੀ ਧਮਕੀ

03/24/2022 11:21:33 AM

ਰੇਵਾੜੀ (ਮਹਿੰਦਰ)– ਹਰਿਆਣਾ ਦੇ ਰੇਵਾੜੀ ’ਚ ਇਕ ਪ੍ਰਾਈਵੇਟ ਸਕੂਲ ’ਚ ਬੱਚੇ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਸਰੀਰ ’ਤੇ ਸੱਟ ਦੇ ਕਾਫੀ ਨਿਸ਼ਾਨ ਹਨ। ਛੁੱਟੀ ਹੋਣ ਤੋਂ ਬਾਅਦ ਘਰ ਪਹੁੰਚ ਕੇ ਬੱਚੇ ਨੇ ਆਪਣੇ ਪਰਿਵਾਰ ਨੂੰ ਇਸ ਘਟਨਾ ਬਾਬਤ ਦੱਸਿਆ। ਉਸ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਟਰਾਮਾ ਸੈਂਟਰ ਲੈ ਕੇ ਪਹੁੰਚੇ ਪਰ ਡਿਊਟੀ ’ਤੇ ਮੌਜੂਦ ਡਾਕਟਰ ਨੇ ਮੈਡੀਕਲ ਇਲਾਜ ਕਰਨ ’ਚ ਟਾਲ-ਮਟੋਲ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਾਫੀ ਦੇਰ ਬਾਅਦ ਬੱਚੇ ਦਾ ਇਲਾਜ ਸ਼ੁਰੂ ਹੋਇਆ।

ਉੱਥੇ ਹੀ ਵਿਦਿਆਰਥੀ ਦੇ ਚਾਚਾ ਨੇ ਕੁੱਟਮਾਰ ਕਰਨ ਵਾਲੇ ਅਧਿਆਪਕ ਖਿਲਾਫ਼ ਰਾਮਪੁਰਾ ਥਾਣਾ ਅਤੇ ਇਲਾਜ ਨਾ ਕਰਨ ਵਾਲੇ ਡਾਕਟਰ ਖ਼ਿਲਾਫ ਸੀ. ਐੱਮ. ਓ. ਨੂੰ ਸ਼ਿਕਾਇਤ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਰੇਵਾੜੀ ਦੇ ਮੁਹੱਲਾ ਆਦਰਸ਼ ਨਗਰ ਵਾਸੀ ਪ੍ਰੇਮ ਦਾ ਬੇਟਾ ਅਨੁਜ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦਾ ਹੈ। ਮੰਗਲਵਾਰ ਨੂੰ ਸਕੂਲ ਤੋਂ ਘਰ ਪਰਤਦੇ ਸਮੇਂ ਬੱਸ ’ਚ ਜ਼ਿਆਦਾ ਭੀੜ ਹੋਣ ’ਤੇ ਅਨੁਜ ਦੀ ਕਿਸੇ ਸਾਥੀ ਵਿਦਿਆਰਥੀ ਨਾਲ ਬਹਿਸ ਹੋ ਗਈ ਸੀ। 

ਬੁੱਧਵਾਰ ਸਵੇਰੇ ਜਦੋਂ ਉਹ ਸਕੂਲ ’ਚ ਪੇਪਰ ਦੇਣ ਪਹੁੰਚਿਆ ਤਾਂ ਇਸ ਤੋਂ ਪਹਿਲਾਂ ਸਕੂਲ ’ਚ ਇਕ ਅਧਿਆਪਕ ਨੇ ਅਨੁਜ ਨੂੰ ਬੁਲਾਇਆ। ਦੋਸ਼ ਹੈ ਕਿ ਇਕ ਕਮਰੇ ’ਚ ਲਿਜਾ ਕੇ ਅਨੁਜ ’ਤੇ ਅਧਿਆਪਕ ਨੇ ਡੰਡੇ ਵਰ੍ਹਾਏ, ਜਿਸ ਨਾਲ ਉਸ ਦਾ ਲੱਕ, ਕੰਨ ਅਤੇ ਹੋਰ ਥਾਵਾਂ ’ਤੇ ਕਾਫੀ ਸੱਟਾਂ ਲੱਗੀਆਂ। ਅਧਿਆਪਕ ਨੇ ਉਸ ਨੂੰ ਘਰ ’ਚ ਨਾ ਦੱਸਣ ਦੀ ਧਮਕੀ ਵੀ ਦਿੱਤੀ। ਅਨੁਜ ਦੇ ਚਾਚਾ ਨੇ ਦੋਸ਼ੀ ਅਧਿਆਪਕ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਮਪੁਰਾ ਥਾਮਾ ਵਿਚ ਸ਼ਿਕਾਇਤ ਦਿੱਤੀ ਹੈ। 


Tanu

Content Editor

Related News